ਚੋਣਾਂ ਵਾਲਿਆਂ ਕੀਤਾ ਈ ਜੀਣ ਮੁਸ਼ਕਲ,
ਪਹਿਲਾ ਜਾਏ, ਫਿਰ ਦੂਸਰਾ ਆਏ ਬੇਲੀ।
ਬੇਨਤੀ ਦਾਸ ਦੀ ਮੰਨੋ ਤੇ ਮਦਦ ਕਰਿਉ,
ਯਕੀਨ ਸੇਵਾ ਲਈ ਦਾਸ ਦਿਵਾਏ ਬੇਲੀ।
ਜਿੱਥੇ ਕਿਧਰੇ ਕੋਈ ਕੂੜੇ ਦੇ ਢੇਰ ਦਿੱਸਦੇ,
ਜਿੱਤ ਜਾਏ ਦਾਸ ਤਾਂ ਜਾਣ ਚੁਕਾਏ ਬੇਲੀ।
ਗੁਰੂ ਤੇ ਪੀਰ ਦੇ ਨਾਂਅ ਵੀ ਭੁੱਲਦਾ ਨਹੀਂ,
ਵਾਸਤਾ ਸਾਰਿਆਂ ਦਾ ਸਿੱਧਾ ਪਾਏ ਬੇਲੀ।
ਪਿਛਲੀ ਵਾਰ ਦੀ ਪਾਈ ਸੀ ਵੋਟ ਜੀਹਨੂੰ,
ਇਹੋ ਗੱਲਾਂ ਉਹ ਗਿਆ ਦੁਹਰਾਈ ਬੇਲੀ।
ਜਿੱਤਣ ਪਿੱਛੋਂ ਨਾ ਕੋਈ ਉਸ ਕੰਮ ਕੀਤੇ,
ਨਾਹੀ ਸ਼ਕਲ ਸੀ ਕਦੀ ਦਿਖਲਾਈ ਬੇਲੀ
-ਤੀਸ ਮਾਰ ਖਾਂ
17 ਦਸਬੰਰ, 2024