ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 21 ਦਸੰਬਰ, 2024
America ਦੇ Indiana ਰਾਜ ਦੇ ਛੋਟੇ ਜਿਹੇ ਕਸਬੇ ਡੈਲਫੀ ਵਿਚ 2017 ਵਿੱਚ 2 ਨਬਾਲਗ ਕੁੜੀਆਂ ਦੀ ਹੋਈ ਹੱਤਿਆ ਦੇ ਮਾਮਲੇ ਵਿਚ ਅਦਾਲਤ ਵੱਲੋਂ ਸ਼ੱਕੀ ਦੋਸ਼ੀ ਨੂੰ 130 ਸਾਲ ਜੇਲ ਦੀ ਸਜ਼ਾ ਸੁਣਾਏ ਜਾਣ ਦੀ ਖਬਰ ਹੈ। ਰਿਚਰਡ ਐਮ ਐਲਨ (52) ਨੂੰ ਬੀਤੇ ਮਹੀਨੇ 11 ਨਵੰਬਰ ਨੂੰ ਅਬੀਗੇਲ ਵਿਲੀਅਮਜ (13) ਤੇ ਲਿਬਰਟੀ ਜਰਮਨ (14) ਦੀਆਂ ਹੱਤਿਆਵਾਂ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਸੀ।
ਐਲਨ ਕਾਊਂਟੀ ਉੱਚ ਅਦਾਲਤ ਦੇ ਜੱਜ ਫਰਾਨ ਗੁਲ ਨੇ ਹਰੇਕ ਹੱਤਿਆ ਲਈ 65-65 ਸਾਲ ਕੈਦ ਦੀ ਸਜ਼ਾ ਸੁਣਾਈ ਜੋ ਕੈਦ ਉਸ ਨੂੰ ਨਿਰੰਤਰ ਕੱਟਣੀ ਪਵੇਗੀ। ਸਜ਼ਾ ਸੁਣਾਉਣ ਲਈ ਸੁਣਵਾਈ ਦੋ ਘੰਟੇ ਤੋਂ ਵੀ ਘੱਟ ਸਮੇ ਵਿਚ ਪੂਰੀ ਹੋਈ। ਜੱਜ ਦੇ ਫੈਸਲੇ ਉਪਰ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਐਲਨ ਦੇ ਵਕੀਲਾਂ ਨੇ ਕਿਹਾ ਕਿ ਉਹ ਫੈਸਲੇ ਵਿਰੁੱਧ ਅਪੀਲ ਕਰਨਗੇ ਤੇ ਨਵੇਂ ਸਿਰੇ ਤੋਂ ਸੁਣਵਾਈ ਦੀ ਮੰਗ ਕਰਨਗੇ।