ਯੈੱਸ ਪੰਜਾਬ
ਬੰਗਾ, ਅਕਤੂਬਰ 10, 2024:
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਰੇਡੀਉਲੋਜੀ ਵਿਭਾਗ ਵਿਚ ਜੀ ਈ ਕੰਪਨੀ ਦੀ ਆਧੁਨਿਕ ਨਵੀਂ ਅਲਟਰਾ ਸਾਊਂਡ ਸਕੈਨ ਅਤੇ ਨਵੇਂ ਡਿਜੀਟਲ ਐਕਸਰੇ ਯੂਨਿਟ ਦਾ ਉਦਘਾਟਨ ਅੱਜ ਡਾ. ਸੁਖਵਿੰਦਰ ਕੁਮਾਰ ਸੁੱਖੀ ਐਮ ਐਲ ਏ ਬੰਗਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ ।
ਇਸ ਮੌਕੇ ਉਹਨਾਂ ਕਿਹਾ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਲੋਕਾਂ ਨੂੰ ਵਧੀਆ ਅਤੇ ਰਿਆਇਤੀ ਸਿਹਤ ਸਹੂਲਤਾਂ ਦੇਣ ਪੱਖੋ ਵੱਡੀ ਉਦਾਹਰਣ ਸਾਬਤ ਹੋਇਆ ਹੈ । ਉਹਨਾਂ ਨੇ ਹਸਪਤਾਲ ਦੇ ਪ੍ਰਬੰਧਕੀ ਟਰੱਸਟ ਨਾਲ ਜੁੜੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਇਸ ਮਹਾਨ ਸੇਵਾ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ।
ਉਹਨਾਂ ਆਪਣੇ ਅਹਿਦ ਨੂੰ ਦਹਰਾਉਂਦਿਆਂ ਕਿਹਾ ਕਿ ਉਹ ਇਸ ਅਦਾਰੇ ਦੀ ਹੋਰ ਉਨੱਤੀ ਲਈ ਸਦਾ ਸਹਿਯੋਗੀ ਰਹਿਣਗੇ । ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਦਾ ਧੰਨਵਾਦ ਕੀਤਾ ।
ਉਹਨਾਂ ਕਿਹਾ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਮਾਂ-ਦਰ-ਸਮਾਂ ਆਧੁਨਿਕ ਮਸ਼ੀਨਰੀ ਅਤੇ ਸਮੂਹ ਵਿਭਾਗਾਂ ‘ਚ ਉੱਚ ਵਿਦਿਅਕ ਯੋਗਤਾ ਵਾਲੇ ਤਜਰਬੇਕਾਰ ਡਾਕਟਰ ਸਾਹਿਬਾਨ ਦੀ ਤਾਇਨਾਤੀ ਨੂੰ ਯਕੀਨੀ ਬਣਾਇਆ ਜਾਂਦਾ ਹੈ ।
ਉਦਘਾਟਨੀ ਰਸਮ ਤੋਂ ਪਹਿਲਾਂ ਸਿਹਤ ਵਿਭਾਗ ਦੇ ਅਧਿਕਾਰੀ ਡਾ. ਰੇਨੂੰ ਮਿੱਤਲ ਨੇ ਉਕਤ ਮਸ਼ੀਨਰੀ ਦੀ ਮੁਕੰਮਲ ਜਾਂਚ ਹਿੱਤ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ ।
ਇਸ ਮੌਕੇ ਸ. ਅਮਰਜੀਤ ਸਿੰਘ ਕਲੇਰਾਂ ਸਕੱਤਰ ਟਰੱਸਟ, ਪ੍ਰੌ : ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ, ਡਾ. ਰਮਨਦੀਪ ਨਵਾਂਸ਼ਹਿਰ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ, ਮੈਡਮ ਵਨੀਤਾ ਚੋਟ ਪ੍ਰਿੰਸੀਪਲ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ, ਸ੍ਰੀ ਰਾਜਦੀਪ ਥਿਥਵਾਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ, ਡਾ. ਰਵਿੰਦਰ ਖਜੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਡਾ. ਜਸਦੀਪ ਸਿੰਘ ਸੈਣੀ, ਡਾ. ਵਿਵੇਕ ਗੁੰਬਰ, ਡਾ. ਵਿਕਰਾਂਤ ਰਾਏ, ਡਾ. ਦੀਪਕ ਦੁੱਗਲ, ਡਾ. ਮਾਨਵਦੀਪ ਸਿੰਘ ਬੈਂਸ, ਡਾ. ਸ਼ਵੇਤਾ ਬਗੜਿਆ, ਡਾ. ਹਰਤੇਸ਼ ਸਿੰਘ ਪਾਹਵਾ, ਡਾ. ਜਗਜੀਤ ਸਿੰਘ, ਡਾ. ਰਵੀਨਾ, ਡੀ ਟੀ ਰੌਣਿਕਾ ਕਾਹਲੋਂ, ਬੀਬੀ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਮੈਡਮ ਦਲਜੀਤ ਕੌਰ ਉਪਟੀਰੀਅਸ, ਸ੍ਰੀ ਵੇਦ ਪ੍ਰਕਾਸ਼ ਇੰਚਾਰਜ, ਸ. ਨਰਿੰਦਰ ਸਿੰਘ ਢਾਹਾਂ ਅਤੇ ਹਸਪਤਾਲ ਦਾ ਸਮੂਹ ਸਟਾਫ ਵੀ ਹਾਜ਼ਰ ਸੀ ।