ਯੈੱਸ ਪੰਜਾਬ
ਚੰਡੀਗੜ੍ਹ, 18 ਦਸੰਬਰ, 2024
ਸਥਾਨਕ ਖਾਲਸਾ ਸਕੂਲ ਦੇ ਗਰਾਉਂਡ ਵਿਖੇ ਅੱਜ Akali Dal 1920 ਦੇ ਸਮੂਹ ਆਗੂਆਂ ਵਲੋਂ Sikh ਕੌਮ ਦੇ ਮੌਜੂਦਾ ਹਾਲਾਤਾਂ ਸੰਬੰਧੀ ਸੈਮੀਨਾਰ ਕਰਵਾਇਆ ਗਿਆ।
ਇਸ ਸੈਮੀਨਾਰ ‘ਚ ਵਿਸ਼ੇਸ਼ ਮੁੱਖ ਮਹਿਮਾਨ ਵਜੋਂ ਪਹੁੰਚੇ ਰਵੀਇੰਦਰ ਸਿੰਘ ਦੁੱਮਣਾਂ ਸਾਬਕਾ ਸਪੀਕਰ Punjab ਪ੍ਰਧਾਨ Akali Dal 1920 ਨੂੰ ਪੰਥਕ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਸਾਨੂੰ ਪੰਜ ਪਿਆਰਿਆਂ ਦੇ ਰੂਪ ਵਿਚ ਸਿਰਜਣਾ ਕਰ ਪੰਜ ਪ੍ਰਧਾਨੀ ਪ੍ਰਥਾ ਦਿੱਤੀ ਸੀ ਇਹੀ ਸਾਡਾ ਅਸਲੀ ਸਿਧਾਂਤ ਹੈ। ਉਨ੍ਹਾਂ ਕਿਹਾ ਕਿ ਪੰਥਕ ਰਾਜਨੀਤੀ ਦੇ ਖੁਆਰ ਹੋਣ ਦਾ ਸਭ ਤੋਂ ਵੱਡਾ ਕਾਰਨ ਹੀ ਇਹ ਹੈ ਕਿ ਅਸੀਂ ਗੁਰੂ ਸਾਹਿਬਾਨ ਜੀ ਦੇ ਦਿੱਤੇ ਹੋਏ ਸਿਧਾਂਤ ਤੋਂ ਟੁੱਟ ਕੇ ਬੰਦਾ-ਪੂਜਕ ਬਣ ਗਏ ਹਨ।
ਉਨਾਂ ਕਿਹਾ ਕਿ ਇਹ ਸਾਡੇ ਦੁਆਰਾ ਪੂਜੇ ਜਾਣ ਵਾਲੇ ਬੰਦੇ ਹੀ ਸਾਡੇ ਸਿਰਾਂ ‘ਤੇ ਸਵਾਰ ਹੋ ਕੇ ਸਾਡੇ ਧਰਮ ਸਾਡੀਆਂ ਸੰਸਥਾਵਾਂ, ਸਾਡੀਆਂ ਪੰਥਕ ਰਵਾਇਤਾਂ ਨੂੰ ਨੀਵਾਂ ਵਿਖਾਉਂਦੇ ਹਨ ਅਤੇ ਅਸੀਂ ਉਨ੍ਹਾਂ ਦਾ ਕੁੱਝ ਵੀ ਨਹੀਂ ਵਿਗਾੜ ਸਕਦੇ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਕੌਮ ਦੀ ਯੋਗ ਅਗਵਾਈ ਲਈ ਪੰਚ-ਪ੍ਰਧਾਨੀ ਮਰਿਆਦਾ ਨੂੰ ਮੁੜ ਸੁਰਜੀਤ ਕੀਤਾ ਜਾਵੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਧਾਮੀ ਦੇ ਗਲਤ ਵਿਵਹਾਰ ‘ਤੇ ਕਿਹਾ ਕਿ ਨਾਰੀ ਜਾਤੀ ਲਈ ਅਪਮਾਨ ਜਨਕ ਸ਼ਬਦ ਬੋਲਣ ਵਾਲੇ ਐੱਸ. ਜੀ. ਪੀ. ਸੀ. ਪ੍ਰਧਾਨ ਧਾਮੀ ਨੂੰ ਤੁਰੰਤ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ।
ਇਸ ਮੌਕੇ ਸਿੱਖ ਵਿਦਵਾਨ ਹਰਸਿਮਰਨ ਸਿੰਘ: ਆਨੰਦਪੁਰ ਸਾਹਿਬ, ਅਜੈਪਾਲ ਸਿੰਘ ਬਹਾੜ, ਭਰਪੂਰ ਸਿੰਘ ਧਾਂਦਰਾ ਸੱਕਤਰ 1920, ਹਰਬੰਸ ਸਿੰਘ ਕੰਧੋਲਾ, ਆਰਵਿੰਦਰ ਸਿੰਘ ਪੈਂਟਾ ਜ਼ਿਲ੍ਹਾ ਪ੍ਰਧਾਨ ਅਤੇ ਜੋਰਾ ਸਿੰਘ ਚੱਪੜਚਿੜੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਭਜਨ ਸਿੰਘ ਸ਼ੇਰਗਿੱਲ, ਕ੍ਰਿਪਾਲ ਕੌਰ ਸੈਣੀ ਪ੍ਰਧਾਨ ਇਸਤਰਵਿੰਗ ਮੁਹਾਲੀ, ਸੁਖਵਿੰਦਰ ਸਿੰਘ ਮੁਡੀਆਂ, ਨੰਬਰਦਾਰ ਅਲਵਿੰਦਰ ਸਿੰਘ, ਜਗਵਿੰਦਰ ਸਿੰਘ ਬੰਗੀਆ, ਅਵਤਾਰ ਸਿੰਘ ਲੁਠੇੜੀ, ਜਸਵੀਰ ਸਿੰਘ ਬੂਥਗੜ, ਸਪਿੰਦਰ ਸਿੰਘ ਭੰਗੂ, ਪ੍ਰੀਤਮ ਸਿੰਘ ਸੇਲੋਮਾਜਰਾ ਦੀਪ ਸਿੰਘ ਰੋਪੜ, ਪਰਮਿੰਦਰ ਸਿੰਘ ਭਿਓਰਾ, ਜਥੇਦਾਰ ਭਾਗ ਸਿੰਘ ਰੋਪੜ, ਗੁਰਬਚਨ ਸਿੰਘ ਸਤਿਆਲ ਤੇ ਹੋਰ ਹਾਜ਼ਰ ਸਨ।