Friday, October 4, 2024
spot_img
spot_img
spot_img
spot_img
spot_img

ਇਜ਼ਰਾਇਲ-ਇਰਾਨ ਦੀ ਜੰਗ ਰੁਕਵਾਉਣ ਲਈ ਸਯੁੰਕਤ ਰਾਸ਼ਟਰ ਪ੍ਰਭਾਵੀ ਭੂਮਿਕਾ ਨਿਭਾਏ: ਸੰਤ ਸੀਚੇਵਾਲ

ਯੈੱਸ ਪੰਜਾਬ
ਨਿੱਜੀ ਪੱਤਰ ਪ੍ਰੇਰਕ, 4 ਅਕਤੂਬਰ, 2024

ਇਰਾਨ ਤੇ ਇਜ਼ਰਾਇਲ ਵਿੱਚ ਛਿੜੀ ਜੰਗ ਨੂੰ ਪੂਰੇ ਵਿਸ਼ਵ ਲਈ ਖਤਰਨਾਕ ਦੱਸਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਨੂੰ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ।

ਉਹਨਾਂ ਜਾਰੀ ਕੀਤੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀ ਹੈ। ਸੰਤ ਸੀਚੇਵਾਲ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਜੰਗ ਰੁਕਵਾਉਣ ਲਈ ਪ੍ਰਭਾਵੀ ਭੂਮਿਕਾ ਨਿਭਾਉਣ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਸੰਕਲਪ ਨੂੰ ਅਮਲ ਵਿੱਚ ਲਿਆਉਣ। ਉਨ੍ਹਾਂ ਕਿਹਾ ਕਿ ਬਾਰੂਦ ਦੇ ਢੇਰ ’ਤੇ ਬੈਠੇ ਇਸ ਸੰਸਾਰ ਵਿੱਚ ਅਮਨ-ਸ਼ਾਂਤੀ ਤੇ ਸਥਿਰਤਾ ਬਾਬੇ ਨਾਨਕ ਦੇ ਸਿਧਾਂਤਾਂ ਅਤੇ ਵਿਚਾਰਾਂ ਨਾਲ ਹੀ ਕਾਇਮ ਕੀਤੀ ਜਾ ਸਕਦੀ ਹੈ।

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਚਾਰ ਉਦਾਸੀਆਂ ਦੌਰਾਨ ਇਸ ਸੰਸਾਰ ਨੂੰ ਮਨੁੱਖਤਾ ਦੀ ਭਲਾਈ ਅਤੇ ਆਪਸੀ ਸਦਭਾਵਨਾ ਦਾ ਸੁਨੇਹਾ ਦਿੱਤਾ ਸੀ। ਏਸ਼ੀਆਂ ਦੇ ਉਹਨਾਂ ਮੁਲਕਾਂ ਨੂੰ ਪਹਿਲਕਦਮੀ ਕਰਨੀ ਚਾਹੀਦੀ ਹੈ, ਜਿਹਨਾਂ ਮੁਲਕਾਂ ਵਿੱਚ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਗਏ ਸਨ।

ਸੰਤ ਸੀਚੇਵਾਲ ਨੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦਾ ਓਟ ਆਸਰਾ ਲੈ ਕੇ ਤੀਜ਼ੀ ਸੰਸਾਰ ਜੰਗ ਲੱਗਣ ਦੇ ਬਣ ਰਹੇ ਮਾਹੌਲ ਨੂੰ ਰੋਕਣ ਲਈ ਆਪਣੀ ਸਰਗਰਮ ਭੂਮਿਕਾ ਨਿਭਾਵੇ।

ਉਹਨਾਂ ਕਿਹਾ ਕਿ ਵੱਡੇ ਮੁਲਕ ਆਪਣੀ ਸੁਪਰਮੇਸੀ ਦੀ ਲੜਾਈ ਛੱਡ ਕਿ ਮਨੱਖਤਾ ਦੀ ਭਲਾਈ ਲਈ ਕੰਮ ਕਰਨ ਅਤੇ ਮਾਨਵਤਾਵਾਦੀ ਸੋਚ ਅਪਣਾ ਕਿ ਇਸ ਜੰਗ ਨੂੰ ਰੁਕਵਾਉਣ ਲਈ ਕੰਮ ਕਰਨ। ਉਹਨਾਂ ਕਿਹਾ ਕਿ ਕੋਈ ਵੀ ਮੁਲਕ ਸੁਪਰ ਪਾਵਰ ਨਹੀ ਹੋ ਸਕਦਾ ਹੈ, ਕਿਉਂਕਿ ਕੁਦਰਤ ਹੀ ਸਭ ਤੋਂ ਵੱਡੀ ਸੁਪਰ ਪਾਵਰ ਹੈ।

ਇਸ ਜੰਗ ਨਾਲ ਕੁਦਰਤੀ ਸੋਮੇ ਵੀ ਤਬਾਹ ਹੋ ਜਾਣਗੇ, ਜਿਸਦੀ ਭਰਪਾਈ ਕੋਈ ਵੀ ਮੁਲਕ ਨਹੀ ਕਰ ਸਕਦਾ। ਇਜ਼ਰਾਇਲ ਤੇ ਇਰਾਨ ਵਿੱਚ ਚੱਲ ਰਹੀਆਂ ਮਿਜ਼ਾਇਲਾਂ ਦਾ ਅਸਰ ਕੇਵਲ ਇਹਨਾਂ ਦੋਹਾਂ ਮੁਲਕਾਂ ’ਤੇ ਹੀ ਨਹੀਂ ਪੈਣਾ ਸਗੋਂ ਦੂਰ-ਦੁਰਾਡੇ ਵਾਲੇ ਮੁਲਕਾਂ ਵਿੱਚ ਵੱਸਦੇ ਲੋਕਾਂ ਦਾ ਸਾਹ ਵੀ ਇਹਨਾਂ ਜ਼ਹਿਰੀਆਂ ਗੈਸਾਂ ਨਾਲ ਸਾਹ ਘੁੱਟਿਆ ਜਾਵੇਗਾ।

ਸੰਤ ਸੀਚੇਵਾਲ ਨੇ ਕਿਹਾ ਕਿ ਰੂਸ ਅਤੇ ਯੂਕਰੇਨ ਵਿੱਚ ਲੱਗੀ ਲੜਾਈ ਨੂੰ ਢਾਈ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਅਜੇ ਵੀ ਇਸ ਲੜਾਈ ਦੇ ਖਤਮ ਹੋਣ ਦੇ ਕੋਈ ਅਸਾਰ ਨਜ਼ਰ ਨਹੀ ਆ ਰਹੇ। ਇਸੇ ਤਰ੍ਹਾਂ ਇਜ਼ਰਾਇਲ ਤੇ ਫਿਲਸਤੀਨ ਵਿੱਚ ਵੀ ਛਿੜੀ ਜੰਗ ਰੁਕਣ ਦਾ ਨਾਮ ਨਹੀ ਲੈ ਰਹੀ। ਇਸ ਲੜਾਈ ਵਿੱਚ ਹੁਣ ਇਰਾਨ ਵੀ ਕੱੁਦ ਪਿਆ ਹੈ ਅਤੇ ਲਿਬਨਾਨ ’ਤੇ ਵੀ ਇਜ਼ਰਾਇਲ ਵਾਰ-ਵਾਰ ਵੱਡੇ ਹਮਲੇ ਕਰ ਰਿਹਾ ਹੈ।

ਇਹਨਾਂ ਹਮਲਿਆਂ ਨੇ ਲਿਬਨਾਨ ਵਿੱਚ ਭਾਰੀ ਤਬਾਹੀ ਮਚਾਈ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਇਹਨਾਂ ਲੜਾਈਆਂ ਵਿੱਚ ਹੋਰ ਪਤਾ ਨਹੀ ਕਿੰਨੇ ਮਾਸੂਮ ਤੇ ਬੇਗੁਨਾਹ ਲੋਕ ਮਾਰੇ ਜਾਣਗੇ। ਜਦ ਕਿ ਆਮ ਲੋਕਾਂ ਦਾ ਲੜਾਈਆਂ ਨਾਲ ਦੂਰ-ਦਾ ਵੀ ਕੋਈ ਵਾਹ ਵਾਸਤਾ ਨਹੀਂ ਹੁੰਦਾ। ਉਨ੍ਹਾਂ ਵੱਡੇ ਮੁਲਕਾਂ ਨੂੰ ਅਪੀਲ ਕੀਤੀ ਕਿ ਉਹ ਇਜ਼ਰਾਇਲ-ਇਰਾਨ ਦੀ ਜੰਗ ਰੁਕਵਾਉਣ ਵਿੱਚ ਮੋਹਰੀ ਭੂਮਿਕਾ ਨਿਭਾਉਣ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ