ਹੋਇਆ ਰੇਲ ਦਾ ਹਾਦਸਾ, ਛਿੜੀ ਚਰਚਾ,
ਜਾਪਦਾ ਕੀਹਦਾ ਹੈ ਕਿੰਨਾ ਕਸੂਰ ਮੀਆਂ।
ਖੜੋਤੀ ਗੱਡੀ ਸੀ ਪਹਿਲੀ ਟਰੈਕ ਉੱਪਰ,
ਕਾਹਤੋਂ ਰੋਕੀ ਨਹੀਂ ਦੂਸਰੀ ਦੂਰ ਮੀਆਂ।
ਕਿਉਂ ਨਾ ਨਿਯਮ ਦੀ ਪਾਲਣਾ ਹੋਈ ਓਥੇ,
ਟੁੱਟਿਆ ਕਿੱਥੇ ਸੀ ਕੋਈ ਦਸਤੂਰ ਮੀਆਂ।
ਛੋਟੇ-ਮੋਟੇ ਕੋਈ ਨਿਕਲਦੇ ਨੁਕਸ ਨੇ ਜਾਂ,
ਲੇਖਾ ਸਾਰਾ ਬੱਸ ਨੁਕਸ-ਭਰਪੂਰ ਮੀਆਂ।
ਚਿੰਤਾ ਜਾਪਦੀ ਅਫਸਰ ਨਹੀਂ ਮੰਤਰੀ ਨੂੰ,
ਸਿਸਟਮ ਲੱਗੇ ਸਮੁੱਚਾ ਬੱਸ ਫੇਲ੍ਹ ਮੀਆਂ।
ਦੇਂਦੇ ਪਹਿਲ ਸਿਆਸਤ ਵੱਲ ਜਦੋਂ ਸਾਰੇ,
ਚੱਲਦੀ ਆ ਰੱਬ ਦੇ ਆਸਰੇ ਰੇਲ ਮੀਆਂ।
-ਤੀਸ ਮਾਰ ਖਾਂ
20 ਜੂਨ, 2024