ਜਿਉਂ-ਜਿਉਂ ਫੈਸਲੇ ਦੀ ਨੇੜੇ ਘੜੀ ਆਵੇ,
ਵਧਿਆ ਜਾਂਦਾ ਪਿਆ ਹੋਰ ਵਿਵਾਦ ਮੀਆਂ।
ਖੁੱਲਿ੍ਹਆ ਕੱਲ੍ਹ ਕੋਈ ਭੇਦ ਤੇ ਹੋਈ ਚਰਚਾ,
ਮੁੱਦਾ ਖੁੱਲ੍ਹ ਗਿਆ ਨਵਾਂ ਹੈ ਬਾਅਦ ਮੀਆਂ।
ਦੱਬੇ ਮੁਰਦੇ ਅਚਾਨਕ ਕਈ ਨਿਕਲ ਆਏ,
ਜਿਹੜੇ ਸਾਰਿਆਂ ਨੂੰ ਰਹੇ ਨਾ ਯਾਦ ਮੀਆਂ।
ਮੁਖੀਆ ਦਲ ਦਾ ਬੁਰਾ ਬੱਸ ਫਿਰੇ ਫਸਿਆ,
ਵਧ ਗਈ ਦੋਸ਼ਾਂ ਦੀ ਬਹੁਤ ਤਾਦਾਦ ਮੀਆਂ।
ਦੁਹਾਈ ਕਰੀ ਅੱਜ ਲੋਕ ਕੋਈ ਗੌਲਦੇ ਨਹੀਂ,
ਖਿਸਕ ਰਹੇ ਨੇੜਲੇ ਬਹੁਤ ਹਨ ਦੂਰ ਮੀਆਂ।
ਜਾਪਦਾ ਕਿਸੇ ਨੂੰ ਕੋਈ ਵਿਸ਼ਵਾਸ ਹੀ ਨਹੀਂ,
ਡੁੱਬਦੀ ਬੇੜੀ ਨਾਲ ਡੁੱਬ ਰਿਹਾ ਪੂਰਾ ਮੀਆਂ।
-ਤੀਸ ਮਾਰ ਖਾਂ
11 ਅਗਸਤ, 2024