ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 20 ਦਸੰਬਰ, 2024
Washington DC ਵਿੱਚ ਇਕ 3 ਸਾਲ ਦੇ ਬੱਚੇ ਵੱਲੋਂ ਘਰ ਵਿਚ ਪਈ ਗੰਨ ਨਾਲ ਗੋਲੀ ਮਾਰ ਕੇ ਆਪਣੀ 5 ਸਾਲ ਦੀ ਭੈਣ ਨੂੰ ਗੰਭੀਰ ਜ਼ਖਮੀ ਕਰ ਦੇਣ ਦੀ ਖਬਰ ਹੈ। Metropolitan Police ਵਿਭਾਗ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਗੰਨ ਨੂੰ ਸੁਰੱਖਿਅਤ ਸਾਂਭਿਆ ਨਹੀਂ ਗਿਆ ਸੀ ਜੋ ਬੱਚੇ ਦੇ ਹੱਥ ਵਿਚ ਆ ਗਈ ਤੇ ਉਸ ਨਾਲ ਖੇਡਦੇ ਸਮੇ ਉਸ ਕੋਲੋਂ ਗੋਲੀ ਚੱਲ ਗਈ ਜੋ ਉਸ ਦੀ ਭੈਣ ਦੀ ਛਾਤੀ ਵਿਚ ਵੱਜੀ ਹੈ। ਇਹ ਘਟਨਾ ਮੈਰੀਲੈਂਡ ਸਟੇਟ ਲਾਈਨ ਨੇੜੇ ਸ਼ਹਿਰ ਦੇ ਦੱਖਣ ਪੱਛਮੀ ਹਿੱਸੇ ਵਿਚ ਇਕ ਘਰ ਵਿੱਚ ਵਾਪਰੀ ਹੈ।
ਪੁਲਿਸ ਅਨੁਸਾਰ ਇਸ ਮਾਮਲੇ ਵਿਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਮੌਕੇ ਤੋਂ ਗੰਨ ਬਰਾਮਦ ਕਰ ਲਈ ਹੈ। ਮੁੱਢਲੀ ਜਾਂਚ ਅਨੁਸਾਰ ਮਾਂ ਨੇ ਬੱਚਿਆਂ ਨੂੰ ਆਪਣੇ ਘਰ ਵਿੱਚ ਪਰਿਵਾਰਕ ਮਿੱਤਰ (59) ਡੈਰਲ ਗਰਾਹਮ ਦੀ ਦੇੇਖਰੇਖ ਹੇਠ ਛੱਡਿਆ ਸੀ। ਪੁਲਿਸ ਨੇ ਗਰਾਹਮ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਡੀ ਜੌਨੇ ਮੈਕਰੋਰੀ ਜੈਕਸਨ (21) ਨਾਮੀ ਵਿਅਕਤੀ ਨੂੰ ਗੰਨ ਨਾ ਸੰਭਾਲਣ ਸਮੇਤ ਹੋਰ ਦੋਸ਼ਾਂ ਤਹਿਤ ਗ੍ਰਿ੍ਰਫਤਾਰ ਕੀਤਾ ਗਿਆ ਹੈ।