ਯੈੱਸ ਪੰਜਾਬ
ਚੰਡੀਗੜ੍ਹ, ਅਗਸਤ 24, 2024:
ਪੰਜਾਬ ਮੰਡੀ ਬੋਰਡ ਇੰਮਪਲਾਈਜ ਯੂਨੀਅਨ (ਰਜਿਃ) ਦੀਆਂ 18 ਸਾਲ ਬਾਅਦ ਹੋਈਆਂ ਚੋਣਾਂ ਵਿੱਚ ਸੁਰਿੰਦਰ ਸਿੰਘ ਗਰੁੱਪ ਨੇ ਕਲੀਨ ਸਵੀਪ ਕਰਦੇ ਹੋਏ ਵੱਡੀ ਜਿੱਤ ਪ੍ਰਾਪਤ ਕੀਤੀ ਹੈ।
ਇਸ ਗਰੁੱਪ ਦਾ ਹਰ ਉਮੀਦਵਾਰ ਵਿਰੋਧੀ ਉਮੀਦਵਾਰਾਂ ਤੋ ਚੰਗੀਆਂ ਵੋਟਾਂ ਨਾਲ ਜਿੱਤਿਆ ਹੈ।
ਪੰਜਾਬ ਮੰਡੀ ਬੋਰਡ ਵਿੱਚ ਹੋਈਆਂ ਚੋਣਾਂ ਸ਼ਾਤੀ ਪੂਰਨ ਮਾਹੌਲ ਵਿੱਚ ਨੇਪਰੇ ਚੜੀਆਂ।
ਜਿਸ ਵਿੱਚ ਸੁਰਿੰਦਰ ਸਿੰਘ ਗਰੁੱਪ ਵੱਲੋਂ ਸੁਰਿੰਦਰ ਸਿੰਘ ਨੇ ਪ੍ਰਧਾਨ, ਗੁਰਪ੍ਰੀਤ ਸਿੰਘ ਨੇ ਮੀਤ ਪ੍ਰਧਾਨ, ਮੁਕੇਸ਼ ਕੁਮਾਰ ਨੇ ਜਨਰਲ ਸਕੱਤਰ, ਹਰੀਸ਼ ਪ੍ਰਸਾਦ ਨੇ ਪ੍ਰੈਸ ਸਕੱਤਰ ਅਤੇ ਭੁਪਿੰਦਰ ਸਿੰਘ ਨੇ ਕੈਸ਼ੀਅਰ ਦੇ ਪਦ ਤੇ ਜਿੱਤ ਹਾਸਲ ਕੀਤੀ।
ਸਵੇਰੇ 9 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਸ਼ਾਮ 4 ਵਜੇ ਤੱਕ ਜਾਰੀ ਰਹੀ। ਇਸ ਵਿੱਚ ਮੁੱਖ ਦਫਤਰ, ਜਿਲ੍ਹਾ ਮੰਡੀ ਦਫਤਰਾਂ, ਕਾਰਜਕਾਰੀ ਇੰਜੀਨੀਅਰਜ ਅਤੇ ਉਪ ਮੰਡਲ ਦਫਤਰਾਂ ਦੇ ਮੁਲਾਜਮਾਂ ਵੱਲੋ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ।
ਦੇਰ ਸ਼ਾਮ ਨਤੀਜੇ ਐਲਾਨੇ ਜਾਣ ਮਗਰੋ ਸਾਰਿਆ ਨੇ ਢੋਲ ਦੀ ਥਾਪ ਤੇ ਭੰਗੜੇ ਪਾਏ ਅਤੇ ਲੱਡੂਆ ਨਾਲ ਸਾਰਿਆ ਦਾ ਮੂੰਹ ਮਿੱਠਾ ਕਰਵਾਇਆ ਗਿਆ।
ਇਸ ਮੌਕੇ ਨਵੇ ਬਣੇ ਪ੍ਰਧਾਨ ਸੁਰਿੰਦਰ ਸਿੰਘ ਨੇ ਸਾਰੇ ਮੁਲਾਜਮ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਵਾਇਆ ਕਿ ਭਵਿੱਖ ਵਿੱਚ ੳਨ੍ਹਾਂ ਦੀ ਭਲਾਈ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ।