Friday, January 10, 2025
spot_img
spot_img
spot_img
spot_img

ਭਾਰਤੀ ਮੂਲ ਦੇ ਅਮਰੀਕੀ ਕਾਂਗਰਸ ਲਈ ਜਿੱਤੇ ਸਾਰੇ ਪੰਜ ਉਮੀਦਵਾਰ ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧਤ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 8 ਨਵੰਬਰ, 2024

ਹਾਲਾਂ ਕਿ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੈਟਿਕ ਉਮੀਦਵਾਰ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਰਿਪਬਲੀਕਨ ਉਮੀਦਵਾਰ ਡੋਨਾਲਡ ਟਰੰਪ ਕੋਲੋਂ ਚੋਣ ਹਾਰ ਗਏ ਹਨ ਪਰੰਤੂ ਭਾਰਤੀ ਮੂਲ ਦੇ ਬਹੁਤ ਸਾਰੇ ਡੈਮੋਕਰੈਟਿਕ ਆਗੂ ਅਮਰੀਕੀ ਕਾਂਗਰਸ (ਪ੍ਰਤੀਨਿੱਧ ਸਦਨ) ਲਈ ਮੁੜ ਚੋਣ ਜਿੱਤ ਗਏ ਹਨ।

ਇਨਾਂ ਆਗੂਆਂ ਨੇ ਵੱਖ ਵੱਖ ਰਾਜਾਂ ਤੋਂ ਵੋਟਾਂ ਦੇ ਵੱਡੇ ਫਰਕ ਨਾਲ ਚੋਣ ਜਿੱਤ ਕੇ ਮੁੜ ਆਪਣੀ ਲੋਕਪ੍ਰਿਯਤਾ ਨੂੰ ਸਾਬਤ ਕੀਤਾ ਹੈ। ਅਮਰੀਕੀ ਕਾਂਗਰਸ ਦੇ ਪ੍ਰਤੀਨਿੱਧ ਸਦਨ ਲਈ ਚੁਣੇ ਗਏ ਇਨਾਂ ਆਗੂਆਂ ਵਿਚ ਸ਼੍ਰੀ ਥਾਨੇਦਾਰ, ਰਾਜਾ ਕ੍ਰਿਸ਼ਨਾਮੂਰਤੀ, ਪ੍ਰਾਮਿਲਾ ਜੈਯਾਪਾਲ, ਐਮੀ ਬੇਰਾ ਤੇ ਆਰ ਓ ਖੰਨਾ ਸ਼ਾਮਿਲ ਹਨ। ਸ਼੍ਰੀ ਥਾਨੇਦਾਰ ਮਿਸ਼ੀਗਨ ਦੇ 13 ਵੇਂ ਕਾਂਗਰਸ ਡਿਸਟ੍ਰਿਕਟ ਤੋਂ 62.8% ਵੋਟਾਂ ਲੈ ਕੇ ਚੋਣ ਜਿੱਤੇ ਹਨ। ਸ਼੍ਰੀ ਥਾਨੇਦਾਰ ਦੀ ਰਿਪਬਲੀਕਨ ਉਮੀਦਵਾਰ ਮਾਰਟੈਲ ਬਿਵਿੰਗਜ ਉਪਰ ਲਗਾਤਾਰ ਇਹ ਦੂਸਰੀ ਜਿੱਤ ਹੈ।

ਇਸ ਤੋਂ ਪਹਿਲਾਂ 2022 ਵਿਚ ਥਾਨੇਦਾਰ ਨੇ ਬਿਵਿੰਗਜ ਨੂੰ 71% ਵੋਟਾਂ ਲੈ ਕੇ ਹਰਾਇਆ ਸੀ। ਰਾਜਾ ਕ੍ਰਿਸ਼ਨਾਮੂਰਤੀ ਨੇ ਇਲੀਨੋਇਸ ਦੇ 8 ਵੇਂ ਡਿਸਟ੍ਰਿਕਟ ਤੋਂ ਲਗਾਤਾਰ ਪੰਜਵੀਂ ਵਾਰ ਚੋਣ ਜਿੱਤੀ ਹੈ। ਉਨਾਂ ਨੇ ਅਮਰੀਕੀ ਮੱਤਦਾਤਾ ਦਾ ਧੰਨਵਾਦ ਕਰਦਿਆਂ ਸਮਾਜਿਕ ਸੁਰੱਖਿਆ , ਡਾਕਟਰੀ ਇਲਾਜ਼ , ਔਰਤਾਂ ਦੇ ਜਣੇਪਾ ਅਧਿਕਾਰਾਂ ਤੇ ਗੰਨ ਸੁਰੱਖਿਆ ਸਬੰਧੀ ਕਦਮ ਚੁੱਕਣ ਪ੍ਰਤੀ ਮੁੜ ਵਚਨਬੱਧਤਾ ਦੁਹਰਾਈ ਹੈ।

ਪ੍ਰਾਮਿਲਾ ਜੈਯਾਪਾਲ ਜੋ ਵਾਸ਼ਿੰਗਟਨ ਦੇ 7 ਵੇਂ ਡਿਸਟ੍ਰਿਕਟ ਦੀ ਪ੍ਰਤੀਨਿੱਧਤਾ ਕਰਦੇ ਹਨ, ਨੇ ਦੂਸਰੀ ਵਾਰ 85% ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਹੈ। ਐਮੀ ਬੇਰਾ ਜੋ ਕੈਲੀਫੋਰਨੀਆ ਦੇ 6 ਵੇਂ ਕਾਂਗਰਸ ਡਿਸਟ੍ਰਿਕਟ ਦੀ ਪ੍ਰਤੀਨਿੱਧਤਾ ਕਰਦੇ ਹਨ, ਨੇ 57.5% ਵੋਟਾਂ ਹਾਸਲ ਕਰਕੇ ਮੁੜ ਚੋਣ ਜਿੱਤ ਲਈ ਹੈ। ਉਨਾਂ ਨੇ ਰਿਪਬਲੀਕਨ ਉਮੀਦਵਾਰ ਕ੍ਰਿਸਟਾਈਨ ਬਿਸ਼ ਨੂੰ ਹਰਾਇਆ।

ਬਿਸ਼ ਨੂੰ 42.5% ਵੋਟਾਂ ਮਿਲੀਆਂ। ਉਹ ਪਹਿਲੀ ਵਾਰ 2013 ਵਿਚ ਪ੍ਰਤੀਨਿੱਧ ਸਦਨ ਲਈ ਚੁਣੇ ਗਏ ਸਨ। ਆਰ ਓ ਖੰਨਾ ਨੇ ਕੈਲੀਫੋਰਨੀਆ ਦੇ 17 ਵੇਂ ਡਿਸਟ੍ਰਿਕਟ ਤੋਂ 65.9% ਵੋਟਾਂ ਨਾਲ ਜਿੱਤ ਹਾਸਲ ਕਰਕੇ ਮੁੜ ਆਪਣਾ ਦਬਦਬਾ ਕਾਇਮ ਰਖਿਆ ਹੈ। ਉਨਾਂ ਨੇ ਰਿਪਬਲੀਕਨ ਉਮੀਦਵਾਰ ਅਨੀਤਾ ਚੇਨ ਨੂੰ ਹਰਾਇਆ ਜਿਨਾਂ ਨੂੰ 34.1% ਵੋਟਾਂ ਮਿਲੀਆਂ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ