Wednesday, December 25, 2024
spot_img
spot_img
spot_img

ਅੰਮ੍ਰਿਤਸਰ ਵਿੱਚ ਏ.ਡੀ.ਜੀ.ਪੀ. ਅਤੇ ਕਮਿਸ਼ਨਰ ਪੁਲਿਸ ਦੀ ਅਗਵਾਈ ਹੇਠ ਚਲਾਇਆ ਗਿਆ ਅਪ੍ਰੇਸ਼ਨ ਕਾਸੋ

ਯੈੱਸ ਪੰਜਾਬ
ਅੰਮ੍ਰਿਤਸਰ, 9 ਅਕਤੂਬਰ, 2024

ਮਾਨਯੋਗ ਡੀ.ਜੀ.ਪੀ, ਪੰਜਾਬ ਜੀ ਦੀਆਂ ਹਦਾਇਤਾਂ ਪਰ ਨਸ਼ੇ ਨੂੰ ਜੜ੍ਹ ਤੋ ਖਤਮ ਕਰਨ ਲਈ ਨਸ਼ਾਂ ਤੱਸਕਰਾਂ, ਸਮਾਜ਼ ਦੇ ਮਾੜੇ ਅਨਸਰਾਂ ਨੂੰ ਨੱਥ ਪਾਊਣ ਅਤੇ ਕਾਨੂੰਨ ਵਿਵੱਸਥਾ ਅਤੇ ਅਮਨ-ਸ਼ਾਂਤੀ ਬਣਾਈ ਰੱਖਣ ਲਈ 3ordon & Search operation (31SO) ਚਲਾਇਆ ਗਿਆ ਹੈ।

ਜਿਸਦੇ ਤਹਿਤ ਅੱਜ ਮਿਤੀ 09-10-2024 ਨੂੰ ਸਮਾਂ ਸੁਭਾ 11:00 ਏ.ਐਮ ਵਜੇ ਤੋਂ 03:00 ਪੀ.ਐਮ ਤੱਕ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਗੁਰੂ ਤੇਗ ਬਹਾਦਰ ਨਗਰ ਵਿੱਖੇ ਬਣੇ ਫਲੈਟਾਂ ਅਤੇ ਮਕਬੂਲਪੁਰਾਂ ਦੇ ਏਰੀਆਂ, ਬੱਸ ਸਟੈਂਡ, ਆਦਿ ਏਰੀਆਂ ਵਿੱਚ ਸ੍ਰੀ ਰਾਮ ਸਿੰਘ ਆਈ.ਪੀ.ਐਸ, ਮਾਨਯੋਗ ਏ.ਡੀ.ਜੀ.ਪੀ ਟੀ.ਐਸ.ਐਸ ਪੰਜਾਬ ਦੀ ਅਗਵਾਈ ਹੇਠ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,

ਅੰਮ੍ਰਿਤਸਰ ਦੀ ਦੇਖ-ਰੇਖ ਹੇਠ ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐਸ, ਡੀ.ਸੀ.ਪੀ ਸਿਟੀ, ਅੰਮ੍ਰਿਤਸਰ ਅਤੇ ਸ੍ਰੀ ਆਲਮ ਵਿਜੇ ਸਿੰਘ, ਡੀ.ਸੀ.ਪੀ ਲਾਅ-ਐਂਡ-ਆਰਡਰ, ਅੰਮ੍ਰਿਤਸਰ ਅਤੇ ਸ੍ਰੀ ਹਰਪ੍ਰੀਤ ਸਿੰਘ ਮੰਡੇਰ, ਪੀ.ਪੀ.ਐਸ, ਡੀ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਏ.ਡੀ.ਸੀ.ਪੀਜ਼, ਏ.ਸੀ.ਪੀਜ਼, ਮੁੱਖ ਅਫ਼ਸਰਾਨ ਥਾਣਾ, ਇੰਚਾਂਰਜ਼ ਚੌਕੀਆ, ਸਵੈਟ ਟੀਮਾਂ ਅਤੇ ਥਾਣਾ ਦੀ ਕੁੱਲ 1000 ਪੁਲਿਸ ਫੋਰਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ Cordon & Search Operation (CASO) ਚਲਾਇਆ ਗਿਆ।

ਥਾਣ ਮਕਬੂਲਪੁਰਾ ਏਰੀਆਂ ਗੁਰੂ ਤੇਗ ਬਹਾਦਰ ਨਗਰ ਵਿੱਖੇ ਬਣੇ ਫਲੈਟਾਂ ਅਤੇ ਬੱਸ ਸਟੈਡ ਵਿੱਖੇ ਏ.ਡੀ.ਜੀ.ਪੀ ਅਤੇ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਖੁਦ ਪਹੁੰਚ ਕੇ ਕੈਸੋ ਆਪਰੇਸ਼ਨ ਦੀ ਦੇਖ-ਰੇਖ ਕੀਤੀ ਗਈ।

ਪੁਲਿਸ ਫੋਰਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਕਮਿਸ਼ਨਰੇਟ ਦੇ ਵੱਖ-ਵੱਖ ਖੇਤਰਾਂ ਵਿੱਖੇ ਬਹੁਤ ਬਾਰੀਕੀ ਨਾਲ ਸਰਚ ਕੀਤੀ ਗਈ ਅਤੇ ਵਹੀਕਲਾਂ ਦੀ ਮਾਲਕੀ ਵੀ ਚੈਕ ਕੀਤੀ ਅਤੇ ਸ਼ੱਕੀ ਵਿਅਕਤੀਆਂ ਪਾਸੋਂ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਗਈ। ਇਸ ਤੋਂ ਇਲਾਵਾ ਘੇਰਾਬੰਦੀ ਕਰਕੇ ਨਾਕਾਬੰਦੀ ਕੀਤੀ ਤੇ ਹਰੇਕ ਆਉਣ-ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕੀਤੀ।

ਇਸਤੋਂ ਇਲਾਵਾ ਸਿਟੀ ਸੀਲਿੰਗ ਵੱਖ-ਵੱਖ 24 ਨਾਕਾ ਪੁਆਇੰਟਾਂ ਪਰ ਮੁੱਖ ਅਫ਼ਸਰਾਨ ਤੇ ਇਚਾਂਰਜ਼ ਚੌਕੀਆਂ ਸਮੇਤ ਫੋਰਸ ਵੱਲੋਂ ਸ਼ਹਿਰ ਅੰਦਰ ਅਤੇ ਬਾਹਰ ਆਉਣ-ਜਾਣ ਵਾਲੇ ਵਹੀਕਲਾਂ ਚੈਕ ਕਰਕੇ ਪੁੱਛਗਿੱਛ ਕੀਤੀ ਗਈ ਅਤੇ ਸ਼ਹਿਰ ਹੋਟਲਾਂ ਸਰਾਵਾ, ਮਾਲਜ਼, ਰੇਲਵੇ ਸਟੇਸ਼ਨ ਤੇ ਭੀੜ ਭਾੜ ਵਾਲੇ ਇਲਾਕਿਆ ਦੀ ਚੈਕਿੰਗ ਕੀਤੀ ਗਈ।

ਇਸ ਸਰਚ ਅਭਿਆਨ ਦਾ ਮੁੱਖ ਮਕਸਦ ਨਸ਼ਾਂ ਤੱਸਕਰਾਂ ਨੂੰ ਕਾਬੂ ਕਰਨਾ ਅਤੇ ਨਸ਼ੇ ਦੀ ਰੋਕਥਾਮ ਲਈ ਇਹਨਾਂ ਵਿੱਚ ਖੋਫ ਪੈਂਦਾ ਕਰਨਾ ਹੈ ਤਾਂ ਜੋ ਉਹ ਨਸ਼ੇ ਦਾ ਧੰਦਾ ਛੱਡ ਦੇਣ। ਉਸਦੇ ਨਾਲ-ਨਾਲ ਪਬਲਿਕ ਵਿੱਚ ਸੁਰੱਖਿਆ ਦੀ ਭਾਵਨਾਂ ਵੀ ਪੈਦਾ ਕਰਨਾ ਹੁੰਦਾ ਹੈ ਤਾਂ ਜੋ ਪੁਲਿਸ ਤੇ ਪਬਲਿਕ ਦਾ ਆਪਸ ਵਿੱਚ ਵਧੀਆਂ ਤਾਲਮੇਲ ਬਣਿਆ ਰਹੇ ਤੇ ਪਬਲਿਕ ਦੀ ਮੱਦਦ ਨਾਲ ਨਸ਼ਾਂ ਤੱਸਕਰਾਂ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ।

ਆਮ ਪਬਲਿਕ ਨੂੰ ਅਪੀਲ ਵੀ ਕੀਤੀ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿੱਵਸਥਾਂ ਨੂੰ ਬਣਾਈ ਰੱਖਣ ਲਈ ਪੁਲਿਸ ਦਾ ਸਹਿਯੋਗ ਦਿੱਤਾ ਜਾਵੇ। ਇਸਤੋ, ਇਲਾਵਾ ਨਸ਼ੇ ਦਾ ਧੰਦਾ ਕਰਨ ਵਾਲੇ ਬਾਰੇ ਸੂਚਨਾਂ ਹੋਵੇ ਤਾਂ ਪੁਲਿਸ ਨਾਲ ਸਾਂਝੀ ਕੀਤੀ ਜਾਵੇ, ਜੋ ਮਿਲੀ ਸੂਚਨਾਂ ਦੇ ਅਧਾਰ ਪਰ ਤੁਰੰਤ ਐਕਸ਼ਨ ਲਿਆ ਜਾਵੇਗਾ ਅਤੇ ਸੂਚਨਾਂ ਦੇਣ ਵਾਲੇ ਨਾਮ ਪਤਾ ਪੂਰੀ ਤਰ੍ਹਾ ਗੁਪਤ ਰੱਖਿਆ ਜਾਵੇਗਾ।

ਇਸ Cordon & Search Operation (CASO) ਦੌਰਾਨ 11 ਮੁਕੱਦਮੇਂ ਦਰਜ਼ ਰਜਿਸਟਰ ਕਰਕੇ 05 ਕਿਲੋ 71 ਗ੍ਰਾਮ ਹੈਰੋਇਨ, 04 ਲੱਖ 7100 ਰੁਪਏ ਡਰੱਗ ਮਨੀ, ਪਿਸਟਲ 03, ਦੁਨਾਲੀ 01, ਕਾਰਤੂਸ 15, ਨਜ਼ਾਇਜ਼ ਸ਼ਰਾਬ 89 ਬੋਤਲਾਂ, ਜ਼ਾਇਜ਼ ਸ਼ਰਾਬ 40 ਬੋਤਲਾਂ, ਬ੍ਰਾਮਦ ਕੀਤੀਆਂ ਗਈਆਂ। ਇਸਤੋਂ ਇਲਾਵਾ 02 ਪੀ.ਓ ਗ੍ਰਿਫ਼ਤਾਰ ਕੀਤੇ ਗਏ, 02 ਵਿਅਕਤੀਆਂ ਖਿਲਾਫ਼ ਰੋਕੂ ਕਾਰਵਾਈ ਕੀਤੀ ਗਈ, 01 ਵਿਅਕਤੀ ਨੂੰ ਪੁਰਾਣੇ ਮੁਕੱਦਮੇਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ। 54 ਵਹੀਗਲ ਇੰਪਾਊਂਡ ਅਤੇ 84 ਵਹੀਕਲਾਂ ਦੇ ਚਲਾਣ ਕੀਤੇ ਗਏ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ