ਚਰਚਾ ਸਾਧੂਆਂ ਦੀ ਹੁੰਦੀ ਆ ਕੁੰਭ ਮੌਕੇ,
ਜਿਹੜੇ ਆਏ ਗ੍ਰਿਹਸਤ ਕਈ ਛੋੜ ਬੇਲੀ।
ਰਾਹ ਤਿਆਗ ਦਾ ਲਿਆ ਹੈ ਮੱਲ ਉਹਨਾਂ,
ਦੱਸਣ ਸੰਨਿਆਸ ਦਾ ਕੱਢ ਨਿਚੋੜ ਬੇਲੀ।
ਗ੍ਰਿਹਸਤੀ ਲੋਕ ਆ ਉਨ੍ਹਾਂ ਦੇ ਕੋਲ ਜਾਂਦੇ,
ਦੋਵਾਂ ਲਈ ਆਪਸੀ ਜੋੜ ਦੀ ਲੋੜ ਬੇਲੀ।
ਆਸਥਾ ਨਾਲ ਕਈ ਸਿਰ ਝੁਕਾਉਣ ਜਾਂਦੇ,
ਲੱਭ ਰਿਹਾ ਸਾਂਝ ਦਾ ਕੋਈ ਨਾ ਤੋੜ ਬੇਲੀ।
ਆਪਣੇ ਆਪ ਨੂੰ ਸਾਰੇ ਇਹ ਠੀਕ ਆਖਣ,
ਜਿਊਣਾ ਗ੍ਰਿਹਸਤ ਦਾ ਕਰਨਗੇ ਰੱਦ ਬੇਲੀ
ਵੱਖੋ-ਵੱਖ ਰਹਿਣਾ, ਮੁੜ-ਮੁੜ ਮੇਲ ਹੋਣਾ,
ਪਤਾ ਨਹੀਂ ਕਿਹੋ ਜਿਹੀ ਰੱਖਦੇ ਹੱਦ ਬੇਲੀ।
-ਤੀਸ ਮਾਰ ਖਾਂ
14 ਜਨਵਰੀ, 2025