Saturday, December 21, 2024
spot_img
spot_img
spot_img

ਮੋਹਾਲੀ ਪੁਲਿਸ ਵੱਲੋਂ ਗਹਿਣਿਆਂ ਦੀਆਂ ਦੁਕਾਨਾਂ ਤੇ ਗਹਿਣੇ ਖਰੀਦਣ ਦੇ ਬਹਾਨੇ ਚੋਰੀ ਕਰਨ ਵਾਲਾ ਅੰਤਰਰਾਜੀ ਗਰੋਹ ਕਾਬੂ

ਯੈੱਸ ਪੰਜਾਬ
ਐੱਸ ਏ ਐੱਸ ਨਗਰ, 8 ਅਕਤੂਬਰ, 2024

ਐੱਸ ਐੱਸ ਪੀ ਦੀਪਕ ਪਾਰਿਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਐੱਸ ਏ ਐੱਸ ਨਗਰ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਜਿਊਲਰ ਸ਼ਾਪ ਵਿੱਚ ਜਿਊਲਰੀ ਲੈਣ ਦੇ ਬਹਾਨੇ ਦੁਕਾਨਦਾਰਾਂ ਨੂੰ ਆਪਣੀਆਂ ਗੱਲਾਂ ਵਿੱਚ ਪਾ ਕੇ ਗਹਿਣੇ ਦੇਖਣ ਦੇ ਬਹਾਨੇ, ਗਹਿਣੇ ਚੋਰੀ ਕਰਨ ਵਾਲੇ ਦੋਸ਼ੀ/ਦੋਸ਼ਣਾਂ ਦੇ 10 ਮੈਂਬਰੀ ਇੰਟਰ ਸਟੇਟ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਜਾਣਕਾਰੀ ਦਿੰਦਿਆਂ ਤਲਵਿੰਦਰ ਸਿੰਘ ਉੱਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਨੇ ਦੱਸਿਆ ਕਿ ਮਿਤੀ 20-09-2024 ਨੂੰ ਪ੍ਰਵੀਨ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਨੇੜੇ ਪੱਕਾ ਦਰਵਾਜਾ ਵਾਰਡ ਨੰ: 3 ਕੁਰਾਲ਼ੀ, ਜਿਲਾ ਐਸ.ਏ.ਐਸ. ਨਗਰ ਦੇ ਬਿਆਨਾਂ ਦੇ ਅਧਾਰ ਤੇ ਮੁਕੱਦਮਾ ਨੰ: 74 ਮਿਤੀ 20-09-2024 ਅ/ਧ 305 ਬੀ.ਐਨ.ਐਸ. ਥਾਣਾ ਸਿਟੀ ਕੁਰਾਲ਼ੀ ਦਰਜ ਰਜਿਸਟਰ ਹੋਇਆ ਸੀ ਕਿ ਮਿਤੀ 15-09-2024 ਨੂੰ ਵਕਤ ਕ੍ਰੀਬ 6:10 ਪੀ.ਐਮ. ਤੇ ਉਹ ਆਪਣੀ ਦੁਕਾਨ ਵਿੱਚ ਹਾਜਰ ਸੀ ਤਾਂ ਉਸਦੀ ਦੁਕਾਨ ਦੇ ਅੰਦਰ 02 ਔਰਤਾਂ ਅਤੇ ਇੱਕ ਮੋਨਾ ਵਿਅਕਤੀ ਦੁਕਾਨ ਤੇ ਆਏ।

ਔਰਤਾਂ ਦੁਕਾਨ ਦੇ ਅੰਦਰ ਬੈਠਕੇ ਗਹਿਣੇ ਦੇਖਣ ਲੱਗ ਪਈਆਂ ਅਤੇ ਮੋਨਾ ਵਿਅਕਤੀ ਦੁਕਾਨ ਦੇ ਦਰਵਾਜੇ ਤੇ ਖੜ੍ਹਾ ਰਿਹਾ, ਦੁਕਾਨ ਵਿੱਚ ਮੌਜੂਦ ਔਰਤਾਂ ਵਾਰ-ਵਾਰ ਆਪਣੇ ਹੱਥ ਵਿੱਚ ਗਹਿਣੇ ਫੜਕੇ ਦੇਖਦੀਆਂ ਰਹੀਆਂ ਅਤੇ ਉਸਨੂੰ ਹਜਾਰ ਰੁਪਏ ਸਾਈ ਦੇ ਕੇ ਔਰਤਾਂ ਨੇ ਕਿਹਾ ਕਿ ਉਹ ਪੈਸੇ ਲੈ ਕੇ ਵਾਪਸ ਗਹਿਣੇ ਲੈ ਕੇ ਜਾਣਗੀਆਂ। ਉਸਤੋਂ ਬਾਅਦ ਔਰਤਾਂ ਵਾਪਸ ਨਹੀਂ ਆਈਆਂ। ਜਦੋਂ ਉਸਨੇ ਆਪਣੇ ਗਹਿਣਿਆਂ ਨੂੰ ਆਪਣੇ ਬਾਕਸ ਵਿੱਚ ਚੈੱਕ ਕੀਤਾ ਤਾਂ ਉਸ ਵਿੱਚੋਂ ਤਿੰਨ ਜੋੜੀਆਂ ਟੌਪਸ, ਇੱਕ ਜੋੜੀ ਵਾਲ਼ੀ ਸੋਨਾ, ਇੱਕ ਲੇਡੀਜ ਰਿੰਗ ਸੋਨਾ, ਇੱਕ ਲਾਕਟ ਸੋਨਾ, ਦੋ ਜੋੜੀ ਨਥਨੀ ਸੋਨਾ ਨਾ-ਮਾਲੂਮ ਔਰਤਾਂ ਅਤੇ ਉਸਦੇ ਸਾਥੀਆਂ ਵੱਲੋਂ ਚੋਰੀ ਕਰਨੀਆਂ ਪਾਈਆਂ ਗਈਆਂ ਸਨ।

​ਤਲਵਿੰਦਰ ਸਿੰਘ ਉੱਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਵਾਰਦਾਤ ਨੂੰ ਟਰੇਸ ਕਰਨ ਲਈ ਐਸ.ਐਸ.ਪੀ. ਮੋਹਾਲੀ ਵੱਲੋਂ ਸੀ.ਆਈ.ਏ. ਸਟਾਫ ਨੂੰ ਟਾਸਕ ਦਿੱਤਾ ਗਿਆ ਸੀ ਅਤੇ ਹਦਾਇਤ ਕੀਤੀ ਸੀ ਕਿ ਉਪਰੋਕਤ ਵਾਰਦਾਤ ਨੂੰ ਹਰ ਹਾਲਤ ਵਿੱਚ ਟਰੇਸ ਕਰੇ।

ਜਿਸ ਤੇ ਕਾਰਵਾਈ ਕਰਦੇ ਹੋਏ ਇੰਸ: ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਮੌਕਾ ਤੇ ਪੁੱਜਕੇ ਸੀ.ਸੀ.ਟੀ.ਵੀ. ਫੁਟੇਜ ਹਾਸਲ ਕੀਤੀ ਗਈ, ਸੀ.ਸੀ.ਟੀ.ਵੀ. ਫੁਟੇਜ ਹਾਸਲ ਕਰਨ ਤੋਂ ਪਤਾ ਲੱਗਾ ਕਿ ਇਸ ਚੋਰ ਗਿਰੋਹ ਵਿੱਚ 08 ਤੋਂ 10 ਔਰਤਾਂ ਅਤੇ ਵਿਅਕਤੀ ਸ਼ਾਮਲ ਹਨ ਜੋ ਅਲੱਗ-ਅਲੱਗ ਸਵਿਫਟ ਕਾਰਾਂ ਤੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।

ਟੈਕਨੀਕਲ ਐਨਾਲਾਈਜ ਕਰਦੇ ਹੋਏ ਇਸ ਚੋਰ ਗਿਰੋਹ ਪਰ ਲਗਾਤਾਰ ਨਜਰ ਰੱਖੀ ਜਾ ਰਹੀ ਸੀ। ਇਸ ਚੋਰ ਗਿਰੋਹ ਨੂੰ ਮਿਤੀ 04-10-2024 ਨੂੰ ਕਾਰ ਮਾਰਕਾ ਸਵਿਫਟ ਨੰ: ”P14-72-9488 ਸਮੇਤ ਕਾਲਕਾ ਲਾਈਟ ਮਾਜਰੀ ਚੌਂਕ ਜਿਲਾ ਪੰਚਕੂਲਾ ਅਤੇ ਸਵਿਫਟ ਕਾਰ ਨੰ: ”P14-4J-9030 ਸਮੇਤ ਨੇੜੇ ਟੋਲ ਪਲਾਜਾ ਸਰਸਾਵਾਂ, ਯੂ.ਪੀ. ਤੋਂ ਗ੍ਰਿਫਤਾਰ ਕੀਤਾ ਗਿਆ। ਜਿਨਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਅੱਜ ਵੀ ਬਿਲਾਸਪੁਰ ਅਤੇ ਨਾਲ਼ਾਗੜ, ਹਿਮਾਚਲ ਪ੍ਰਦੇਸ਼ ਵਿੱਚ ਜਿਊਲਰੀ ਦੀਆਂ ਦੁਕਾਨਾਂ ਪਰ ਵਾਰਦਾਤਾਂ ਨੂੰ ਅੰਜਾਮ ਦੇ ਕੇ ਆ ਰਹੇ ਸਨ।

ਦੋਸ਼ੀ/ਦੋਸ਼ਣਾਂ ਦੀ ਪੁੱਛਗਿੱਛ ਦਾ ਵੇਰਵਾ:-

1. ਆਸ਼ੀਆ ਪਤਨੀ ਸ਼ਮਸ਼ੂਦੀਨ ਵਾਸੀ ਮੁਹੱਲਾ ਕੇਲਾਖੇੜਾ ਦੇਹਾਤ, ਥਾਣਾ ਵਿਜੇ ਨਗਰ, ਜਿਲਾ ਗਾਜਿਆਬਾਦ, ਯੂ.ਪੀ.।

ਉਮਰ ਕ੍ਰੀਬ 55 ਸਾਲ

2. ਜਾਇਦਾ ਪਤਨੀ ਸਲੀਮ ਵਾਸੀ ਮੁਹੱਲਾ ਕੇਲਾਖੇੜਾ ਦੇਹਾਤ, ਥਾਣਾ ਵਿਜੇ ਨਗਰ, ਜਿਲਾ ਗਾਜਿਆਬਾਦ, ਯੂ.ਪੀ.।

ਉਮਰ ਕ੍ਰੀਬ 55 ਸਾਲ

3. ਆਸਮੀਨ ਪਤਨੀ ਸਾਜਿਦ ਵਾਸੀ ਮੁਹੱਲਾ ਕੇਲਾਖੇੜਾ ਦੇਹਾਤ, ਥਾਣਾ ਵਿਜੇ ਨਗਰ, ਜਿਲਾ ਗਾਜਿਆਬਾਦ, ਯੂ.ਪੀ.।

ਉਮਰ ਕ੍ਰੀਬ 35 ਸਾਲ

4. ਮਹਿਰੂਨੀਸਾਹ ਪਤਨੀ ਨੰਨੇ ਵਾਸੀ ਮੁਹੱਲਾ ਕੇਲਾਖੇੜਾ ਦੇਹਾਤ, ਥਾਣਾ ਵਿਜੇ ਨਗਰ, ਜਿਲਾ ਗਾਜਿਆਬਾਦ, ਯੂ.ਪੀ.।

ਉਮਰ ਕ੍ਰੀਬ 65 ਸਾਲ

5. ਨਰਗਿਸ ਪਤਨੀ ਨਾਜਿਮ ਵਾਸੀ ਮੁਹੱਲਾ ਕੇਲਾਖੇੜਾ ਦੇਹਾਤ, ਥਾਣਾ ਵਿਜੇ ਨਗਰ, ਜਿਲਾ ਗਾਜਿਆਬਾਦ, ਯੂ.ਪੀ.।

ਉਮਰ ਕ੍ਰੀਬ 42 ਸਾਲ

6. ਖਾਤੂਨ ਪਤਨੀ ਰਾਸ਼ਿਦ ਅਹਮਦ ਵਾਸੀ ਮੁਹੱਲਾ ਕੇਲਾਖੇੜਾ ਦੇਹਾਤ, ਥਾਣਾ ਵਿਜੇ ਨਗਰ, ਜਿਲਾ ਗਾਜਿਆਬਾਦ,

ਯੂ.ਪੀ.। ਉਮਰ ਕ੍ਰੀਬ 56 ਸਾਲ

7. ਸਾਜਿਦ ਪੁੱਤਰ ਸਲੀਮ ਵਾਸੀ ਮੁਹੱਲਾ ਕੇਲਾਖੇੜਾ ਦੇਹਾਤ, ਥਾਣਾ ਵਿਜੇ ਨਗਰ, ਜਿਲਾ ਗਾਜਿਆਬਾਦ, ਯੂ.ਪੀ.।

ਉਮਰ ਕ੍ਰੀਬ 34 ਸਾਲ

8. ਮੁੰਨੇ ਖਾਨ ਪੁੱਤਰ ਛੋਟੇ ਵਾਸੀ ਮੁਹੱਲਾ ਕੇਲਾਖੇੜਾ ਦੇਹਾਤ, ਥਾਣਾ ਵਿਜੇ ਨਗਰ, ਜਿਲਾ ਗਾਜਿਆਬਾਦ, ਯੂ.ਪੀ.।

ਉਮਰ ਕ੍ਰੀਬ 45 ਸਾਲ

9. ਨਾਜਿਮ ਪੁੱਤਰ ਰਮਜਾਨ ਵਾਸੀ ਮੁਹੱਲਾ ਕੇਲਾਖੇੜਾ ਦੇਹਾਤ, ਥਾਣਾ ਵਿਜੇ ਨਗਰ, ਜਿਲਾ ਗਾਜਿਆਬਾਦ, ਯੂ.ਪੀ.।

ਉਮਰ ਕ੍ਰੀਬ 45 ਸਾਲ

10. ਇਨਸਰ ਪੁੱਤਰ ਫਜਰੂਦੀਨ ਵਾਸੀ ਮੁਹੱਲਾ ਕੇਲਾਖੇੜਾ ਦੇਹਾਤ, ਥਾਣਾ ਵਿਜੇ ਨਗਰ, ਜਿਲਾ ਗਾਜਿਆਬਾਦ,

ਯੂ.ਪੀ.। ਉਮਰ ਕ੍ਰੀਬ 56 ਸਾਲ​

ਸਾਰੇ ਦੋਸ਼ੀ ਸ਼ਾਦੀ ਸ਼ੁਦਾ ਹਨ ਅਤੇ 5/7 ਕਲਾਸਾਂ ਪਾਸ ਹਨ।

ਬ੍ਰਾਮਦਗੀ ਦਾ ਵੇਰਵਾ:-

1) ਕਾਰ ਨੰ: ”P14-72-9488 ਮਾਰਕਾ ਸਵਿਫਟ
2) ਕਾਰ ਨੰ: ”P14-4J-9030 ਮਾਰਕਾ ਸਵਿਫਟ
3) ਕ੍ਰੀਬ 92 ਗ੍ਰਾਮ ਸੋਨੇ ਦੇ ਗਹਿਣੇ
4) 01 ਕਿੱਲੋ 850 ਗ੍ਰਾਮ ਚਾਂਦੀ ਦੇ ਗਹਿਣੇ
ਤਰੀਕਾ ਵਾਰਦਾਤ/ਪੁੱਛਗਿੱਛ ਦੋਸ਼ੀਆਂਨ:-

ਉਕਤ ਸਾਰੇ ਦੋਸ਼ੀ/ਦੋਸ਼ਣਾਂ ਜੋ ਕਿ ਗਾਜੀਆਬਾਦ, ਯੂ.ਪੀ. ਦੇ ਰਹਿਣ ਵਾਲ਼ੇ ਹਨ ਅਤੇ ਇਹ ਸਾਰੇ ਆਪਸ ਵਿੱਚ ਰਿਸ਼ਤੇਦਾਰ ਹਨ ਅਤੇ ਇਹ ਆਪਸ ਵਿੱਚ ਸਾਜ਼-ਬਾਜ਼ ਹੋ ਕੇ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ, ਯੂ.ਪੀ. ਅਤੇ ਹੋਰ ਸਟੇਟਾਂ ਵਿੱਚ ਜਿਊਲਰ ਸ਼ਾਪ ਦੀਆਂ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ। ਆਪਣੇ ਪਾਸ ਆਰਟੀਫੀਸ਼ੀਅਲ ਗਹਿਣੇ ਰੱਖਦੇ ਹਨ। ਚਲਾਕੀ ਅਤੇ ਹੁਸ਼ਿਆਰੀ ਨਾਲ਼ ਬਦਲਕੇ ਅਸਲ ਗਹਿਣੇ ਚੋਰੀ ਕਰਕੇ ਲੈ ਜਾਂਦੇ ਹਨ।

ਇਸ ਤੋਂ ਇਲਾਵਾ ਵੀ ਦੁਕਾਨਦਾਰ ਨੂੰ ਆਪਣੀ ਗੱਲਾਂ ਵਿੱਚ ਲਗਾਕੇ ਗਹਿਣੇ ਦੇਖਣ ਦੇ ਬਹਾਨੇ, ਗਹਿਣੇ ਚੋਰੀ ਕਰ ਲੈਂਦੇ ਹਨ। ਚੋਰੀ ਸਮੇਂ ਬਾਕੀ ਗੈਂਗ ਮੈਂਬਰ ਦੁਕਾਨ ਦੇ ਬਾਹਰ ਅਤੇ ਬਜਾਰ ਦੇ ਵਿੱਚ ਪੂਰੀ ਚੌਕਸੀ ਨਾਲ਼ ਖੜ੍ਹਦੇ ਹਨ ਤਾਂ ਜੋ ਰੌਲ਼ਾ ਪੈਣ ਤੇ ਆਪਣੇ ਸਾਥੀਆਂ ਨੂੰ ਚੁਸਤੀ ਅਤੇ ਹੁਸ਼ਿਆਰੀ ਨਾਲ਼ ਉੱਥੋ ਕੱਢਕੇ, ਗੱਡੀਆਂ ਵਿੱਚ ਸਵਾਰ ਹੋਕੇ ਫਰਾਰ ਹੋ ਸਕਣ। ਦੋਸ਼ੀ/ਦੋਸ਼ਣਾਂ 03 ਦਿਨਾਂ ਦੇ ਪੁਲਿਸ ਰਿਮਾਂਡ ਅਧੀਨ ਹਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ