ਸਾਰਾ ਮੁਲਕ ਹੀ ਬੰਨ੍ਹਣ ਲਈ ਇੱਕ ਰੱਸੇ,
ਨਵਾਂ ਕਾਨੂੰਨ ਇੱਕ ਹੋ ਗਿਆ ਪੇਸ਼ ਬੇਲੀ।
ਸੁਣਿਆ ਕੇਂਦਰ ਤੇ ਰਾਜਾਂ ਦੀ ਚੋਣ ਸਾਰੀ,
ਕਰ ਲਿਆ ਕਰੂ ਇਕੱਠੀ ਹੀ ਦੇਸ਼ ਬੇਲੀ।
ਪੰਜ ਕੁ ਸਾਲਾਂ ਦੀ ਗੱਲ ਉਹ ਕਰੀ ਜਾਂਦੇ,
ਕਰਨਾ ਇਸ ਤਰਜ਼ ਦਾ ਸ੍ਰੀਗਣੇਸ਼ ਬੇਲੀ।
ਗੱਲ ਅੰਦਰ ਦੀ ਗੁੱਝੀ ਕੋਈ ਜਾਪਦੀ ਆ,
ਕਰਿਆ ਜਾਂਦਾ ਇਹ ਜਿੱਦਾਂ ਹਮੇਸ਼ ਬੇਲੀ।
ਪੌਣੀ ਕੁ ਸਦੀ ਇਹ ਚੱਲਿਆ ਦੇਸ਼ ਜਿੱਦਾਂ,
ਉਸ ਨੂੰ ਲੀਹ ਤੋਂ ਲੱਗੇ ਈ ਲਾਹੁਣ ਬੇਲੀ।
ਅਜੋਕਾ ਤੰਤਰ ਬੱਸ ਰਾਸ ਨਾ ਹਾਕਮਾਂ ਨੂੰ,
ਨਕਸ਼ ਨਵੇਂ ਉਹ ਲੱਗੇ ਈ ਵਾਹੁਣ ਬੇਲੀ।
-ਤੀਸ ਮਾਰ ਖਾਂ
18 ਦਸੰਬਰ, 2024