ਯੈੱਸ ਪੰਜਾਬ
ਅਜਨਾਲਾ, 21 ਮਾਰਚ, 2025:
Khadoor Sahib ਤੋਂ ਲੋਕ ਸਭਾ ਮੈਂਬਰ ਅਤੇ ਇਸ ਵੇਲੇ NSA ਤਹਿਤ ਆਸਾਮ ਦੀ Dibrugarh ਜੇਲ੍ਹ ਵਿੱਚ ਬੰਦ Amritpal Singh ਦੇ 7 ਸਾਥੀਆਂ ਨੂੰ Punjab Police ਵੱਲੋਂ ਟਰਾਂਜ਼ਿਟ ਰਿਮਾਂਡ ਤਹਿਤ Punjab ਲਿਆਂਦਾ ਅਤੇ ਇਹਨਾਂ ਨੂੰ Ajnala ਦੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਇਹਨਾਂ ਦਾ 4 ਦਿਨ ਦਾ ਰਿਮਾਂਡ ਦਿੱਤਾ ਅਤੇ ਹੁਣ ਇਹਨਾਂ ਨੂੰ 25 ਮਾਰਚ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਹਨਾਂ ਸੱਤਾਂ ਨੂੰ ਅਜਨਾਲਾ ਥਾਣੇ ’ਤੇ ਹਮਲੇ ਦੇ ਸੰਬੰਧ ਵਿੱਚ ਦਰਜ ਐਫ.ਆਈ.ਆਰ.ਨੰਬਰ 39 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸੇ ਸੰਬੰਧ ਵਿੱਚ ਪੁਲਿਸ ਨੇ ਉਹਨਾਂ ਦਾ 7 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ 4 ਦਿਨ ਦਾ ਰਿਮਾਂਡ ਦਿੱਤਾ।
ਜਿਹੜੇ 7 ਲੋਕਾਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਲਿਆ ਕੇ ਉਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਉਨ੍ਹਾਂ ਵਿੱਚ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਵਾਸੀ ਜੱਲੂਪੁਰ ਖ਼ੇੜਾ ਜ਼ਿਲ੍ਹਾ ਅੰਮ੍ਰਿਤਸਰ, ਦਲਜੀਤ ਕਲਸੀ ਵਾਸੀ ਪੰਜਾਬੀ ਬਾਗ ਨਵੀਂ ਦਿੱਲੀ, ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਵਾਸੀ ਮੋਗਾ, ਬਸੰਤ ਸਿੰਘ ਵਾਸੀ ਦੌਲਤਪੁਰਾ ਉੱਚਾ ਜ਼ਿਲ੍ਹਾ ਮੋਗਾ, ਗੁਰਮੀਤ ਸਿੰਘ ਗਿਲ ਬੁੱਕਣਵਾਲਾ ਜ਼ਿਲ੍ਹਾ ਮੋਗਾ, ਗੁਰਿੰਦਰਪਾਲ ਸਿੰਘ ਗੁਰੀ ਔਜਲਾ ਵਾਸੀ ਫ਼ਗਵਾੜਾ ਅਤੇ ਕੁਲਵੰਤ ਸਿੰਘ ਵਾਸੀ ਰਾਉਕੇ ਕਲਾਂ ਜ਼ਿਲ੍ਹਾ ਮੋਗਾ ਸ਼ਾਮਲ ਹਨ।