Wednesday, January 15, 2025
spot_img
spot_img
spot_img
spot_img

29 ਸਤੰਬਰ ਐਤਵਾਰ ਤੋਂ ਨਿਊਜ਼ੀਲੈਂਡ ਦੀਆਂ ਘੜੀਆਂ ਇਕ ਘੰਟਾ ਅੱਗੇ ਹੋ ਜਾਣਗੀਆਂ, ਸ਼ੁਰੂ ਹੋਵੇਗੀ ‘ਡੇਅ ਲਾਈਟ ਸੇਵਿੰਗ’

ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 06 ਸਤੰਬਰ, 2024

ਨਿਊਜ਼ੀਲੈਂਡ ਦੇ ਵਿਚ ਡੇਅ ਲਾਈਟ ਸੇਵਿੰਗ ਤਹਿਤ ਘੜੀਆਂ ਦਾ ਸਮਾਂ ਇਸ ਮਹੀਨੇ 29 ਸਤੰਬਰ ਦਿਨ ਐਤਵਾਰ ਨੂੰ ਤੜਕੇ ਸਵੇਰੇ 2 ਵਜੇ ਇਕ ਘੰਟਾ ਅੱਗੇ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਛੇ ਕੁ ਮਹੀਨਿਆਂ ਦੀ ਚੱਲ ਰਹੀ ਡੇਅ ਲਾਈਟ ਸੇਵਿੰਗ ਸ਼ੁਰੂ ਹੋ ਜਾਵੇਗੀ।

ਇਹ ਸਮਾਂ ਇਸੀ ਤਰ੍ਹਾਂ 06 ਅਪ੍ਰੈਲ 2025 ਤੱਕ ਜਾਰੀ ਰਹੇਗਾ ਅਤੇ ਫਿਰ ਘੜੀਆਂ ਇਕ ਘੰਟਾ ਪਿੱਛੇ ਕਰ ਦਿੱਤੀਆਂ ਜਾਣਗੀਆਂ ਤੇ ਡੇਅ ਲਾਈਟ ਸੇਵਿੰਗ ਖਤਮ ਹੋਵੇਗੀ।

ਆਮ ਤੌਰ ’ਤੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਕ ਦਿਨ ਪਹਿਲਾਂ ਯਾਨਿ ਕਿ ਸ਼ਨੀਵਾਰ (28 ਸਤੰਬਰ) ਨੂੰ ਸੌਣ ਤੋਂ ਪਹਿਲਾਂ ਆਪਣੀਆਂ ਚਾਬੀ ਵਾਲੀਆਂ ਘੜੀਆਂ ਤੇ ਕੰਧ ਘੜੀਆਂ (ਟਾਈਮਪੀਸ) ਇਕ ਘੰਟਾ ਅੱਗੇ ਕਰ ਲੈਣ ਤਾਂ ਕਿ ਉਨ੍ਹਾਂ ਨੂੰ ਸਵੇਰੇ ਉਠਣ ਸਾਰ ਬਦਲਿਆ ਹੋਇਆ ਸਮਾਂ ਮਿਲ ਸਕੇ।

ਸਮਾਰਟ ਫੋਨਾਂ ਦੇ ਉਤੇ ਇਹ ਸਮਾਂ ਅਕਸਰ ਆਪਣੇ ਆਪ ਬਦਲ ਜਾਂਦਾ ਹੈ। 29 ਸਤੰਬਰ ਨੂੰ ਸੂਰਜ ਸਵੇਰੇ 6.01 ਵਜੇ ਦੀ ਥਾਂ 6.59 ਉਤੇ ਚੜ੍ਹੇਗਾ ਅਤੇ ਸ਼ਾਮ 7.23 ਮਿੰਟ ਉਤੇ ਮਿਟੇਗਾ। 29 ਸਤੰਬਰ ਨੂੰ ਲੋਕਾਂ ਨੂੰ ਸੂਰਜ ਇਕ ਘੰਟਾ ਲੇਟ ਚੜਿ੍ਹਆ ਹੋਇਆ ਪ੍ਰਤੀਤ ਹੋਵੇਗਾ ਤੇ ਇਕ ਘੰਟਾ ਬਾਅਦ ਵਿਚ ਸੂਰਜ ਮਿਟਦਾ ਮਹਿਸੂਸ ਹੋਵੇਗਾ।

ਦਿਨ ਦੀ ਲੰਬਾਈ ਰਹੇਗੀ 12 ਘੰਟੇ 23 ਮਿੰਟ ਅਤੇ 16 ਸੈਕਿੰਡ। ਬਦਲੇ ਹੋਏ ਸਮੇਂ ਅਨੁਸਾਰ ਜਦੋਂ ਭਾਰਤ ਵਿਚ ਦੁਪਹਿਰ ਦੇ 12 ਵੱਜਣਗੇ ਤਾਂ ਨਿਊਜ਼ੀਲੈਂਡ ਦੇ ਵਿਚ ਸ਼ਾਮ ਦੇ 7.30 ਹੋਇਆ ਕਰਨਗੇ ਜਾਂ ਕਹਿ ਲਈਏ ਜਦੋਂ ਨਿਊਜ਼ੀਲੈਂਡ ਦੁਪਹਿਰ ਦੇ 12 ਵਜੇ ਹੋਣਗੇ ਤਾਂ ਇੰਡੀਆ ਸਵੇਰ ਦੇ 4.30 ਹੋਇਆ ਕਰਨਗੇ।

ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਵਿਚ ਸਤੰਬਰ, ਅਕਤੂਬਰ ਅਤੇ ਨਵੰਬਰ ਬਸੰਤ ਦੇ ਮਹੀਨੇ ਹਨ ਅਤੇ ਬਨਸਪਤੀ ਖੂਬ ਖਿੜ ਉਠਦੀ ਹੈ। ਉਸ ਤੋਂ ਬਾਅਦ ਦਸੰਬਰ, ਜਨਵਰੀ ਅਤੇ ਫਰਵਰੀ ਗਰਮੀਆਂ ਦੇ ਮਹੀਨੇ ਹੋਣਗੇ।ਕੀ ਤੁਸੀਂ ਜਾਣਦੇ ਹੋ? ਨਿਊਜ਼ੀਲੈਂਡ ’ਚ ਵੀ ਚਲਦੇ ਹਨ ਦੋ ਵੱਖ-ਵੱਖ ਟਾਈਮ ਨਿਊਜ਼ੀਲੈਂਡ ਦਾ ਇਕ ਟਾਪੂ ਹੈ ਚੈਥਮ ਆਈਲੈਂਡ।

ਇਥੇ ਦਾ ਸਮਾਂ ਨਿਊਜ਼ੀਲੈਂਡ ਦੇ ਸਟੈਂਡਟਰਡ ਟਾਈਮ ਤੋਂ 45 ਮਿੰਟ ਅੱਗੇ ਚਲਦਾ ਹੈ। ਇਥੇ ਇਕ ਹੀ ਸੰਸਦੀ ਸੀਟ ਹੈ ਤੇ ਗ੍ਰੀਨ ਪਾਰਟੀ ਦੀ ਸਾਂਸਦ ਅਮਰੀਕੀ ਮੂਲ ਦੀ ਜੂਲੀ ਐਨ ਜੈਂਟਰ ਹੈ। 2011 ਤੋਂ ਬਾਅਦ 4 ਵਾਰ ਲਿਸਟ ਐਮ. ਪੀ. ਬਣੀ ਅਤੇ 2023 ਦੇ ਵਿਚ ਚੋਣ ਜਿੱਤ ਗਈ। ਔਕਲੈਂਡ ਤੋਂ ਸਵਾ ਕੁ ਦੋ ਘੰਟੇ ਅਤੇ ਕ੍ਰਾਈਸਟਚਰਚ ਤੋਂ ਦੋ ਕੁ ਘੰਟੇ ਹਵਾਈ ਜਹਾਜ਼ ਵਿਚ ਇਥੇ ਪਹੁੰਚਣ ਲਈ ਲਗਦੇ ਹਨ।

ਆਸਟਰੇਲੀਆ: ਆਸਟਰੇਲੀਆ (ਸਿਡਨੀ) ਦੇ ਵਿਚ ਵੀ 06 ਅਕਤੂਬਰ ਨੂੰ ਘੜੀਆਂ ਰਾਤ 2 ਵਜੇ ਇਕ ਘੰਟਾ ਅਗੇ ਹੋ ਜਾਣਗੀਆਂ ਅਤੇ ਇਹ ਬਦਲਿਆ ਸਮਾਂ 06 ਅਪ੍ਰੈਲ 2025 ਤੱਕ ਚੱਲੇਗਾ। ਪਰ ਆਸਟਰੇਲੀਆ ਦੇ ਉਤਰੀ ਅਤੇ ਪੱਛਮੀ ਹਿਸਿਆਂ ਵਿਖੇ ਸਮਾਂ ਨਹੀਂ ਬਦਲਦਾ ਜਿਵੇਂ ਕਿ ਕੁਈਨਜ਼ਲੈਂਡ, ਨਾਰਦਰਨ ਟੈਰੇਟਰੀ ਅਤੇ ਵੈਸਟਰਨ ਆਸਟਰੇਲੀਆ। ਬਦਲੇ ਹੋਏ ਸਮੇਂ ਅਨੁਸਾਰ ਜਦੋਂ ਭਾਰਤ ਵਿਚ ਦੁਪਹਿਰ ਦੇ 12 ਵੱਜਣਗੇ ਤਾਂ ਸਿਡਨੀ ਤੇ ਮੈਲਬੌਰਨ ਦੇ ਵਿਚ ਸ਼ਾਮ ਦੇ 05.30 ਵਜੇ ਹੋਇਆ ਕਰਨਗੇ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ