ਜਲੰਧਰ ਪੱਛਮੀ ਸੀਟ ਲਈ ਚੋਣ ਆ ਗਈ,
ਹਰ ਇੱਕ ਧਿਰ ਹੀ ਓਥੇ ਪਈ ਚੱਲ ਮੀਆਂ।
ਪਾਰਲੀਮੈਂਟ ਦੀ ਜਿੱਤ ਗਿਆ ਚੋਣ ਜਿਹੜਾ,
ਤੜਕਵੀਂ ਹੋਰਨਾਂ ਤੋਂ ਕਹਿੰਦਾ ਗੱਲ ਮੀਆਂ।
ਜਿਹੜੇ ਜਿੱਤ ਦੀ ਝਾਕ ਵਿੱਚ ਹਾਰ ਗਏ ਸੀ,
ਉਹ ਫਿਰ ਚਾਹੁੰਦੇ ਕੁਝ ਖੱਟਣੀ ਭੱਲ ਮੀਆਂ।
ਹੋਣੀ ਆ ਚੋਣ ਤੇ ਵਾਅਦੇ ਫਿਰ ਹੋਣਗੇ ਜੀ,
ਮਸਲਾ ਹੁੰਦਾ ਨਹੀਂ ਕਦੇ ਕੋਈ ਹੱਲ ਮੀਆਂ।
ਪਹਿਲੀਆਂ ਚੋਣਾਂ ਦੇ ਵਾਂਗਰ ਹੀ ਚੋਣ ਜਾਣੋ,
ਹਨੇਰੀ ਆਊ ਫਿਰ ਜਾਊਗੀ ਗੁਜ਼ਰ ਮੀਆਂ।
ਲੰਘ ਗਈ ਚੋਣ ਤਾਂ ਕਿਸੇ ਨੇ ਪੁੱਛਣਾ ਨਹੀਂ,
ਕੀਤਾ ਕਿਸੇ ਨੇ ਕਿਹੜਾ ਸੀ ਉਜ਼ਰ ਮੀਆਂ।
-ਤੀਸ ਮਾਰ ਖਾਂ
16 ਜੂਨ, 2024