Sunday, January 12, 2025
spot_img
spot_img
spot_img
spot_img

ਕੈਲੀਫ਼ੋਰਨੀਆ ਵਿੱਚ ਹੰਗਾਮੀ ਹਾਲਤ ਵਿੱਚ ਸੜਕ ਉੱਪਰ ਉੱਤਰੇ ਜਹਾਜ਼ ਵਿੱਚੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਮਿਲੇ; 2 ਗ੍ਰਿਫ਼ਤਾਰ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਸਤੰਬਰ 28, 2024:

ਦੱਖਣੀ ਕੈਲੀਫੋਰਨੀਆ ਰਾਸ਼ਟਰੀ ਮਾਰਗ ‘ਤੇ ਇਕ ਇੰਜਣ ਵਾਲੇ ਜਹਾਜ਼ ਨੂੰ ਹੰਗਾਮੀ ਹਾਲਤ ਵਿਚ ਉਤਾਰੇ ਜਾਣ ਦੀ ਖਬਰ ਹੈ। ਮੌਕੇ ‘ਤੇ ਪੁੱਜੇ ਪੁਲਿਸ ਅਫਸਰਾਂ ਵੱਲੋਂ ਤਲਾਸ਼ੀ ਲੈਣ ‘ਤੇ ਜਹਾਜ਼ ਵਿਚੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਹੋਏ।

ਜਿਸ ਉਪਰੰਤ ਜਹਾਜ਼ ਵਿਚ ਸਵਾਰ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਓਸ਼ੀਅਨ ਸਾਈਡ ਪੁਲਿਸ ਵਿਭਾਗ ਅਨੁਸਾਰ ਪਾਈਪਰ ਪੀ ਏ-28 ਜਹਾਜ਼ ਰਾਸ਼ਟਰੀ ਮਾਰਗ-76 ਉਪਰ ਕੇਨਾਇਨ ਡਰਾਈਵ ਨੇੜੇ ਤੜਕਸਾਰ 1.43 ਵਜੇ ਦੇ ਆਸ ਪਾਸ ਉਤਰਿਆ।

ਵਿਭਾਗ ਅਨੁਸਾਰ ਪਾਇਲਟ ਨੇ ਪੁਲਿਸ ਨੂੰ ਦੱਸਿਆ ਕਿ ਜਹਾਜ਼ ਦਾ ਇੰਜਣ ਫੇਲ ਹੋ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਜਹਾਜ਼ ਵਿਚ ਸਵਾਰ ਵਿਅਕਤੀ ਜ਼ਖਮੀ ਨਹੀਂ ਹੋਏ ਹਨ। ਜਦੋਂ ਪੁਲਿਸ ਅਫਸਰਾਂ ਨੇ ਜਹਾਜ਼ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਭਾਰੀ ਮਾਤਰਾ ਵਿਚੋਂ ਨਸ਼ੀਲੇ ਪਦਾਰਥ ਮਿਲੇ ਜਿਸ ਉਪਰੰਤ 2 ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਜੋ ਓਸ਼ੀਅਨ ਸਾਈਡ ਦੇ ਵਸਨੀਕ ਹਨ।

ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਸਮੁੱਚੀ ਘਟਨਾ ਦੀ ਜਾਂਚ ਕਰ ਰਿਹਾ ਹੈ।  ਪੁਲਿਸ ਨੇ ਬਰਾਮਦ ਹੋਏ ਨਸ਼ੀਲੇ ਪਦਾਰਥਾਂ ਦਾ ਵੇਰਵਾ ਜਾਰੀ ਨਹੀਂ ਕੀਤਾ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ