ਅੱਜ-ਨਾਮਾ
ਸਾਊਦੀ ਅਰਬ ਤੋਂ ਪਾਕਿ ਨੂੰ ਆਈ ਚਿੱਠੀ,
ਸੁਣੋ ਬਈ ਨਾਲ ਧਿਆਨ ਇਹ ਗੱਲ ਬੇਲੀ।
ਮੁਸ਼ਕਲ ਵਧੀ ਜਾਂਦੀ ਬਹੁਤ ਮੰਗਤਿਆਂ ਦੀ,
ਕੱਢਣਾ ਮੁਸ਼ਕਲ ਦਾ ਪਊ ਕੁਝ ਹੱਲ ਬੇਲੀ।
ਮੰਗਤੇ ਏਦਾਂ ਦੇ ਪਾਕਿ ਤੋਂ ਆਉਣ ਬਹੁਤੇ,
ਆਉਂਦੇ ਖੁਦ ਜਾਂ ਕੋਈ ਰਿਹਾ ਘੱਲ ਬੇਲੀ।
ਚੌਕਸੀ ਵਰਤੋ ਕੁਝ ਲਿਸਟ ਦੇ ਬਣਨ ਮੌਕੇ,
ਓਧਰੇ ਪੈਂਦੀ ਤਾਂ ਪਾਇਉ ਫਿਰ ਠੱਲ੍ਹ ਬੇਲੀ।
ਸੁਣ ਕੇ ਸਰਕਾਰ ਆ ਪਾਕਿ ਦੀ ਪਈ ਸੋਚੀਂ,
ਕੀਤਾ ਰੋਕਣ ਦਾ ਵਾਅਦਾ ਗਿਆ ਝੱਟ ਬੇਲੀ।
ਜਿਹੜੇ ਗਰੁੱਪਾਂ ਨੂੰ ਪੈਣੀ ਇਹ ਨੱਥ ਪਾਉਣੀ,
ਉਹ ਨਹੀਂ ਚੁਸਤ ਸਰਕਾਰਾਂ ਤੋਂ ਘੱਟ ਬੇਲੀ।
ਤੀਸ ਮਾਰ ਖਾਂ
26 ਸਤੰਬਰ, 2024