Saturday, October 12, 2024
spot_img
spot_img

ਤੁਰਕਿਸ਼ ਏਅਰਲਾਈਨਜ਼ ਦੇ ਜਹਾਜ਼ ਦੀ ਉਡਾਣ ਦੌਰਾਨ ਪਾਇਲਟ ਦੀ ਮੌਤ, ਸਹਿ ਪਾਇਲਟ ਨੇ ਹੰਗਾਮੀ ਹਾਲਤ ’ਚ ਜਹਾਜ਼ ਨਿਊਯਾਰਕ ਏਅਰਪੋਰਟ ’ਤੇ ਉਤਾਰਿਆ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਕਤੂਬਰ 11, 2024:

ਤੁਰਕਿਸ਼ ਏਅਰਲਾਈਨਜ਼ ਦੇ ਜਹਾਜ਼ ਦੇ ਪਾਇਲਟ ਦੀ ਉਡਾਣ ਦੌਰਾਨ ਅਚਾਨਕ ਮੌਤ ਹੋ  ਜਾਣ ਕਾਰਨ ਜਹਾਜ਼ ਨੂੰ ਹੰਗਾਮੀ ਹਾਲਤ ਵਿਚ ਸਹਿ ਪਾਇਲਟ ਵੱਲੋਂ ਨਿਊਯਾਰਕ ਦੇ ਹਵਾਈ ਅੱਡੇ ‘ਤੇ ਉਤਾਰੇ ਜਾਣ ਦੀ ਖਬਰ ਹੈ।

ਤੁਰਕਿਸ਼ ਏਅਰਲਾਈਨਜ ਦੇ ਬੁਲਾਰੇ ਯਾਹੀਆ ਉਸਤੁਨ ਨੇ ਕਿਹਾ ਹੈ ਕਿ ਜਹਾਜ਼ ਸਿਆਟਲ ਤੋਂ ਇਸਤੰਬੁਲ ਜਾ ਰਿਹਾ ਸੀ ਕਿ 59 ਸਾਲਾ ਪਾਇਲਟ  ਲਈਸਹਿਨ ਪੈਹਲੀਵਨ ਅਚਾਨਕ ਬੇਸੁੱਧ ਹੋ ਗਿਆ। ਉਸਤੁਨ ਅਨੁਸਾਰ ਪਾਇਲਟ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ।

ਜਹਾਜ਼ ਦੇ ਸਹਿ ਪਾਇਲਟ ਵੱਲੋ ਜਹਾਜ਼ ਨੂੰ ਹੰਗਾਮੀ ਹਾਲਤ ਵਿਚ ਉਤਾਰਨ ਦਾ ਫੈਸਲਾ ਲਿਆ ਗਿਆ ਪਰੰਤੂ ਪਾਇਲਟ ਪਹਿਲਾਂ ਹੀ ਦਮ ਤੋੜ ਚੁੱਕਾ ਸੀ।

ਬੁਲਾਰੇ ਅਨੁਸਾਰ ਪਾਇਲਟ 2007 ਤੋਂ ਤੁਰਕਿਸ਼ ਏਅਰਲਾਈਨ ਵਿਚ ਕੰਮ ਕਰ ਰਿਹਾ ਸੀ ਤੇ ਇਸ ਸਾਲ ਮਾਰਚ ਵਿਚ ਉਸ ਦੀ ਆਮ ਵਾਂਗ ਹੋਈ ਮੈਡੀਕਲ ਜਾਂਚ ਵਿੱਚ ਉਸ ਨੂੰ ਕੋਈ ਵੀ ਸਿਹਤ ਸਮੱਸਿਆ ਨਹੀਂ ਸੀ ਤੇ ਉਹ ਪੂਰੀ ਤਰਾਂ ਤੰਦਰੁਸਤ ਸੀ। ਤੁਰਕਿਸ਼ ਏਅਰਲਾਈਨ ਨੇ ਕੈਪਟਨ ਦੀ ਮੌਤ ਨੂੰ ਵੱਡਾ ਘਾਟਾ ਦੱਸਿਆ ਹੈ ਤੇ ਪੀੜਤ ਪਰਿਵਾਰ  ਨਾਲ ਹਮਦਰਦੀ ਪ੍ਰਗਟਾਈ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ