Wednesday, January 8, 2025
spot_img
spot_img
spot_img
spot_img

America ਵਿਚ ਗੈਰ ਕਾਨੂੰਨੀ Immigrants ਵਿਰੁੱਧ ਕਾਰਵਾਈ ਵਿੱਚ ਆਈ ਤੇਜੀ, 2647 Indians ਹਿਰਾਸਤ ਵਿਚ ਲਏ ਤੇ 17 ਹਜਾਰ ਨੂੰ ਵਾਪਿਸ ਭੇਜਣ ਦੀ ਤਿਆਰੀ

ਹੁਸਨ ਲੜੋਆ ਬੰਗਾ
ਰਾਮੈਂਟੋ, ਕੈਲੀਫੋਰਨੀਆ, 7 ਜਨਵਰੀ, 2025

US Immigration ਐਂਡ ਕਸਟਮਜ਼ ਇਨਫੋਰਸਮੈਂਟ (ICE) ਦੀ ਵਿੱਤੀ ਸਾਲ 2024 ਦੀ ਸਾਲਾਨਾ ਰਿਪੋਰਟ ਅਨੁਸਾਰ America  ਵਿਚ ਗੈਰ ਕਾਨੂੰਨੀ ਢੰਗ-ਤਰੀਕੇ ਨਾਲ ਦਾਖਲ ਹੋਣ ਵਾਲੇ ਭਾਰਤੀਆਂ ਸਮੇਤ ਹੋਰ ਪ੍ਰਵਾਸੀਆਂ ਵਿਰੁੱਧ ਕਾਰਵਾਈ ਵਿਚ ਤੇਜੀ ਆਈ ਹੈ। ਆਈ ਸੀ ਆਈ ਅਨੁਸਾਰ ਹਾਲ ਹੀ ਵਿਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਏ ਗ੍ਰਿਫਤਾਰ ਪ੍ਰਵਾਸੀਆਂ ਵਿਚ 2647 ਭਾਰਤੀ ਹਨ। ਸਭ ਤੋਂ ਵਧ ਗ੍ਰਿਫਤਾਰ ਪ੍ਰਵਾਸੀ ਮੈਕਸੀਕੋ ਦੇ ਹਨ।

ਇਸ ਤੋਂ ਬਾਅਦ ਦੂਜੇ ਤੇ ਤੀਜੇ ਸਥਾਨ ‘ਤੇ ਹੌਂਡਰਸ ਤੇ ਗੁਆਟੇਮਾਲਾ ਹਨ। ਚੌਥਾ ਸਥਾਨ ਭਾਰਤ ਦਾ ਹੈ। 17940 ਭਾਰਤੀ ਨਾਗਰਿਕ ਹਾਲਾਂ ਕਿ ਆਈ ਸੀ ਈ ਦੀ ਹਿਰਾਸਤ ਵਿਚ ਨਹੀਂ ਹਨ ਪਰੰਤੂ ਉਨਾਂ ਦੇ ਦੇਸ਼ ਨਿਕਾਲੇ ਸਬੰਧੀ ਪ੍ਰਕ੍ਰਿਆ ਨੂੰ ਅੰਤਿਮ ਛੂਹ ਦਿੱਤੀ ਜਾ ਰਹੀ ਹੈ ਜਿਸ ਉਪਰੰਤ ਉਨਾਂ ਨੂੰ ਵਾਪਿਸ ਭਾਰਤ ਭੇਜ ਦਿੱਤਾ ਜਾਵੇਗਾ।

ਵਾਪਿਸ ਭੇਜੇ ਭਾਰਤੀਆਂ ਦੀ ਗਿਣਤੀ ਵਿਚ ਵਰਨਣਯੋਗ ਵਾਧਾ ਹੋਇਆ ਹੈ। ਵਿੱਤੀ ਸਾਲ 2024 ਦੌਰਾਨ ਕੁਲ 1529 ਭਾਰਤੀਆਂ ਨੂੰ ਵਾਪਿਸ ਭੇਜਿਆ ਗਿਆ ਹੈ ਜਦ ਕਿ ਵਿੱਤੀ ਸਾਲ 2021 ਵਿਚ ਇਹ ਗਿਣਤੀ 292 ਸੀ। ਆਈ ਸੀ ਆਈ ਅਨੁਸਾਰ ਇਸ ਵਿੱਤੀ ਸਾਲ ਦੌਰਾਨ ਸਾਰੇ ਦੇਸ਼ਾਂ ਦੇ ਕੁਲ 2,71,484 ਨਾਗਰਿਕਾਂ ਨੂੰ ਵਾਪਿਸ ਉਨਾਂ ਦੇ ਦੇਸ਼ ਭੇਜਿਆ ਜਾ ਚੁੱਕਾ ਹੈ ਜਦ ਕਿ 2021 ਵਿਚ ਵਾਪਿਸ ਭੇਜੇ ਪ੍ਰਵਾਸੀਆਂ ਦੀ ਗਿਣਤੀ 59011 ਸੀ।

ਇਸ ਤੋਂ ਪਹਿਲਾਂ ਯੂ ਐਸ ਕਸਟਮਜ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਇਕ ਰਿਪੋਰਟ ਵਿਚ ਕਿਹਾ ਸੀ ਕਿ ਫਰਵਰੀ 2019 ਤੋਂ ਮਾਰਚ 2023 ਦਰਮਿਆਨ 1,49,000 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਅਮਰੀਕਾ ਵਿਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਵਿਚ ਸਨ। ਇਨਾਂ ਵਿਚੋਂ ਜਿਆਦਾਤਰ ਭਾਰਤੀ ਉਹ ਹਨ ਜਿਨਾਂ ਨੇ ਆਰਥਿਕ ਕਾਰਨਾਂ ਕਰਕੇ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤੇ ਉਹ ਸ਼ਰਨ ਲੈਣ ਦੇ ਯੋਗ ਨਹੀਂ ਹਨ।

ਇਕ ਹੋਰ ਰਿਪੋਰਟ ਅਨੁਸਾਰ ਰਾਸ਼ਟਰਪਤੀ ਚੋਣ ਜਿੱਤੇ ਡੋਨਾਲਡ ਟਰੰਪ ਵੱਲੋਂ ਇਸ ਮਹੀਨੇ ਅਹੁੱਦਾ ਸੰਭਾਲਣ ਉਪਰੰਤ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਿਸ ਉਨਾਂ ਦੇ ਦੇਸ਼ ਭੇਜਣ ਦੀ ਪ੍ਰਕ੍ਰਿਆ ਵਿਚ ਤੇਜੀ ਆਵੇਗੀ। ਇਸ ਸੰਭਾਵਨਾ ਨੂੰ ਵੇਖਦੇ ਹੋਏ ਗੈਰ ਕਾਨੂੰਨੀ ਪ੍ਰਵਾਸੀ ਕਾਨੂੰਨੀ ਚਾਰਾਜੋਈ ਵਿਚ ਲੱਗੇ ਹੋਏ ਹਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ