ਯੈੱਸ ਪੰਜਾਬ
ਹੁਸ਼ਿਆਰਪੁਰ, 23 ਨਵੰਬਰ, 2024:
ਵਿਧਾਨ ਸਭਾ ਹਲਕਾ Chabbewal ਰਾਖਵੇਂ ਲਈ 20 ਨਵੰਬਰ ਨੂੰ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਨੌਜਵਾਨ ਆਗੂ ਅਤੇ AAP’ ਉਮੀਦਵਾਰ Dr Ishank Chabbewal ਜੇਤੂ ਬਣ ਕੇ ਉੱਭਰੇ ਹਨ।
ਇਸ਼ਾਂਕ ਚੱਬੇਵਾਲ ਨੇ 28582 ਵੋਟਾਂ ਦੇ ਵੱਡੇ ਫ਼ਰਕ ਨਾਲ ਆਪਣੇ ਨਜ਼ਦੀਕੀ ਵਿਰੋਧੀ ਆਗੂ ਕਾਂਗਰਸ ਦੇ ਐਡਵੋਕੇਟ ਰਣਜੀਤ ਕੁਮਾਰ ਨੂੰ ਹਰਾਇਆ।
ਇਸ਼ਾਂਕ ਚੱਬੇਵਾਲ ਨੂੰ 51753 ਵੋਟਾਂ ਹਾਸਲ ਹੋਈਆਂ ਜਦਕਿ ਕਾਂਗਰਸ ਉਮੀਦਵਾਰ ਐਡਵੋਕੇਟ ਰਣਜੀਤ ਕੁਮਾਰ ਨੂੰ 23171 ਅਤੇ ਭਾਜਪਾ ਦੇ ਉਮੀਦਵਾਰ ਸੋਹਣ ਸਿੰਘ ਠੰਡਲ ਨੂੂੰ ਮਹਿਜ਼ 8667 ਵੋਟਾਂ ਹਾਸਲ ਹੋਈਆਂ।
ਜ਼ਿਕਰਯੋਗ ਹੈ ਕਿ ਇਸ਼ਾਂਕ ਚੱਬੇਵਾਲ ਇਸ ਹਲਕੇ ਤੋਂ ਸਾਬਕਾ ਕਾਂਗਰਸ ਆਗੂ ਅਤੇ ਹੁਣ ‘ਆਪ’ ਦੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ: ਰਾਜ ਕੁਮਾਰ ਚੱਬੇਵਾਲ ਦੇ ਬੇਟੇ ਹਨ। ਐਡਵੋਕੇਟ ਰਣਜੀਤ ਕੁਮਾਰ ਬਸਪਾ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਨ ਅਤੇ ਸੋਹਣ ਸਿੰਘ ਠੰਡਲ ਆਖ਼ਰੀ ਸਮੇਂ ਅਕਾਲੀ ਦਲ ਨੂੰ ਅਲਵਿਦਾ ਆਖ਼ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ।
ਭਾਜਪਾ ਦੇ ਉਮੀਦਵਾਰ ਸੋਹਣ ਸਿੰਘ ਠੰਡਲ ਦੀ ਇਸ ਚੋਣ ਵਿੱਚ ਜ਼ਮਾਨਤ ਜ਼ਬਤ ਹੋ ਗਈ।
ਇਹ ਵੀ ਪੜ੍ਹੋ: Dera Baba Nanak ਵਿੱਚ Sukhjinder Randhawa ਨੂੰ ਵੱਡਾ ਝਟਕਾ; AAP ਦੇ Gurdeep Singh Randhawa ਨੇ ਜਿੱਤੀ ਜ਼ਿਮਨੀ ਚੋਣ
ਇਹ ਵੀ ਪੜ੍ਹੋ: Barnala Bye Election ਵਿੱਚ ਕਾਂਗਰਸ ਉਮੀਦਵਾਰ Kala Dhillon ਜਿੱਤੇ, ‘AAP’ ਦੇ ਬਾਗੀ ਨੇ ਵਿਗਾੜੀ ਖ਼ੇਡ
ਇਹ ਵੀ ਪੜ੍ਹੋ: Giodderbaha Bye-Election: AAP ਦੇ Dimpy Dhillon ਨੇ Raja Warring ਦਾ ਕਿਲਾ ਢਾਹਿਆ, Amrita Warring ਤੇ Manpreet Badal ਹਾਰੇ