ਯੈੱਸ ਪੰਜਾਬ
ਚੰਡੀਗੜ੍ਹ, ਅਗਸਤ 31, 2024:
1984 ਸਿੱਖ ਕਤਲੇਆਮ ਮਾਮਲੇ ਚ ਕਾਂਗਰਸੀ ਆਗੂ ਜਗਦੀਸ ਟਾਇਟਲਰ ਖਿਲਾਫ ਰਾਊਜ਼ ਐਵਨਿਊ ਕੋਰਟ ਵਲੋ ਦੋਸ਼ ਦਾਇਰ ਕੀਤੇ ਜਾਣ ਨਾਲ 40 ਸਾਲਾ ਬਾਅਦ ਇਨਸਾਫ ਦੀ ਇੱਕ ਆਸ ਬੱਝੀ ਹੈ ।
ਇਹਨਾਂ ਵਿਚਾਰਾ ਦਾ ਪ੍ਰਗਟਾਵਾ ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਨੇ ਕੀਤਾ ।ਉਹਨਾਂ ਆਖਿਆ ਕਿ ਜਗਦੀਸ਼ ਟਾਇਟਲਰ ਜੋ 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆ ਵਿੱਚ ਸ਼ਾਮਲ ਹੈ, ਪਿਛਲੇ 40 ਸਾਲਾ ਤੋ ਬਚਦਾ ਆ ਰਿਹਾ ਸੀ ।ਹੁਣ ਇਕ ਆਸ ਦੀ ਉਮੀਦ ਬੱਝੀ ਹੈ ਕਿ ਸੱਜਣ ਕੁਮਾਰ ਵਾਂਗ ਜਗਦੀਸ਼ ਟਾਇਟਲਰ ਵੀ ਜੇਲ ਦੀਆ ਸਲਾਖਾ ਪਿਛੇ ਜਾਵੇਗਾ ।
ਬਾਜਵਾ ਨੇ ਅੱਗੇ ਆਖਿਆ ਕਿ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਆਪਣੀ ਪ੍ਰਧਾਨਗੀ ਸਮੇ ਦੋਰਾਨ 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀ਼ਸ ਟਾਇਟਲਰ ਨੁੰ ਵੱਡੇ ਅਹੁਦੇ ਦੇ ਕੇ ਨਿਵਾਜਿ਼ਆ ।
ਪਰ ਬੜੀ ਹੈਰਾਨੀ ਅਤੇ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੇ ਕਿਸੇ ਵੀ ਕਾਂਗਰਸੀ ਲੀਡਰ ਨੇ ਸੋਨੀਆ ਗਾਂਧੀ ਨੁੰ ਇਹ ਕਹਿਣ ਦੀ ਜ਼ੁਰਤ ਨਹੀ ਕੀਤੀ ਕਿ ਟਾਈਟਲਰ 1984 ਦੇ ਸਿੱਖ ਕਤਲੇਆਮ ਦਾ ਮੁੱਖ ਦੋਸ਼ੀ ਹੈ ।
ਇਸ ਨੁੰ ਕੋਈ ਅਹੁਦਾ ਨਾ ਦਿੱਤਾ ਜਾਵੇ ।ਹੁਣ ਵੀ ਪੰਜਾਬ ਦੇ ਕਿਸੇ ਵੀ ਕਾਂਗਰਸੀ ਲੀਡਰ ਨੇ ਅਦਾਲਤ ਵਲੋ ਟਾਇਟਲਰ ਖਿਲਾਫ ਦੋਸ਼ ਦਾਇਰ ਹੋਣ ਦੇ ਫੈਸਲੇ ਦਾ ਸਵਾਗਤ ਨਹੀ ਕੀਤਾ ।