ਅੱਜ-ਨਾਮਾ
ਅਗਨੀਵੀਰ ਦੀ ਬਹਿਸ ਨਹੀਂ ਪਈ ਮੱਠੀ,
ਹਰਿਆਣਾ ਵੱਲ ਇਹ ਉਭਰੀ ਫੇਰ ਬੇਲੀ।
ਭਾਜਪਾ ਆਗੂ ਤਾਂ ਜਿਹੜੇ ਵੀ ਪਿੰਡ ਜਾਂਦੇ,
ਵਾਰਸ ਫੌਜੀਆਂ ਦੇ ਲੈਂਦੇ ਈ ਘੇਰ ਬੇਲੀ।
ਭਾਸ਼ਣ ਉਨ੍ਹਾਂ ਨੂੰ ਕਿਤੇ ਨਹੀਂ ਕਰਨ ਦੇਂਦੇ,
ਜਾਣ ਫਿਰ ਲਾਈ ਸਵਾਲਾਂ ਦਾ ਢੇਰ ਬੇਲੀ।
ਡਰਦੇ, ਅੱਕੇ ਤੇ ਖਿਝੇ ਹੋਏ ਭਾਈਪਾਈਏ,
ਜਾਂਦੇ ਖਿਸਕ ਫਿਰ ਲਾਏ ਬਿਨ ਦੇਰ ਬੇਲੀ।
ਭਾਜਪਾ ਪੱਖੀ ਕੁਝ ਮੀਡੀਆ ਹੋਰ ਕਹਿੰਦਾ,
ਦੂਜਾ ਮੀਡੀਆ ਕਹਿੰਦਾ ਪਿਆ ਹੋਰ ਬੇਲੀ।
ਡਾਢੀ ਮੁਸ਼ਕਲ ਜਿਹੀ ਬਣੀ ਹੈ ਭਾਜਪਾ ਨੂੰ,
ਬੇਸ਼ੱਕ ਪਿਆ ਲਾਇਆ ਸਾਰਾ ਜ਼ੋਰ ਬੇਲੀ।
ਤੀਸ ਮਾਰ ਖਾਂ
27 ਸਤੰਬਰ, 2024