Friday, October 4, 2024
spot_img
spot_img
spot_img
spot_img
spot_img

ਕੁੜੀਆਂ ਦੇ ਹੋਸਟਲ ਤੋਂ ਡਿੱਗ ਕੇ ਗਈ 22 ਸਾਲਾ ਨੌਜਵਾਨ ਦੀ ਜਾਨ, ਨਿੱਜੀ ਯੂਨੀਵਰਸਿਟੀ ਦਾ ਵਿਦਿਆਰਥੀ ਸੀ ਮ੍ਰਿਤਕ

ਯੈੱਸ ਪੰਜਾਬ
ਸ਼ਿਮਲਾ, 18 ਅਗਸਤ, 2024

ਸ਼ਿਮਲਾ ਵਿੱਚ ਇੰਦਰਾ ਗਾਂਧੀ ਮੈਡੀਕਲ ਕਾਲਜ ਦੇ ਕੁੜੀਆਂ ਦੇ ਹੋਸਟਲ ਵਿੱਚੋਂ ਡਿੱਗ ਕੇ ਇੱਕ 22 ਸਾਲਾ ਨੌਜਵਾਨ ਦੀ ਜਾਨ ਚਲੀ ਗਈ।

ਕਰਨ ਪਟਿਆਲ ਨਾਂਅ ਦਾ ਇਹ ਨੌਜਵਾਨ ਪਾਲਮਪੁਰ ਦਾ ਰਹਿਣ ਵਾਲਾ ਸੀ ਅਤੇ ਸੋਲਨ ਦੀ ਇੱਕ ਨਿੱਜੀ ਯੂਨੀਵਰਸਿਟੀ ਦਾ ਵਿਦਿਆਰਥੀ ਸੀ।

ਸਨਿਚਰਵਾਰ ਰਾਤ ਨੂੰ ਵਾਪਰੇ ਇਸ ਹਾਦਸੇ ਕਾਰਨ ਕਿਸੇ ਦੇ ਜ਼ੋਰ ਨਲ ਡਿੱਗਣ ਦੀ ਆਵਾਜ਼ ਤੋਂ ਬਾਅਦ ਪਾਇਆ ਗਿਆ ਕਿ ਇੱਕ ਨੌਜਵਾਨ ਹੋਸਟਲ ਤੋਂ ਹੇਠਾਂ ਡਿੱਗਾ ਹੈ। ਪਤਾ ਲੱਗਾ ਹੈ ਕਿ ਇਹ ਨੌਜਵਾਨ ਹੋਸਟਲ ਦੀ ਤੀਜੀ ਜਾਂ ਚੌਥੀ ਮੰਜ਼ਿਲ ਤੋਂ ਹੇਠਾਂ ਡਿੱਗਾ।

ਅਜੇ ਇਹ ਸਪਸ਼ਟ ਨਹੀਂ ਹੈ ਕਿ ਇਹ ਨੌਜਵਾਨ ਕੁੜੀਆਂ ਦੇ ਹੋਸਟਲ ਵਿੱਚ ਕਿਉਂ ਜਾ ਰਿਹਾ ਸੀ ਜਾਂ ਫ਼ਿਰ ਵਾਪਸ ਆ ਰਿਾ ਸੀ ਕਿਉਂਕਿ ਅਜੇ ਇਹ ਵੀ ਪਤਾ ਨਹੀਂ ਲੱਗਾ ਕਿ ਡਿੱਗਣ ਸਮੇਂ ਇਹ ਉੱਪਰ ਜਾ ਰਿਹਾ ਸੀ ਜਾਂ ਫ਼ਿਰ ਹੇਠਾਂ ਆ ਰਿਹਾ ਸੀ।

ਕਰਨ ਪਟਿਆਲ ਨੂੰ ਆਈ.ਜੀ.ਐਂੱਮ.ਸੀ. ਵਿਖ਼ੇ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।

ਪੁਲਿਸ ਅਨੁਸਾਰ ਰਾਤ 1 ਵਜੇ ਦੇ ਕਰੀਬ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਅਤੇ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ