ਇਕੱਠੀ ਦੇਸ਼ ਵਿੱਚ ਇੱਕੋ ਦਿਨ ਚੋਣ ਹੋਊ,
ਕਰਿਆ ਮੋਦੀ ਸਰਕਾਰ ਇਹ ਪਾਸ ਮੀਆਂ।
ਆਪਣੇ ਵਾਸਤੇ ਕੀਤਾ ਗਿਆ ਸਾਫ ਰਸਤਾ,
ਆਵੇ ਮੁਲਕ ਨੂੰ ਬੇਸ਼ੱਕ ਨਹੀਂ ਰਾਸ ਮੀਆਂ।
ਅੜਿੱਕੇ ਕੇਂਦਰ ਜਾਂ ਰਾਜ ਵਿੱਚ ਜਦੋਂ ਪੈਣੇ,
ਉਹਦਾ ਕੀਤਾ ਨਾ ਕਿਸੇ ਅਹਿਸਾਸ ਮੀਆਂ।
ਥਾਪੜੀ ਆਪਣੀ ਆਪੇ ਗਈ ਪਿੱਠ ਲੱਗਦੀ,
ਲੱਗੇ ਰਚਣ ਉਹ ਕਹਿਣ ਇਤਹਾਸ ਮੀਆਂ।
ਇੱਕ ਵੀ ਸੂਬੇ ਵਿੱਚ ਜਦੋਂ ਸਰਕਾਰ ਡਿੱਗੀ,
ਜਾਊਗੀ ਓਥੇ ਕਰਵਾਈ ਨਹੀਂ ਚੋਣ ਮੀਆਂ।
ਗਵਰਨਰ ਮਜ਼ਾ ਪਿਆ ਮਾਣਦਾ ਹੋਊ ਬੈਠਾ,
ਸੁਣਨਾ ਪਬਲਿਕ ਦਾ ਕਿਸੇ ਨਾ ਰੋਣ ਮੀਆਂ।
-ਤੀਸ ਮਾਰ ਖਾਂ
13 ਦਸੰਬਰ, 2024