ਯੈੱਸ ਪੰਜਾਬ
ਕਾਠਮੰਡੂ, ਨੇਪਾਲ, 23 ਅਗਸਤ, 2024:
ਨੇਪਾਲ ਵਿੱਚ ਅੱਜ ਇੱਕ ਭਾਰਤੀ ਬੱਸ ਦੇ ਨਹਿਰ ਵਿੱਚ ਡਿੱਗ ਜਾਣ ਕਾਰਨ ਬੱਸ ਵਿੱਚ ਸੁਆਰ 40 ਭਾਰਤੀਆਂ ਵਿੱਚੋਂ 14 ਦੀ ਮੌਤ ਹੋ ਜਾਣ ਦੀ ਪੁਸ਼ਟੀ ਹੋਈ ਹੈ।
ਪਤਾ ਲੱਗਾ ਹੈ ਕਿ ਉੱਤਰ ਪ੍ਰਦੇਸ਼ ਨੰਬਰ ਵਾਲੀ ਇਹ ਬੱਸ ਪੋਖ਼ਾਰਾ ਤੋਂ ਰਾਜਧਾਨੀ ਕਾਠਮੰਡੂ ਆ ਰਹੀ ਸੀ ਜਦ ਇਹ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਪਈ।
ਇਸ ਹਾਦਸੇ ਦੇ ਚੱਲਦਿਆਂ 14 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਜਦਕਿ 16 ਹੋਰ ਲੋਕ ਜ਼ਖ਼ਮੀ ਹੋਏ ਹਨ। ਬੱਸ ਵਿੱਚ ਸਵਾਰ ਬਾਕੀ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਹਾਦਸਾ ਨੇਪਾਲ ਦੇ ਤਨਾਹੁਨ ਜ਼ਿਲ੍ਹੇ ਵਿੱਚ ਆਈਨਾ ਪਹਾੜਾ ਨੇੜੇ ਮਾਅਰਾਸਿੰਗੜੀ ਨਹਿਰ ਵਿੱਚ ਵਾਪਰਿਆ।