ਹਫੜਾ-ਦਫੜੀ ਆ ਮੁਲਕ ਦੇ ਵਿੱਚ ਫੈਲੀ,
ਹਰ ਕੋਈ ਦੱਸੇ ਕੁਝ ਨਵਾਂ ਇਲਾਜ ਬੇਲੀ।
ਕਰਿਆ ਸਾਰਾ ਖਰਾਬ ਪਿਆ ਸਾਰਿਆਂ ਨੇ,
ਕਰਿਆ ਕਿਸੇ ਨਹੀਂ ਕੋਈ ਲਿਹਾਜ਼ ਬੇਲੀ।
ਹਰ ਕੋਈ ਦੂਜਿਆਂ ਦਾ ਕੱਢੀ ਨੁਕਸ ਜਾਵੇ,
ਜ਼ਮੀਰ ਦੀ ਸੁਣੀ ਨਾ ਕਿਸੇ ਆਵਾਜ਼ ਬੇਲੀ।
ਖਾਣਾ ਕਮਾਉਣ ਦੇ ਯੋਗ ਨਹੀਂ ਲੋਕ ਕੀਤੇ,
ਬਣਾਏ ਆ ਮੁਫਤ ਦੇ ਲਈ ਮੁਥਾਜ ਬੇਲੀ।
ਚੱਲਦਾ ਏਦਾਂ ਹੀ ਰਿਹਾ ਇਹ ਦੇਸ਼ ਜੇਕਰ,
ਕਰਨਾ ਅਮਲ ਨਾ ਕਦੇ ਕੋਈ ਸ਼ੁਰੂ ਬੇਲੀ।
ਗੱਲੀਂ ਟਾਕੀ ਅਸਮਾਨਾਂ ਨੂੰ ਨਿੱਤ ਲਾਈਏ,
ਬਣਨਾ ਮੁਲਕ ਨਾ ਵਿਸ਼ਵ ਦਾ ਗੁਰੂ ਬੇਲੀ।
-ਤੀਸ ਮਾਰ ਖਾਂ
13 ਜਨਵਰੀ, 2025