ਯੈੱਸ ਪੰਜਾਬ
ਚੰਡੀਗੜ੍ਹ, 8 ਜਨਵਰੀ, 2025
Army Service Corp, ਅੰਬਾਲਾ ਵੱਲੋਂ Punjab, Haryana, Himachal Pradesh, Chandigarh (ਯੂ.ਟੀ.), ਜੰਮੂ ਅਤੇ ਕਸ਼ਮੀਰ (ਯੂ.ਟੀ.) ਅਤੇ ਲੱਦਾਖ (ਯੂ.ਟੀ.) ਦੇ ਯੋਗ ਅਣ-ਵਿਆਹੁਤਾ ਨੌਜਵਾਨਾਂ ਲਈ ਅਗਨੀ ਵੀਰ ਵਾਯੂ ਦੀ ਭਰਤੀ ਸਬੰਧੀ ਆਨਲਾਈਨ ਰਜਿਸਟ੍ਰੇਸ਼ਨ ਮੁਹਿੰਮ 07 ਜਨਵਰੀ,2025 ਤੋਂ ਆਰੰਭ ਕੀਤੀ ਗਈ ਹੈ। ਇਹ ਰਜਿਸਟ੍ਰੇਸ਼ਨ 27 ਜਨਵਰੀ, 2025 ਤੱਕ ਜਾਰੀ ਰਹੇਗੀ ਅਤੇ 22 ਮਾਰਚ, 2025 ਨੂੰ ਆਨਲਾਈਨ ਪ੍ਰੀਖਿਆ ਲਈ ਜਾਵੇਗੀ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਰਜਿਸਟ੍ਰੇਸ਼ਨ ਮੁਹਿੰਮ ਲਈ 01 ਜਨਵਰੀ, 2005 ਤੋਂ 01 ਜੁਲਾਈ 2008 (ਇਹ ਦੋਵੇਂ ਤਰੀਕਾਂ ਵੀ ਵਿੱਚ ਸ਼ਾਮਲ ਹਨ) ਦਰਮਿਆਨ ਜਨਮੇ ਬੱਚੇ ਯੋਗ ਹਨ। ਇਸ ਭਰਤੀ ਮੁਹਿੰਮ ਲਈ ਸਾਇੰਸ ਵਿਸ਼ੇ ਤੋਂ ਇਲਾਵਾ ਹਿਸਾਬ, ਅੰਗਰੇਜ਼ੀ ਅਤੇ ਫਿਜਿਕਸ ਵਿਸ਼ਿਆਂ ਨਾਲ 50 ਫੀਸਦੀ ਨੰਬਰਾਂ ਨਾਲ ਬਾਰ੍ਹਵੀਂ ਪਾਸ ਜਾਂ ਡਿਪਲੋਮਾ ਜਾਂ ਵੋਕੇਸ਼ਨਲ ਕੋਰਸ ਧਾਰਕ ਨੌਜਵਾਨ ਆਪਣੇ-ਆਪ ਨੂੰ ਰਜਿਸਟਰ ਕਰ ਸਕਦਾ ਹੈ।
ਇਸ ਭਰਤੀ ਮੁਹਿੰਮ ਸਬੰਧੀ ਜਿਆਦਾ ਜਾਣਕਾਰੀ agnipathvayu.cdac.in ਤੋਂ ਲਈ ਜਾ ਸਕਦੀ ਹੈ।