ਯੈੱਸ ਪੰਜਾਬ
ਤਰਨ ਤਾਰਨ, 11 ਸਤੰਬਰ, 2024
ਡਿਪਟੀ ਕਮਿਸ਼ਨਰ ,ਤਰਨਤਾਰਨ ਸ਼੍ਰੀ ਸੰਦੀਪ ਕੁਮਾਰ ਆਈ.ਏ.ਐਸ ਵਲੋਂ ਪਰਾਲੀ ਪ੍ਰਬੰਧਨ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸਮੂਹ ਉਪ ਮੰਡਲ ਮੈਜਿਸਟ੍ਰੇਟ ,ਮੁੱਖ ਖੇਤੀਬਾੜੀ ਅਫਸਰ,ਬਲਾਕ ਖੇਤੀਬਾੜੀ ਅਫਸਰ ਪੱਟੀ ਅਤੇ ਭਿੱਖੀਵਿੰਡ, ਐਸ .ਡੀ.ਓ ,ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਰਾਣਾ ਸ਼ੂਗਰ ਮਿੱਲ ਦੇ ਨੁਮਾਇੰਦੇ ਹਾਜ਼ਰ ਹੋਏ।
ਡਿਪਟੀ ਕਮਿਸ਼ਨਰ,ਤਰਨ ਤਾਰਨ ਨੇ ਦੱਸਿਆ ਕਿ ਰਾਣਾ ਸ਼ੂਗਰ ਮਿੱਲ ਤੋਂ ਆਏ ਨੁਮਾਇੰਦਿਆਂ ਵਲੋਂ ਸਹਿਮਤੀ ਪ੍ਰਗਟਾਈ ਗਈ ਹੈ ਕਿ ਉਹਨਾਂ ਵਲੋਂ ਇਸ ਸਾਲ ਇੱਕ ਲੱਖ ਮੀ.ਟਨ ਪਰਾਲੀ ਚੁੱਕੀ ਜਾਵੇਗੀ ।ਰਾਣਾ ਸ਼ੂਗਰ ਮਿੱਲ ਤੋਂ ਆਏ ਨੁਮਾਇੰਦਿਆਂ ਨੇ ਕਿਹਾ ਕਿ ਜੇਕਰ ਹੋਰ ਪਰਾਲੀ ਚੁੱਕਣ ਦੀ ਲੋੜ ਪੈਂਦੀ ਹੈ ਤਾਂ ਉਹਨਾਂ ਵਲੋਂ ਇੱਕ ਲੱਖ ਟਨ ਪਰਾਲੀ ਤੋਂ ਵੱਧ ਪਰਾਲੀ ਵੀ ਚੁੱਕੀ ਜਾਵੇਗੀ।
ਉਹਨਾਂ ਕਿਸਾਨਾਂ ਭਰਾਵਾਂ ਨੂੰ ਅਪੀਲ ਕੀਤੀ ਕਿ ਰਾਣਾ ਸ਼ੂਗਰ ਮਿੱਲ ਨਾਲ ਵੱਧ ਤੋਂ ਵੱਧ ਸੰਪਰਕ ਕਰਦੇ ਹੋਏ ਬੇਲਰਾਂ ਨਾਲ ਪਰਾਲੀ ਨੂੰ ਸਾਂਭਿਆ ਜਾਵੇ।