Friday, January 10, 2025
spot_img
spot_img
spot_img
spot_img

AAP Punjab ਨੇ ਵੱਖ-ਵੱਖ Nagar Councils ਅਤੇ Panchayats ਵਿੱਚ ਦਰਜ ਕੀਤੀ ਸ਼ਾਨਦਾਰ ਜਿੱਤ

ਯੈੱਸ ਪੰਜਾਬ
ਚੰਡੀਗੜ੍ਹ, 10 ਜਨਵਰੀ, 2025

ਆਮ ਆਦਮੀ ਪਾਰਟੀ (AAP) Punjab ਨੇ ਸੂਬੇ ਦੇ ਵੱਖ-ਵੱਖ ਖੇਤਰਾਂ ਦੀ ਨਗਰ ਕੌਂਸਲ ਅਤੇ ਪੰਚਾਇਤ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਸਾਰੀਆਂ ਕੌਂਸਲਾਂ ਵਿੱਚ ‘AAP’ ਦੇ ਉਮੀਦਵਾਰ ਸਰਬਸੰਮਤੀ ਨਾਲ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਚੁਣੇ ਗਏ ਹਨ।

ਨਗਰ ਕੌਂਸਲ ਸਾਹਨੇਵਾਲ ਤੋਂ ਪੂਜਾ ਰਾਣੀ ਨੂੰ ਪ੍ਰਧਾਨ, ਕੁਲਵਿੰਦਰ ਸਿੰਘ ਕਾਲ਼ਾ ਨੂੰ ਸੀਨੀਅਰ ਵਾਈਸ ਪ੍ਰਧਾਨ ਅਤੇ ਸਵਰਨ ਕੁਮਾਰ ਸੋਨੀ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ। ਉਥੇ ਹੀ ਨਗਰ ਪੰਚਾਇਤ ਘੜੂੰਆਂ ਵਿਖੇ ਅੱਜ ‘ਆਪ’ ਆਗੂ ਮਨਮੀਤ ਕੌਰ ਨੂੰ ਪ੍ਰਧਾਨ, ਹਰਪ੍ਰੀਤ ਭੰਡਾਰੀ ਨੂੰ ਸੀਨੀਅਰ ਉਪ-ਪ੍ਰਧਾਨ ਅਤੇ ਸੁਖਜੀਤ ਕੌਰ ਨੂੰ ਉਪ-ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਕੈਬਿਨੇਟ ਮੰਤਰੀ ਹਰਦੀਪ ਸਿੰਘ ਮੁੰਡਿਆਂ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਉਨ੍ਹਾਂ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਮੁਬਾਰਕਾਂ ਦਿੱਤੀਆਂ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੂਰੀ ਟੀਮ ਇਸ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਲਗਨ ਨਾਲ ਨਿਭਾਵੇਗੀ।

ਨਗਰ ਪੰਚਾਇਤ ਸਰਦੂਲਗੜ੍ਹ ਤੋਂ ਵੀਨਾ ਰਾਣੀ ਨੂੰ ਪ੍ਰਧਾਨ, ਸੁਖਜੀਤ ਸਿੰਘ ਨੂੰ ਸੀਨੀਅਰ ਉਪ-ਪ੍ਰਧਾਨ ਅਤੇ ਸੁਖਵਿੰਦਰ ਸਿੰਘ ਨੂੰ ਉਪ-ਪ੍ਰਧਾਨ ਚੁਣਿਆ ਗਿਆ। ਵਿਧਾਇਕ ਗੁਰਪ੍ਰੀਤ ਸਿੰਘ ਬਾਨਾਵਾਲੀ ਵੀ ਇਸ ਮੌਕੇ ਹਾਜਰ ਸਨ। ਉਨ੍ਹਾਂ ਨੇ ਨਵੇਂ ਚੁਣੇ ਸਾਰੇ ਅਹੁਦੇਦਾਰਾਂ ਨੂੰ ਸੁਭਕਾਮਨਾਵਾਂ ਦਿਤੀਆਂ ਅਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਆਪ ਆਗੂ ਇਲਾਕੇ ਦੇ ਵਿਕਾਸ ਲਈ ਕੋਈ ਕਮੀ ਨਹੀਂ ਛੱਡਣਗੇ।

ਨਗਰ ਪੰਚਾਇਤ ਭੀਖੀ ਵਿੱਚ ਸੁਖਪ੍ਰੀਤ ਕੌਰ ਨੂੰ ਪ੍ਰਧਾਨ, ਪੱਪੀ ਸਿੰਘ ਨੂੰ ਸੀਨੀਅਰ ਵਾਈਸ ਪ੍ਰਧਾਨ, ਅਤੇ ਪਰਵਿੰਦਰ ਸ਼ਰਮਾ ਗੋਰਾ ਨੂੰ ਵਾਈਸ-ਪ੍ਰਧਾਨ ਚੁਣਿਆ ਗਿਆ। ਵਿਧਾਇਕ ਡਾ.ਵਿਜੇ ਸਿੰਗਲਾ ਨੇ ਸਾਰੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ।

ਮਿਉਂਸਿਪਲ ਕੌਂਸਲ ਰਾਮਪੁਰਾ ਫੂਲ ਤੋਂ ਅੱਜ ‘ਆਪ’ ਆਗੂ ਕਿਰਨਦੀਪ ਕੌਰ ਬਰਾੜ ਨੂੰ ਪ੍ਰਧਾਨ, ਰਵਿੰਦਰ ਸਿੰਘ ਨਿੱਕਾ ਨੂੰ ਉਪ-ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਖ਼ਾਸ ਤੌਰ ‘ਤੇ ਪਹੁੰਚੇ ਅਤੇ ਮੂੰਹ ਮਿੱਠਾ ਕਰਵਾਉਂਦੇ ਹੋਏ ਉਹਨਾਂ ਨੇ ਨਵ-ਨਿਯੁਕਤ ਆਗੂਆਂ ਨੂੰ ਮੁਬਾਰਕਾਂ ਤੇ ਸ਼ੁਭਕਾਮਨਾਵਾਂ ਭੇਟ ਕੀਤੀਆਂ।

ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਨਵੇਂ ਚੁਣੇ ਆਗੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਇਨ੍ਹਾਂ ਜਿਤਾਂ ਦਾ ਸਿਹਰਾ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤਾ,ਜਿਨ੍ਹਾਂ ਦੁ ਪਾਰਦਰਸ਼ੀ ਅਤੇ ਵਿਕਾਸ-ਮੁਖੀ ਨੀਤੀਆਂ ਕਾਰਨ ਇਹ ਸੰਭਵ ਹੋ ਸਕਿਆ। ਅਰੋੜਾ ਨੇ ਪਾਰਟੀ ਦੇ ਵਰਕਰਾਂ ਦੀ ਅਟੁੱਟ ਕਮਿੱਟਮੈਂਟ ਅਤੇ ਮੇਹਨਤ ਨੂੰ ਵੀ ਸਾਰਾਹਿਆ। ਉਨ੍ਹਾਂ ਭਰੋਸਾ ਦਿੱਤਾ ਕਿ ਨਵੀਂ ਚੁਣੀ ਗਈ ਟੀਮ ਲੋਕਾਂ ਦੇ ਸਥਾਨਕ ਮੁੱਦਿਆਂ ਨੂੰ ਤੇਜੀ ਨਾਲ ਹੱਲ ਕਰੇਗੀ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ