Friday, September 20, 2024
spot_img
spot_img
spot_img

ਮੋਹਾਲੀ ਬੱਸ ਸਟੈਂਡ ’ਤੇ ਮੁੜ ਸਥਾਪਿਤ ਕੀਤਾ ਜਾਵੇਗਾ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ: ਡੀ.ਸੀ. ਆਸ਼ਿਕਾ ਜੈਨ

ਯੈੱਸ ਪੰਜਾਬ
ਐਸ.ਏ.ਐਸ.ਨਗਰ, ਸਤੰਬਰ 18, 2024:

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਇੱਥੇ ਦੱਸਿਆ ਕਿ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਦੀ ਕੁਝ ਮੁਰੰਮਤ ਕਰਨ ਤੋਂ ਬਾਅਦ ਇਸ ਨੂੰ ਮੋਹਾਲੀ ਬੱਸ ਅੱਡੇ ਤੇ ਮੁੜ ਸਥਾਪਿਤ ਕਰ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜੀ ਬੱਸ ਟਰਮੀਨਲ, ਐਸ.ਏ.ਐਸ. ਨਗਰ ਮੁਹਾਲੀ ਦੀ ਦੇਖ-ਰੇਖ ਗਮਾਡਾ ਦੁਆਰਾ ਚੁਣੀ ਗਈ ਇੱਕ ਨਿੱਜੀ ਕੰਪਨੀ ਸੀ ਐਂਡ ਸੀ ਟਾਵਰ ਦੁਆਰਾ ਕੀਤੀ ਜਾਂਦੀ ਹੈ ਅਤੇ ਬੁੱਤ ਦੀ ਦਿੱਖ ਚ ਕੁੱਝ ਖਰਾਬੀ ਆਉਣ ਕਾਰਨ  ਇਸ ਨੂੰ ਮੁਰੰਮਤ ਲਈ ਹਟਾਇਆ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਮਹਾਨ ਸਿੱਖ ਯੋਧੇ ਦਾ ਹਰ ਪੰਜਾਬੀ ਦੇ ਦਿਲ ਵਿੱਚ ਅਹਿਮ ਸਥਾਨ ਹੈ ਅਤੇ ਇਸ ਬਾਰੇ ਕੋਈ ਦੂਸਰਾ ਵਿਚਾਰ ਨਹੀਂ ਹੈ। ਉਨ੍ਹਾਂ ਇਸ ਬੁੱਤ ਨੂੰ ਹਟਾਉਣ ਨਾਲ ਮਹਾਨ ਸਿੱਖ ਯੋਧੇ ਦੇ ਅਪਮਾਨ ਦੇ ਦੋਸ਼ਾਂ ਨੂੰ ਨਕਾਰਿਆ। ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਯੋਧਿਆਂ ਅਤੇ ਆਜ਼ਾਦੀ ਘੁਲਾਟੀਆਂ ਦਾ ਪੂਰਾ ਸਤਿਕਾਰ ਕਰਦੀ ਹੈ।

ਉਸ ਨੇ ਕਿਹਾ ਕਿ ਕੰਪਨੀ ਦੇ ਐਮ ਡੀ ਮਨਦੀਪ ਕੋਹਲੀ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਲੋੜੀਂਦੀ ਮੁਰਮੰਤ ਪੂਰੀ ਕਰਨ ਤੋਂ ਬਾਅਦ ਬੁੱਤ ਨੂੰ ਮੁੜ ਸਥਾਪਿਤ ਕਰਨ ਵਿੱਚ 4 ਤੋਂ 5 ਹਫ਼ਤੇ ਲੱਗਣਗੇ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ