ਯੈੱਸ ਪੰਜਾਬ
ਮੋਗਾ, 19 ਅਗਸਤ, 2024
ਅੱਜ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਵਿਸ਼ੇਸ਼ ਸਾਰੰਗਲ ਨੇ ਕਮਿਸ਼ਨਰ ਨਗਰ ਨਿਗਮ ਮੋਗਾ ਦਾ ਵਾਧੂ ਚਾਰਜ ਵੀ ਸੰਭਾਲ ਲਿਆ ਹੈ। ਉਹਨਾਂ ਦੇ ਅੱਜ ਚਾਰਜ ਲੈਣ ਸਮੇਂ ਨਗਰ ਨਿਗਮ ਮੋਗਾ ਦੇ ਵਧੀਕ ਕਮਿਸ਼ਨਰ-ਕਮ-ਐਸ.ਡੀ.ਐਮ. ਸ੍ਰੀ ਸਾਰੰਗਪ੍ਰੀਤ ਸਿੰਘ ਔਜਲਾ, ਕਾਰਪੋਰੇਸ਼ਨ ਇੰਜਨੀਅਰ ਗੁਰਪ੍ਰੀਤ ਸਿੰਘ, ਸੁਮਨ ਕੁਮਾਰ ਸੈਨਟਰੀ ਇੰਸਪੈਕਟਰ ਅਤੇ ਅਮਿਤਪਾਲ ਸਿੰਘ ਪੀ.ਏ. ਦੀ ਹਾਜ਼ਰੀ ਵਿੱਚ ਨਿਗਮ ਦੀ ਪਲੇਠੀ ਮੀਟਿੰਗ ਆਪਣੇ ਦਫਤਰ ਵਿਖੇ ਕੀਤੀ।
ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਮੋਗਾ ਵੱਲੋਂ ਐਨ.ਜੀ.ਟੀ. ਦੇ ਵੱਖ-ਵੱਖ ਮੁੱਦੇ ਸਤ ਫੀਸਦੀ ਸੈਗਰੀਗੇਸ਼ਨ ਦੀ ਪ੍ਰਾਪਤੀ, ਮੋਗਾ ਵਿਖੇ ਚੱਲ ਰਹੇ ਪਾਣੀ ਪ੍ਰੋਜੈਕਟਾਂ ਆਦਿ ਦੀ ਵਿਸਥਾਰਪੂਰਵਾਕ ਰਿਪੋਰਟ ਲਈ ਗਈ।
ਉਹਨਾਂ ਨਗਰ ਨਿਗਮ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਨੂੰ ਨਿਗਮ ਦੀਆਂ ਬਿਹਤਰੀਨ ਸੇਵਾਵਾਂ ਮੁਹੱਈਆ ਹੋਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਸਮੂਹ ਟੀਮ ਦੇ ਸਹਿਯੋਗ ਨਾਲ ਸ਼ਹਿਰ ਦੀ ਸਾਫ-ਸਫਾਈ ਵੱਲ ਵਿਸ਼ੇਸ਼ ਧਿਆਨ ਦੇ ਕੇ ਸ਼ਹਿਰ ਦੀ ਸੁੰਦਰਤਾ ਅਤੇ ਹਰਿਆਲੀ ਵਿੱਚ ਵਾਧਾ ਕੀਤਾ ਜਾਵੇਗਾ।