ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਗਸਤ 20, 2024:
ਰਾਸ਼ਟਰਪਤੀ ਅਹੁੱਦੇ ਲਈ ਰਿਪਬਲੀਕਨ ਉਮੀਦਵਾਰ ਡੋਨਲਡ ਟਰੰਪ ਵੱਲੋਂ ਆਪਣੇ ਵਿਰੋਧੀ ਡੈਮੋਕਰੈਟਿਕ ਉਮੀਦਵਾਰ ਤੇ ਮੌਜੂਦਾ ਉੱਪ ਰਾਸ਼ਟਰਪਤੀ ਕਮਲਾ ਹੈਰਿਸ ‘ਤੇ ਨਿਰੰਤਰ ਨਿੱਜੀ ਹਮਲੇ ਕੀਤੇ ਜਾ ਰਹੇ ਹਨ ਜਿਸ ਦਾ ਸੋਸ਼ਲ ਮੀਡੀਆ ਉਪਰ ਮਜ਼ਾਕ ਵੀ ਉਡਾਇਆ ਜਾ ਰਿਹਾ ਹੈ।
ਪਹਿਲਾਂ ਇਕ ਰੈਲੀ ਦੌਰਾਨ ਟਰੰਪ ਨੇ ਕਮਲਾ ਹੈਰਿਸ ਦੀ ਨਸਲ ਬਾਰੇ ਸਵਾਲ ਖੜੇ ਕੀਤੇ ਸਨ ਤੇ ਹੁਣ ਉਸ ਨੇ ਦਾਅਵਾ ਕਰਦਿਆਂ ਕਿਹਾ ਹੈ ਕਿ ਲੋਕ ਉਸ ਦਾ ਆਖਰੀ ਨਾਂ ਨਹੀਂ ਜਾਣਦੇ।
ਬੋਜ਼ਮੈਨ, ਮੋਨਟਾਨਾ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ” ਕਮਲਾ ਹੈਰਿਸ, ਤੁਸੀਂ ਜਾਣਦੇ ਹੋ ਕਿ ਇਹ ਬਹੁਤ ਦਿਲਚਸਪ ਹੈ ਕਿ ਕੋਈ ਵੀ ਤੁਹਾਡਾ ਆਖਰੀ ਨਾਂ ਨਹੀਂ ਜਾਣਦਾ।
” ਉਨਾਂ ਕਿਹਾ ਜੇਕਰ ਤੁਸੀਂ ਲੋਕਾਂ ਨੂੰ ਪੁੱਛੋ ਕਿ ਉਸ ਦੇ ਨਾਂ ਦੇ ਆਖਰੀ ਸ਼ਬਦ ਕੀ ਹਨ ਤਾਂ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੋਵੇਗੀ।
ਉਨਾਂ ਕਿ ” ਮੈ ਨਹੀਂ ਜਾਣਦਾ, ਇਹ ਮੰਦਭਾਗਾ ਕਿਵੇਂ ਵਾਪਰਿਆ ਹੈ?” ਟਰੰਪ ਦੀ ਇਸ ਟਿੱਪਣੀ ਤੋਂ ਬਾਅਦ ਦੇਰ ਰਾਤ ਤੱਕ ਸੋਸ਼ਲ ਮੀਡੀਆ ਉਪਰ ਚੁਟਕੀਆਂ ਲੈਣ ਵਾਲਿਆਂ ਨੂੰ ਕਾਫੀ ਮਸਾਲਾ ਮਿਲ ਗਿਆ।
ਸੋਸ਼ਲ ਮੀਡੀਆ ਉਪਰ ਟਰੰਪ ਦੇ ਕਈ ਆਖਰੀ ਨਾਂ ਰਖੇ ਗਏ ਜੋ ਮਜ਼ਾਕੀਆ ਵੀ ਹਨ ਤੇ ਅਪਮਾਣਜਨਕ ਵੀ।