Wednesday, January 15, 2025
spot_img
spot_img
spot_img
spot_img

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਧੁਨਿਕ ਸਮੇਂ ਵਿੱਚ ਵਪਾਰ ਲਈ ChatGPT ਵਿਸ਼ੇ ’ਤੇ ਹੈਂਡ-ਆਨ ਵਰਕਸ਼ਾਪ ਦਾ ਆਯੋਜਨ

ਯੈੱਸ ਪੰਜਾਬ
ਅੰਮ੍ਰਿਤਸਰ, 11 ਸਤੰਬਰ, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਨਿਓਰਸ਼ਿਪ ਐਂਡ ਇਨੋਵੇਸ਼ਨ ਵੱਲੋਂ ਫਿੱਕੀ ਐਫਐਲਓ ਅੰਮ੍ਰਿਤਸਰ ਦੇ ਸਹਿਯੋਗ ਨਾਲ “ਆਧੁਨਿਕ ਉੱਦਮੀਆਂ ਲਈ ਚੈਟਜੀਪੀਟੀ” ਸਿਰਲੇਖ ਹੇਠ ਇੱਕ ਹੈਂਡ-ਆਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਕਰਵਾਈ ਗਈ ਇਸ ਵਰਕਸ਼ਾਪ ਦਾ ਉਦੇਸ਼ ਏ.ਆਈ. ਦੁਆਰਾ ਸੰਚਾਲਿਤ ਤਕਨਾਲੋਜੀਆਂ ਨੂੰ ਵਪਾਰ ਵਿਚ ਵਰਤ ਕੇ ਨਵੇਂ ਸਟਾਰਟਅਪ ਈਕੋਸਿਸਟਮ ਦੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਸੀ।

ਇਸ ਮੌਕੇ 40 ਤੋਂ ਵੱਧ ਸਟਾਰਟਅੱਪਸ, ਵਿਦਿਆਰਥੀ ਅਤੇ ਫੈਕਲਟੀ ਮੈਂਬਰਾਂ ਤੋਂ ਇਲਾਵਾ ਹੋਰ ਉਦਮੀ ਚੈਟਜੀਪੀਟੀ ਦੇ ਟੂਲਸ ਦੀ ਵਰਤੋਂ ਕਰਕੇ ਆਪਣੇ ਕਾਰੋਬਾਰਾਂ ਨੂੰ ਕਿਵੇਂ ਵਧਾਉਣਾ ਹੈ ਬਾਰੇ ਸਿੱਖਣ ਲਈ ਵਰਕਸ਼ਾਪ ਵਿੱਚ ਸ਼ਾਮਲ ਹੋਏ।

ਲੋਕੋਬਜ਼ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ, ਮੁੰਬਈ ਦੇ ਸਹਿ-ਸੰਸਥਾਪਕ ਤੇ ਸੀ.ਓ.ਓ., ਸ਼੍ਰੀਮਤੀ ਸੁਭੀ ਅਗਰਵਾਲ ਨੇ ਵਿਸ਼ੇ ਨੂੰ ਖੋਲ੍ਹਦਿਆਂ ਦੱਸਿਆ ਕਿ ਆਉਣ ਵਾਲਾ ਸਮਾਂ ਮਨਸੂਈ ਬੁੱਧੀ ਭਾਵ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਹੈ ਜਿਸ ਵਿਚ ਸੂਚਨਾ ਦੇ ਭੰਡਾਰ, ਪ੍ਰੋਗਰਾਮਿੰਗ ਅਤੇ ਹੋਰ ਤਕਨਾਲੋਜੀਕਲ ਤਰੱਕੀਆਂ ਦੇ ਮਾਪਦੰਡ ਲਾਗੂ ਹਨ ਅਤੇ ਹੋਣਗੇ।

ਉਨ੍ਹਾਂ ਇਸ ਮੌਕੇ ਗਾਹਕ ਸੇਵਾ ਆਟੋਮੇਸ਼ਨ, ਵਰਕਫਲੋ ਓਪਟੀਮਾਈਜੇਸ਼ਨ ਅਤੇ ਬਿਜ਼ਨਸ ਸਕੇਲਿੰਗ ਵਰਗੇ ਖੇਤਰਾਂ ਵਿੱਚ ਚੈਟਜੀਪੀਟੀ ਦੀਆਂ ਵਿਹਾਰਕ ਐਪਲੀਕੇਸ਼ਨਾਂ ਬਾਰੇ ਦੱਸਿਆ। ਉਨ੍ਹਾਂ ਵਿੱਤ ਅਤੇ ਬੁੱਕ-ਕੀਪਿੰਗ ਵਰਗੇ ਖੇਤਰਾਂ ਵਿੱਚ ਇਸ ਮਨਸੂਈ ਬੁੱਧੀ ਦੀ ਪਰਿਵਰਤਨਸ਼ੀਲ ਸੰਭਾਵਨਾ ਨੂੰ ਵੀ ਉਜਾਗਰ ਕਰਦਿਆਂ ਕਿਹਾ ਕਿ ਜਿੱਥੇ ਇਹ ਆਟੋਮੇਸ਼ਨ ਪ੍ਰਕਿਰਿਆਵਾਂ ਨੂੰ ਸੁਚਾਰੂ ਤੇ ਸਟੀਕ ਬਣਾਉਂਦੀ ਹੈ ਉਥੇ ਕੀਮਤੀ ਸਮੇਂ ਦੀ ਬਚਤ ਕਰਦੀ ਹੈ।

ਸ਼੍ਰੀਮਤੀ ਅਗਰਵਾਲ ਨੇ ਸਵੈਚਲਿਤ ਈਮੇਲ ਅਤੇ ਵਟਸਐਪ ਮਾਰਕੀਟਿੰਗ ਮੁਹਿੰਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਪ੍ਰਬੰਧਨ ਸਮੇਤ ਏ.ਆਈ-ਸੰਚਾਲਿਤ ਮਾਰਕੀਟਿੰਗ ‘ਤੇ ਚਰਚਾ ਕੀਤੀ, ਜੋ ਵਪਾਰਕ ਰਣਨੀਤੀਆਂ ਨੂੰ ਅਨੁਕੂਲਿਤ ਕਰਦੇ ਹੋਏ ਕਾਰੋਬਾਰਾਂ ਦੀ ਪਹੁੰਚ ਵਧਾਉਣ ਵਿੱਚ ਮਦਦ ਕਰਦਾ ਹੈ।

ਫਿੱਕੀ ਫਲੋ ਅੰਮ੍ਰਿਤਸਰ ਦੀ ਚੇਅਰਪਰਸਨ ਡਾ. ਸਿਮਰਪ੍ਰੀਤ ਕੌਰ ਨੇ ਇਸ ਮੌਕੇ ਇੰਟਰਪਰਿਨਿਊਰਸ਼ਿਪ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਅਹਿਮ ਭੂਮਿਕਾ ‘ਤੇ ਜ਼ੋਰ ਦਿੰਦਿਆਂ ਕੰਮ ਨੂੰ ਸਰਲ ਬਣਾਉਣ, ਉਤਪਾਦਕਤਾ ਵਧਾਉਣ, ਅਤੇ ਕਾਰੋਬਾਰੀ ਮੁਕਾਬਲੇਬਾਜ਼ੀ ਨੂੰ ਵਧਾਉਣ ਲਈ ਚੈਪਜੀਪੀਟੀ ਵਰਗੇ ਟੂਲਸ ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ।ਸ੍ਰੀ ਅਮਿਤ ਮਦਾਨ ਅਤੇ ਸ੍ਰੀ ਵਿਕਰਾਂਤ ਕਪੂਰ ਦੀ ਅਗਵਾਈ ਵਿੱਚ ਅੰਮ੍ਰਿਤਸਰ ਫਾਊਂਡਰਜ਼ ਟੀਮ ਵੀ ਮੌਜੂਦ ਸੀ।

ਵਿਦਿਆਰਥੀਆਂ ਅਤੇ ਸਟਾਰਟਅੱਪਸ ਨੇ ਸੈਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ, ਆਪਣੇ ਉੱਦਮਾਂ ਲਈ ਅੀ-ਸੰਚਾਲਿਤ ਹੱਲਾਂ ਦੀ ਖੋਜ ਕੀਤੀ, ਸੈਸ਼ਨ ਨੂੰ ਸਾਰਿਆਂ ਲਈ ਇੱਕ ਭਰਪੂਰ ਅਨੁਭਵ ਬਣਾਇਆ।

ਕੇਂਦਰ ਦੇ ਕੋਆਰਡੀਨੇਟਰ ਡਾ. ਪ੍ਰਤਾਪ ਕੁਮਾਰ ਪਾਤੀ ਨੇ ਪੰਜਾਬ ਰਾਜ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨ ਵਿੱਚ ਕੇਂਦਰ ਦੀ ਭੂਮਿਕਾ ਬਾਰੇ ਦਸਦਿਆਂ ਕਿਹਾ ਕਿ ਨੌਜਵਾਨ ਉੱਦਮੀਆਂ ਨੂੰ ਉਹਨਾਂ ਦੇ ਵਪਾਰਕ ਹੁਨਰ ਵਿਚ ਬਿਹਤਰ ਬਣਾਉਣ ਲਈ ਨਵੀਨਤਮ ਏ.ਆਈ. ਟੂਲਸ ਦੀ ਵਰਤੋਂ ਕਰਨ ਬਾਰੇ ਸਿੱਖਣ ਵਿੱਚ ਮਦਦ ਕਰਨ ਲਈ ਵਿਹਾਰਕ ਵਰਕਸ਼ਾਪ ਦਾ ਆਯੋਜਨ ਹੁੰਦੇ ਰਹਿਣਾ ਚਾਹੀਦਾ ਹੈ।

ਡਾ. ਪਾਤੀ ਨੇ ਇਹ ਵੀ ਸਾਂਝਾ ਕੀਤਾ ਕਿ ਵਾਈਸ-ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਦੂਰਅੰਦੇਸ਼ੀ ਅਗਵਾਈ ਹੇਠ ਇਹ ਯੂਨੀਵਰਸਿਟੀ ਇਨਕਿਊਬੇਸ਼ਨ ਸੈਂਟਰ ਰਾਹੀਂ ਇੱਕ ਸਾਂਝਾ ਪਲੇਟਫਾਰਮ ਪ੍ਰਦਾਨ ਕਰ ਰਿਹਾ ਹੈ ਜਿੱਥੇ ਫਿੱਕੀ ਫਲੋ ਅਤੇ ਅੰਮ੍ਰਿਤਸਰ ਦੀਆਂ ਹੋਰ ਅਹਿਮ ਸੰਸਥਾਵਾਂ ਇਕ ਦੂਜੇ ਦੇ ਤਾਲਮੇਲ ਵਿੱਚ ਪੰਜਾਬ ਦੇ ਨੌਜਵਾਨਾਂ ਵਿੱਚ ਉੱਦਮ ਅਤੇ ਨਵੀਨਤਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰ ਰਹੀਆਂ ਹਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ