Monday, October 7, 2024
spot_img
spot_img
spot_img
spot_img
spot_img

ਲੜਨੀ ਚੋਣ, ਪਰ ਚੋਣ ਨਾ ਕਿਤੇ ਦਿੱਸਦੀ, ਪੱਲੇ ਰਹਿ ਗਿਆ ਸਿਰਫ ਹੈ ਲੜਨ ਬੇਲੀ

ਅੱਜ-ਨਾਮਾ

ਲੜਨੀ ਚੋਣ, ਪਰ ਚੋਣ ਨਾ ਕਿਤੇ ਦਿੱਸਦੀ,
ਪੱਲੇ ਰਹਿ ਗਿਆ ਸਿਰਫ ਹੈ ਲੜਨ ਬੇਲੀ।

ਛਿੱਤਰ-ਪੌਲਾ ਵੀ ਹੋਇਆ ਹੈ ਕਈ ਥਾਂਈਂ,
ਡਾਂਗ-ਸੋਟਾ ਕਈ ਲੱਗੇ ਫਿਰ ਜੜਨ ਬੇਲੀ।

ਸਾਊ ਲੋਕ ਤਾਂ ਨਿਕਲ ਗਏ ਸੁੱਟ ਕਾਗਜ਼,
ਔਖਾ ਦਿੱਸ ਪਿਆ ਜਿੱਥੇ ਸੀ ਖੜਨ ਬੇਲੀ।

ਡੁਰਲੀ-ਜਥਾ ਸੀ ਰੱਖਿਆ ਪਾਲ ਜੀਹਨਾਂ,
ਆਪੋ ਵਿੱਚ ਲੱਗੇ ਈ ਸੰਘੋਂ ਫੜਨ ਬੇਲੀ।

ਜੀਹਦੇ ਪਿੱਛੇ ਕੋਈ ਧਾੜ ਹੈ ਖੜੀ ਡਾਢੀ,
ਵਾਹਣੀਂ ਹੋਰਨਾਂ ਨੂੰ ਉਹੋ ਪਾਈ ਫਿਰਦਾ।

ਵਰ੍ਹਦੀ ਡਾਂਗ, ਨਹੀਂ ਲੱਭਦਾ ਲੋਕਤੰਤਰ,
ਭੈੜਾ ਸਿਰੀ ਆ ਕਿਤੇ ਲੁਕਾਈ ਫਿਰਦਾ।

ਤੀਸ ਮਾਰ ਖਾਂ
7 ਅਕਤੂਬਰ, 2024

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ