Friday, October 4, 2024
spot_img
spot_img
spot_img
spot_img
spot_img

ਸੁਰਜੀਤ ਹਾਕੀ ਸੁਸਾਇਟੀ ਵੱਲੋਂ ਕਰਵਾਇਆ ਜਾ ਰਿਹੈ ਟੂਰਨਾਮੈਂਟ ਪੂਰੇ ਦੇਸ਼ ਲਈ ਫ਼ਖ਼ਰ ਵਾਲੀ ਗੱਲ: ਧਰਮਿੰਦਰ

ਯੈੱਸ ਪੰਜਾਬ
ਜਲੰਧਰ, 3 ਅਕਤੂਬਰ, 2024

ਬਾਲੀਵੁੱਡ ਸੁਪਰ ਸਟਾਰ ਅਤੇ ਪੰਜਾਬ ਦੇ ਸਪੁੱਤਰ ਧਰਮਿੰਦਰ ਨੇ ਇਕ ਵੀਡੀਓ ਰਾਹੀਂ ਸੁਨੇਹਾ ਦਿੰਦਿਆਂ ਕਿਹਾ ਕਿ ਸੁਰਜੀਤ ਹਾਕੀ ਸੁਸਾਇਟੀ ਜਲੰਧਰ ‘ਤੇ ਮੈਨੂੰ ਹਮੇਸ਼ਾ ਮਾਣ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਪਿਛਲੇ 41 ਸਾਲਾਂ ਤੋਂ ਲਗਾਤਾਰ ਕਰਵਾਇਆ ਜਾ ਰਿਹਾ ਸੁਰਜੀਤ ਹਾਕੀ ਟੂਰਨਾਮੈਂਟ ਪੂਰੇ ਹਿੰਸੋਦਤਾਨ ਲਈ ਫ਼ਖਰ ਵਾਲੀ ਗੱਲ ਹੈ। ਧਰਮਿੰਦਰ ਨੇ ਕਿਹਾ ਕਿ ਗਾਖ਼ਲ ਪਰਿਵਾਰ ਵੱਲੋਂ ਜੇਤੂ ਟੀਮ ਨੂੰ 5.50 ਲੱਖ ਰੁਪਏ ਦਾ ਦਿੱਤਾ ਜਾਂਦਾ ਨਕਦ ਇਨਾਮ ਹਾਕੀ ਖਿਡਾਰੀਆਂ ਦੀ ਬੜੀ ਵੱਡੀ ਹੌਂਸਲਾ ਅਫ਼ਜਾਈ ਹੈ।

ਉਨ੍ਹਾਂ ਕਿਹਾ ਕਿ ਅਮੋਲਕ ਸਿੰਘ ਗਾਖ਼ਲ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਜਿਸ ਤਰੀਕੇ ਨਾਲ ਸਹਾਇਤਾ ਅਤੇ ਹੌਂਸਲਾਅਫ਼ਜਾਈ ਕੀਤੀ ਜਾਂਦੀ ਹੈ ਉਹ ਕਾਬਲੇ ਤਾਰੀਫ਼ ਹੈ।

ਉਨ੍ਹਾਂ ਕਿਹਾ ਕਿ ਅਮੋਲਕ ਸਿੰਘ ਗਾਖ਼ਲ ਵਰਗੇ ਭਰਾ ਬਹੁਤ ਘੱਟ ਪੈਦਾ ਹੁੰਦੇ ਹਨ। ਉਨ੍ਹਾਂ ਗਾਖ਼ਲ ਪਰਿਵਾਰ ਨੂੰ ਆਪਣੇ ਅੰਦਾਜ਼ ਵਿਚ ਕਿਹਾ ਕਿ ‘ਜਿਉਂਦੇ ਰਹੋ ਤਰੱਕੀਆਂ ਕਰੋ’।

ਇਸ ਮੌਕੇ ਅਮੋਲਕ ਸਿੰਘ ਗਾਖ਼ਲ ਤੇ ਉਨ੍ਹਾਂ ਦੀ ਧਰਮ ਪਤਨੀ ਇੰਦਰਜੀਤ ਕੌਰ ਗਾਖ਼ਲ ਨੇ ਇਸ ਵਾਰ ਗਾਖਲ ਗਰੁੱਪ ਅਤੇ ਗਾਖਲ ਪਰਿਵਾਰ (ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ, ਇਕਬਾਲ ਸਿੰਘ ਗਾਖਲ) ਵੱਲੋਂ ਟੂਰਨਾਮੈਂਟ ਦੀ ਜੇਤੂ ਅਤੇ ਪੈਰਿਸ ਉਲੰਪਿਕ ਮੈਡਲਿਸਟ ਭਾਰਤੀ ਹਾਕੀ ਟੀਮ ਦੋਵਾਂ ਨੂੰ 5.50-5.50 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਅਮੋਲਕ ਸਿੰਘ ਗਾਖ਼ਲ ਨੇ ਧਰਮਿੰਦਰ ਭਾਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੀ ਸਾਰੇ ਖੇਡ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਉਹ ਧਰਮਿੰਦਰ ਭਾਜੀ ਦੀ ਗੁਜਾਰਿਸ਼ ਨੂੰ ਮੰਨਦਿਆਂ ਇਸ ਟੂਰਨਾਮੈਂਟ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ। ਤੇ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ