ਹਰਿਆਣਾ ਪੁਲਸ ਨੂੰ ਨਵਾਂ ਈ ਕੰਮ ਲੱਭਾ,
ਫਿਰ-ਫਿਰ ਰਹੀ ਕਿਸਾਨਾਂ ਨੂੰ ਕੁੱਟ ਬੇਲੀ।
ਆਉਂਦੇ ਜਦੋਂ ਕਿਸਾਨ ਤਾਂ ਕਹੇ ਅਫਸਰ,
ਪੈਂਦੀ ਪੁਲਸ ਫਿਰ ਉਨ੍ਹਾਂ `ਤੇ ਟੁੱਟ ਬੇਲੀ।
ਜਿਹੜਾ ਨਿਕਲ ਸਕਦਾ, ਉਹੋ ਬਚ ਜਾਂਦਾ,
ਲੈਂਦੀ ਉਹ ਬਾਕੀਆਂ ਨੂੰ ਭੁੰਜੇ ਸੁੱਟ ਬੇਲੀ।
ਦੇਸ਼ ਆਜ਼ਾਦ ਫਿਰ ਲੋਕਾਂ`ਤੇ ਜ਼ੁਲਮ ਹੁੰਦਾ,
ਕਿਸਮਤ ਗਈ ਆ ਮੁਲਕ ਦੀ ਫੁੱਟ ਬੇਲੀ।
ਨਹੀਂ ਸਰਕਾਰ ਹੈ ਦੇਸ਼ ਦੀ ਸ਼ਰਮ ਕਰਦੀ,
ਕਰਦੀ ਰਾਜ ਸਰਕਾਰ ਨਹੀਂ ਸ਼ਰਮ ਬੇਲੀ।
ਆਮ ਬੰਦਾ ਉਹ ਕੀੜਿਆਂ ਵਾਂਗ ਸਮਝਣ,
ਸਿਰ ਦੇ ਅੰਦਰ ਹੈ ਸੱਤਾ ਦਾ ਜਰਮ ਬੇਲੀ।
-ਤੀਸ ਮਾਰ ਖਾਂ
15 ਦਸੰਬਰ, 2024