ਅੱਜ-ਨਾਮਾ
ਘੂਰੀ ਵੱਟੀ ਕੁਝ ਕੰਗਨਾ ਵੱਲ ਭਾਜਪਾ ਨੇ,
ਕਿਹਾ ਹੈ ਹੋਸ਼ ਨਾਲ ਵਰਤ ਜ਼ਬਾਨ ਬੀਬੀ।
ਜੋ ਕੁਝ ਮੂੰਹ ਆਉਂਦਾ, ਐਵੇਂ ਕਹੀ ਜਾਵੇਂ,
ਕੀਤਾ ਨਾ ਪੱਧਰ ਦਾ ਕੋਈ ਧਿਆਨ ਬੀਬੀ।
ਪੁਆੜਾ ਪੂਰੇ ਪੰਜਾਬ ਵਿੱਚ ਪਾਉਣ ਲੱਗੀ,
ਖਿਝਾਏ ਪਹਿਲਾਂ ਹਨ ਬੜੇ ਕਿਸਾਨ ਬੀਬੀ।
ਨਾਲੇ ਲੋਕਾਂ ਨੂੰ ਕਿਹਾ ਜੋ ਇਹ ਆਖਦੀ ਜੀ,
ਪੂਰਾ ਹੀ ਕਰਦੀ ਆ ਨਿੱਜੀ ਬਿਆਨ ਬੀਬੀ।
ਨੀਤੀ ਭਾਜਪਾ ਨੇ ਲਿਆਂਦੀ ਨਵੀਂ ਜਿਹੜੀ,
ਨਹੀਂ ਕੋਈ ਪੰਜਾਬ ਦੇ ਨਾਲ ਸੰਬੰਧ ਬੇਲੀ।
ਲੱਗਾ ਝਟਕਾ ਹਰਿਆਣੇ ਵੱਲ ਸੁਣੀਂਦਾ ਈ,
ਹਿੱਲ ਗਏ ਚੋਣਾਂ ਲਈ ਕੀਤੇ ਪ੍ਰਬੰਧ ਬੇਲੀ।
ਤੀਸ ਮਾਰ ਖਾਂ
27 ਅਗਸਤ, 2024