Sunday, December 29, 2024
spot_img
spot_img
spot_img

Barnala Bye Election ਵਿੱਚ ਕਾਂਗਰਸ ਉਮੀਦਵਾਰ Kala Dhillon ਜਿੱਤੇ, ‘AAP’ ਦੇ ਬਾਗੀ ਨੇ ਵਿਗਾੜੀ ਖ਼ੇਡ

ਯੈੱਸ ਪੰਜਾਬ
ਬਰਨਾਲਾ, 23 ਨਵੰਬਰ, 2024:

Barnala Bye Election ਕਾਂਗਰਸ ਪਾਰਟੀ ਦੇ ਉਮੀਦਵਾਰ Kuldeep Singh Kala Dhillon ਨੇ ਜਿੱਤੀ ਹੈ। ਉਨ੍ਹਾਂ ਨੇ ਆਪਣੇ ਨਿਕਟ ਵਿਰੋਧੀ ਅਤੇ ‘AAP’ ਦੇ ਉਮੀਦਵਾਰ Harinder Singh Dhaliwal ਨੂੂੰ 2147 ਵੋਟਾਂ ਦੇ ਫ਼ਰਕ ਨਾਲ ਹਰਾਇਆ।

ਇਸ ਚੋਣ ਵਿੱਚ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ 28226 ਵੋਟਾਂ ਪਈਆਂ ਜਦਕਿ ‘ਆਪ’ ਦੇ ਅਧਿਕਾਰਤ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ 26079 ਵੋਟਾਂ ਮਿਲੀਆਂ। ‘ਆਪ’ ਤੋਂ ਬਾਗੀ ਹੋ ਕੇ ਚੋਣ ਲੜੇ ਗੁਰਦੀਪ ਸਿੰਘ ਬਾਠ ਨੂੰ 17937 ਵੋਟਾਂ ਮਿਲੀਆਂ ਜਦਕਿ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਅਤੇ ਸ: ਮਾਨ ਦੇ ਦੋਹਤੇ ਗੋਵਿੰਦ ਸਿੰਘ ਸੰਧੂ ਨੂੰ ਮਹਿਜ਼ 7896 ਵੋਟਾਂ ਮਿਲੀਆਂ।

ਬਰਨਾਲਾ ਦੀ ਵਿਧਾਨ ਸਭਾ ਸੀਟ ਸ: ਗੁਰਮੀਤ ਸਿੰਘ ਮੀਤ ਹੇਅਰ ਦੇ ਸੰਸਦ ਮੈਂਬਰ ਚੁਣੇ ਜਾਣ ਮਗਰੋਂ ਖ਼ਾਲੀ ਹੋਈ ਸੀ ਅਤੇ ‘ਆਪ’ ਨੇ ਹਰਿੰਦਰ ਸਿੰਘ ਧਾਲੀਵਾਲ ਨੂੰ ਉਮੀਦਵਾਰ ਬਣਾਇਆ ਸੀ ਜਦਕਿ ਪਾਰਟੀ ਦੇ ਇੱਕ ਹੋਰ ਆਗੂ ਗੁਰਦੀਪ ਸਿੰਘ ਬਾਠ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਮੈਦਾਨ ਵਿੱਚ ਨਿੱਤਰੇ ਅਤੇ ਵੱਡੀ ਗਿਣਤੀ ਵਿੱਚ ਵੋਟਾਂ ਲਿਜਾ ਕੇ ‘ਆਪ’ ਦੇ ਅਧਿਕਾਰਤ ਉਮੀਦਵਾਰ ਦੀ ਹਾਰ ਦਾ ਕਾਰਨ ਬਣੇ।


ਇਹ ਵੀ ਪੜ੍ਹੋ: Dera Baba Nanak ਵਿੱਚ Sukhjinder Randhawa ਨੂੰ ਵੱਡਾ ਝਟਕਾ; AAP ਦੇ Gurdeep Singh Randhawa ਨੇ ਜਿੱਤੀ ਜ਼ਿਮਨੀ ਚੋਣ


ਇਹ ਵੀ ਪੜ੍ਹੋ: Chabbewal ’ਚ ‘ਆਪ’ ਦੇ Dr. Ishank ਚੱਬੇਵਾਲ ਜੇਤੂ ਰਹੇ, ਵੱਡੇ ਫ਼ਰਕ ਨਾਲ ਕਾਂਗਰਸ ਉਮੀਦਵਾਰ ਨੂੰ ਹਰਾਇਆ


ਇਹ ਵੀ ਪੜ੍ਹੋ: Giodderbaha Bye-Election: AAP ਦੇ Dimpy Dhillon ਨੇ Raja Warring ਦਾ ਕਿਲਾ ਢਾਹਿਆ, Amrita Warring ਤੇ Manpreet Badal ਹਾਰੇ


 

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ