Saturday, November 23, 2024
spot_img
spot_img
spot_img

PAU ਯੁਵਕ ਮੇਲੇ ਦੀ ਓਵਰਆਲ ਟਰਾਫੀ Agriculture College ਦੇ ਹਿੱਸੇ ਆਈ

ਯੈੱਸ ਪੰਜਾਬ
ਲੁਧਿਆਣਾ, 22 ਨਵੰਬਰ, 2024

Punjab ਦੇ ਅਮੀਰ ਸੱਭਿਆਚਾਰਕ ਵਿਰਸੇ ਦੀ ਰੌਣਕ ਨੂੰ ਦਰਸਾਉਂਦੇ ਲੋਕ ਨਾਚਾਂ ਦੀ ਧਮਕ ਨਾਲ PAU ਦਾ ਸਲਾਨਾ ਅੰਤਰ-ਕਾਲਜ ਯੁਵਕ ਮੇਲਾ ਬੀਤੀ ਸ਼ਾਮ ਡਾ ਏ ਐੱਸ ਖਹਿਰਾ ਓਪਨ ਏਅਰ ਥੀਏਟਰ ਵਿਖੇ ਸਮਾਪਤ ਹੋ ਗਿਆ। ਇਸ ਮੇਲੇ ਵਿਚ ਖੇਤੀਬਾੜੀ ਕਾਲਜ ਨੇ ਸਾਹਿਤਕ ਵੰਨਗੀਆਂ, ਨਾਚਾਂ, ਸੰਗੀਤ ਅਤੇ ਨਾਟਕੀ ਪੇਸ਼ਕਾਰੀਆਂ ਵਿਚ ਅਜੇਤੂ ਰਹਿੰਦਿਆਂ ਓਵਰਆਲ ਟਰਾਫ਼ੀ ਤੇ ਕਬਜ਼ਾ ਕੀਤਾ। ਕਮਿਊਨਿਟੀ ਸਾਇੰਸ ਕਾਲਜ ਨੇ ਫਾਈਨ ਆਰਟਸ ਅਤੇ ਵਿਰਾਸਤੀ ਵੰਨਗੀਆਂ ਵਿਚ ਜਿੱਤ ਹਾਸਿਲ ਕਰਦਿਆਂ ਰਨਿੰਗ ਟਰਾਫੀਆਂ ਜਿੱਤੀਆਂ।

ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਸਰਦਾਰ Hardeep Singh Mundian, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਪੰਜਾਬ ਸਨ। ਸਮਰੋਹ ਦੀ ਪ੍ਰਧਾਨਗੀ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਕੀਤੀ। ਇਸ ਮੌਕੇ ਪੀ ਏ ਯੂ ਦੇ ਉੱਚ ਅਧਿਕਾਰੀਆਂ, ਡੀਨ, ਡਾਇਰੈਕਟਰ, ਵਿਭਾਗਾਂ ਦੇ ਮੁਖੀ, ਅਧਿਆਪਕ ਅਤੇ ਵਿਦਿਆਰਥੀ ਭਰਪੂਰ ਗਿਣਤੀ ਵਿਚ ਮਉਜੂਦੁ ਸਨ।

ਆਪਣੇ ਭਾਸ਼ਣ ਵਿਚ ਸ਼੍ਰੀ ਹਰਦੀਪ ਸਿੰਘ ਮੁੰਡੀਆਂ ਨੇ ਯੁਵਕ ਮੇਲੇ ਵਿੱਚ ਭਾਗ ਲੈਣ ਲਈ ਵਿਦਿਆਰਥੀਆਂ ਨੂੰ ਸ਼ਾਬਾਸ਼ ਦਿੱਤੀ। ਉਨ੍ਹਾਂ ਕਿਹਾ ਕਿ ਜਿੱਤਣਾ ਅਸਲ ਵਿਚ ਭਾਗ ਲੈਣਾ ਹੀ ਹੈ। ਜਿੱਤ ਦੇ ਹੰਕਾਰ ਜਾਂ ਹਾਰਨ ਦੀ ਨਮੋਸ਼ੀ ਨਾਲੋਂ ਭਾਗ ਲੈਣ ਦੀ ਖੁਸ਼ੀ ਵਡੇਰੀ ਭਾਵਨਾ ਹੈ। ਉਨ੍ਹਾਂ ਕਿਹਾ ਕਿ ਯੁਵਕ ਮੇਲੇ ਪੰਜਾਬ ਦੇ ਭਵਿੱਖ ਦਾ ਰੌਸ਼ਨ ਦਰੀਚਾ ਹਨ। ਇਨ੍ਹਾਂ ਮੇਲਿਆਂ ਵਿਚ ਧੜਕਦੀ ਜ਼ਿੰਦਗੀ ਤੋਂ ਆਸ ਬੱਝਦੀ ਹੈ ਕਿ ਪੰਜਾਬ ਵਿਚ ਅਜੇ ਵੀ ਬੜਾ ਕੁਝ ਮਾਣ ਕਰਨ ਯੋਗ ਹੈ ਤੇ ਇਹ ਧਰਤੀ ਆਪਣੇ ਜਲੌਅ ਵਿਚ ਮੁੜਨ ਲਈ ਕਾਹਲੀ ਹੈ। ਉਨ੍ਹਾਂ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ।

ਵਿਦਿਆਰਥੀਆਂ ਵਲੋਂ ਬੜੇ ਅਨੁਸ਼ਾਸਨ ਨਾਲ ਮੁਕਾਬਲਿਆਂ ਦਾ ਹਿੱਸਾ ਬਣਨ ਉੱਪਰ ਖੁਸ਼ੀ ਪ੍ਰਗਟ ਕਰਦਿਆਂ ਵਾਈਸ ਚਾਂਸਲਰ ਡਾ: ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਯੁਵਕ ਮੇਲਾ ਮਹਿਕਦਾ ਬਗੀਚਾ ਹੈ ਜਿਸ ਵਿਚ ਵੰਨ ਵੰਨ ਦੇ ਫੁੱਲਾਂ ਦੀ ਮਹਿਕ ਆਉਂਦੀ ਹੈ। ਯੁਵਕ ਮੇਲਾ ਸਾਹਿਤਕ, ਸੰਗੀਤਕ, ਨਾਚ ਅਤੇ ਨਾਟ ਤੋਂ ਇਲਾਵਾ ਵਿਰਾਸਤੀ ਕਲਾਵਾਂ ਦਾ ਦਰਪਣ ਹੈ।

ਉਨ੍ਹਾਂ ਆਸ ਪ੍ਰਗਟਾਈ ਕਿ ਇਸ ਮੇਲੇ ਨਾਲ ਬਹੁਤ ਸਾਰਾ ਉਤਸ਼ਾਹ ਦੇਖਣ ਵਾਲੇ ਵਿਦਿਆਰਥੀਆਂ ਦੇ ਮੰਨ ਵਿਚ ਵੀ ਭਰ ਜਾਵੇਗਾ। ਤੇ ਆਉਂਦੇ ਸਾਲਾਂ ਵਿਚ ਉਹ ਵੀ ਮੁਕਾਬਲਿਆਂ ਭਾਗ ਲੈਣ ਲਈ ਅੱਗੇ ਆਉਣਗੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੁਹਿਰਦ, ਸਾਂਝੀਵਾਲਤਾ, ਸਹਿਯੋਗ ਅਤੇ ਸਮਰਪਣ ਦੇ ਗੁਣਾਂ ਦੇ ਧਾਰਨੀ ਹੋਣ ਅਤੇ ਚੁਣੌਤੀ ਭਰੇ ਸਮੇਂ ਵਿੱਚ ਖਿੜੇ ਰਹਿਣ ਲਈ ਪ੍ਰੇਰਿਤ ਕੀਤਾ।

ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਨਿਰਮਲ ਸਿੰਘ ਜੌੜਾ ਨੇ ਮੇਲੇ ਦੇ ਸਫਲ ਆਯੋਜਨ ਲਈ ਆਪਣੀ ਸਮੁੱਚੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਭ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਮੇਲਾ ਅਮਿੱਟ ਕਲਾਤਮਕ ਪੈੜਾਂ ਛੱਡਦਾ ਅਗਲੇ ਸਾਲ ਮਿਲਣ ਦੇ ਵਾਅਦੇ ਨਾਲ ਸਿਖਰ ਤੇ ਪੁੱਜ ਰਿਹਾ ਹੈ।

ਇਸ ਮੌਕੇ ਪ੍ਰਸਿੱਧ ਲੋਚ ਨਾਚ ਕਲਾਕਾਰ ਪਰਮਜੀਤ ਸਿੰਘ ਪੰਮੀ ਬਾਈ ਅਤੇ ਫਿਲਮ ਅਦਾਕਾਰ ਹੌਬੀ ਧਾਲੀਵਾਲ ਨੇ ਵੀ ਆਪਣੀ ਹਾਜ਼ਰੀ ਨਾਲ ਦਰਸ਼ਕਾਂ ਨੂੰ ਮੋਹ ਲਿਆ।

ਅੱਜ ਹੋਏ ਲੋਕਨਾਚਾਂ ਦੇ ਮੁਕਾਬਲਿਆਂ ਦੇ ਪੰਜਾਬ ਦੀ ਜਵਾਨੀ ਦੀ ਵਿਲੱਖਣ ਝਲਕ ਪੇਸ਼ ਕੀਤੀ। ਪੰਜਾਬ ਦੇ ਗੱਭਰੂਆਂ ਅਤੇ ਮੁਟਿਆਰਾਂ ਵੱਲੋਂ ਪੇਸ਼ ਭੰਗੜਾ ਅਤੇ ਗਿੱਧਾ ਇਸ ਮੇਲੇ ਦੀ ਸਿਖਰ ਸੀ। ਇਸ ਤੋਂ ਪਹਿਲਾਂ ਲੰਮੀ ਹੇਕ ਵਾਲੇ ਗੀਤਾਂ ਨੇ ਪੰਜਾਬ ਦੇ ਲੋਕ ਸੰਗੀਤ ਦੀ ਨੁਹਾਰ ਦਰਸ਼ਕਾਂ ਸਾਹਵੇਂ ਉਜਾਗਰ ਕੀਤੀ। ਢੋਲ ਦੀ ਥਾਪ ਉੱਪਰ ਨੱਚਦੇ ਪੱਬਾਂ ਨੇ ਇਕ ਵਾਰ ਤਾਂ ਸਮਾਂ ਹੀ ਰੋਕ ਦਿੱਤਾ ਸੀ। ਅੰਬਰਾਂ ਤਕ ਜਾਂਦੀਆਂ ਬੋਲੀਆਂ ਦੀ ਆਵਾਜ਼ ਨੇ ਮਾਹੌਲ ਏਨਾ ਸੰਗੀਤਕ ਬਣਾ ਦਿੱਤਾ ਕਿ ਹਰ ਪੰਜਾਬੀ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਉੱਪਰ ਮਾਣ ਮਹਿਸੂਸ ਹੋ ਰਿਹਾ ਸੀ।

ਗਿੱਧੇ ਵਿਚ ਪਹਿਲਾ ਸਥਾਨ ਕਮਿਊਨਿਟੀ ਸਾਇੰਸ ਕਾਲਜ, ਦੂਜਾ ਬਾਗਬਾਨੀ ਅਤੇ ਜੰਗਲਾਤ ਕਾਲਜ ਅਤੇ ਤੀਸਰਾ ਖੇਤੀਬਾੜੀ ਕਾਲਜ ਨੇ ਜਿੱਤਿਆ। ਉਨ੍ਹਾਂ ਨੂੰ ਪੰਜਾਬੀ ਦੇ ਪ੍ਰਸਿੱਧ ਕਲਾਕਾਰ ਡਾ: ਜਸਵਿੰਦਰ ਭੱਲਾ ਵਲੋਂ ਨਕਦ ਇਨਾਮ ਵੀ ਦਿੱਤੇ ਗਏ।

ਭੰਗੜੇ ਵਿਚ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ, ਖੇਤੀਬਾੜੀ ਕਾਲਜ ਲੁਧਿਆਣਾ ਅਤੇ ਖੇਤੀ ਇੰਜਨੀਅਰਿੰਗ ਕਾਲਜ ਨੇ ਕ੍ਰਮਵਾਰ ਸਿਖਰਲੇ ਤਿੰਨ ਸਥਾਨ ਹਾਸਲ ਕੀਤੇ।

ਫੁਲਕਾਰੀ ਵਿਚ ਕਮਿਊਨਿਟੀ ਸਾਇੰਸ ਕਾਲਜ ਦੀ ਜਗਜੀਤ ਕੌਰ ਪਹਿਲੇ, ਇਸੇ ਕਾਲਜ ਦੀ ਇੰਦਰਜੋਤ ਕੌਰ ਦੂਜੇ ਅਤੇ ਖੇਤੀਬਾੜੀ ਕਾਲਜ ਦੀ ਦਵਨੀਕ ਕੌਰ ਤੀਸਰੇ ਸਥਾਨ ਤੇ ਰਹੀਆਂ।

ਸੱਭਿਆਚਾਰਕ ਝਲਕੀਆਂ ਵਿਚ ਖੇਤੀਬਾੜੀ ਕਾਲਜ, ਪਹਿਲੇ ਖੇਤੀ ਇੰਜ ਕਾਲਜ ਦੂਜੇ ਅਤੇ ਬੈਸਿਕ ਸਾਇੰਸਜ਼ ਕਾਲਜ ਤੀਸਰੇ ਸਥਾਨ ਤੇ ਰਹੇ।

ਡੁਏਟ ਗੀਤ ਵਿਚ ਖੇਤੀਬਾੜੀ ਕਾਲਜ ਨੂੰ ਪਹਿਲਾ ਥਾਂ ਮਿਲਿਆ, ਦੂਜੇ ਸਥਾਨ ਤੇ ਕਮਿਊਨਿਟੀ ਸਾਇੰਸ ਕਾਲਜ ਅਤੇ ਤੀਜੇ ਥਾਂ ਤੇ ਬਾਗਬਾਨੀ ਕਾਲਜ ਰਹੇ।

ਪੱਛਮੀ ਸਮੂਹ ਗੀਤ ਵਿਚ ਕਮਿਊਨਿਟੀ ਸਾਇੰਸ ਕਾਲਜ, ਖੇਤੀਬਾੜੀ ਕਾਲਜ ਅਤੇ ਖੇਤੀ ਇੰਜ ਕਾਲਜ ਨੇ ਉੱਪਰਲੇ ਤਿੰਨ ਸਥਾਨ ਹਾਸਲ ਕੀਤੇ।

ਲਾਈਟ ਵੋਕਲ ਸੋਲੋ ਦੇ ਮੁਕਾਬਲੇ ਵਿਚ ਖੇਤੀਬਾੜੀ ਕਾਲਜ ਦੇ ਦਿਵਯਜਯੋਤੀ ਮਹੰਤਾ , ਕਮਿਊਨਿਟੀ ਸਾਇੰਸ ਕਾਲਜ ਦੇ ਜਸਕੀਰਤ ਸਿੰਘ ਅਤੇ ਖੇਤੀ ਇੰਜ ਕਾਲਜ ਦੇ ਅੰਮ੍ਰਿਤਪਾਲ ਸਿੰਘ ਕ੍ਰਮਵਾਰ ਜੇਤੂ ਰਹੇ।

ਲੰਮੀ ਹੇਕ ਵਾਲੇ ਗੀਤ ਵਿਚ ਖੇਤੀਬਾੜੀ ਕਾਲਜ ਪਹਿਲੇ, ਕਮਿਊਨਿਟੀ ਸਾਇੰਸ ਕਾਲਜ ਦੂਜੇ ਅਤੇ ਖੇਤੀ ਇੰਜ ਕਾਲਜ ਤੀਸਰੇ ਸਥਾਨ ਤੇ ਰਹੇ।

ਲੋਕ ਗੀਤ ਵਿਚ ਖੇਤੀਬਾੜੀ ਕਾਲਜ ਦੇ ਰਾਜਬੀਰ ਸਿੰਘ , ਕਮਿਊਨਿਟੀ ਸਾਇੰਸ ਕਾਲਜ ਦੇ ਗੁਰਲੀਨ ਕੌਰ ਅਤੇ ਖੇਤੀ ਇੰਜ ਕਾਲਜ ਦੇ ਅੰਮ੍ਰਿਤਪਾਲ ਸਿੰਘ ਨੇ ਪਹਿਲੇ ਤਿੰਨ ਇਨਾਮ ਜਿੱਤੇ।

ਸਰਵੋਤਮ ਲੋਕ ਡਾਂਸਰ: ਅਮਨਦੀਪ ਕੌਰ ਬਾਗਬਾਨੀ ਕੱਲ੍ਹ ਅਤੇ ਅਭਿਸ਼ੇਕ ਸ਼ਰਮਾ ਖੇਤੀ ਇੰਜ ਕਾਲਜ ਨੂੰ ਚੁਣਿਆ ਗਿਆ।

ਸਰਵੋਤਮ ਅਦਾਕਾਰ ਅਤੇ ਅਦਾਕਾਰਾ: ਸੰਚਿਤ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਅਤੇ ਪ੍ਰਿਆ ਲੁਧਿਆਣਾ ਦੇ ਖੇਤੀਬਾੜੀ ਕਾਲਜ ਬਣੇ।

ਸਰਵੋਤਮ ਗਾਇਕ ਕਮਿਊਨਿਟੀ ਸਾਇੰਸ ਕਾਲਜ ਦੇ ਤੀਸ਼ਾ ਅਤੇ ਖੇਤੀਬਾੜੀ ਕਾਲਜ ਦੇ ਦਿਬਵਜਯੋਤੀ ਮਹੰਤਾ ਚੁਣੇ ਗਏ ।

ਸਰਵੋਤਮ ਕਵੀ ਖੇਤੀਬਾੜੀ ਕਾਲਜ ਦੇ ਹਰਮਨਜੋਤ ਸਿੰਘ ਅਤੇ ਬਾਗਬਾਨੀ ਕਾਲਜ ਦੇ ਅਰਮਾਨ ਸੂਦ ਨੂੰ ਕਰਾਰ ਦਿੱਤਾ ਗਿਆ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ