Friday, October 4, 2024
spot_img
spot_img
spot_img
spot_img
spot_img

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਸਰਕਾਰ ਘਰ ਘਰ ਜਾ ਕੇ ਵੋਟਾਂ ਬਣਾਵੇ: ਰਵੀਇੰਦਰ ਸਿੰਘ

ਯੈੱਸ ਪੰਜਾਬ
ਚੰਡੀਗੜ੍ਹ, 16 ਅਗਸਤ, 2024

ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਵਿਧਾਨ ਸਭਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਕਰੀਬ 14 ਸਾਲ ਪਹਿਲਾਂ ਸੰਨ 2011 ਵਿੱਚ ਹੋਈਆਂ ਸਨ। ਪਰ ਸਰਕਾਰਾਂ ਨੇ ਕਦੇ ਵੀ, ਇਹ ਚੋਣ ਸਮੇਂ ਸਿਰ ਨਹੀ ਕਰਵਾਈ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਚੋਣ ਕਰਵਾਉਣ ਲਈ ਗੰਭੀਰ ਦੱਸੀ ਜਾ ਰਹੀ ਹੈ ਪਰ ਇਸ ਦੀਆਂ ਚੋਣਾ ਨਾ ਹੋਣ ਇਕ ਕਾਰਨ ਇਹ ਵੀ ਦਸਿਆ ਜਾ ਰਿਹਾ ਹੈ ਕਿ ਅਜੇ ਤੱਕ ਵੋਟਾਂ ਹੀ ਬਣ ਨਹੀ ਸਕੀਆਂ। ਰਵੀਇੰਦਰ ਸਿੰਘ ਨੇ ਕਿਹਾ ਕਿ ਇਹ ਕਾਰਜ 31 ਜੁਲਾਈ ਤੱਕ ਹੋ ਜਾਣਾ ਚਾਹੀਦਾ ਸੀ। ਹੁਣ ਤੱਕ ਕੇਵਲ 28 ਲੱਖ ਹੀ ਵੋਟ ਬਣ ਸਕੇ ਹਨ ਜੋ ਬਹੁਤ ਥੋੜ੍ਹੇ ਹਨ।

ਸੰਨ 2011 ਚ ਕਰੀਬ 55 ਲੱਖ ਵੋਟ ਬਣੇ ਸਨ ਪਰ ਹੁਣ ਸਿੱਖ ਕੋਈ ਵੀ ਦਿਲਚਸਪੀ ਨਹੀ ਵਿਖਾਈ ਰਹੇ ਦੂਸਰਾ ,ਇਹ ਵੋਟਾਂ ਲੋਕ ਸਭਾ,ਵਿਧਾਨ ਸਭਾ ਵਾਂਗ ਘਰ ਘਰ ਜਾ ਕੇ ਸਰਕਾਰੀ ਮਸ਼ੀਨਰੀ ਨਹੀ ਬਣਾਉਂਦੀ ਸਗੋਂ ਵੋਟ ਬਣਾਉਣ ਵਾਲੇ ਨੂੰ ਖੁਦ ਦਫਤਰਾਂ ਚ ਜਾਣਾਂ ਪੈਂਦਾ ਹੈ।

ਸਰਕਾਰੀ ਮੁਲਾਜ਼ਮ ਕੁਰਸੀ ਤੇ ਬੈਠੇ ਹੀ ਵੋਟ ਬਣਾਂ ਦਿੰਦੇ ਹਨ। ਇਹ ਵੀ ਇਕ ਵੱਡਾ ਕਾਰਨ ਹੈ ਕਿ ਵੋਟਰ ਦਫਤਰਾਂ ਦੇ ਚੱਕਰ ਲਾਉਣ ਚ ਅਣਸੁਖਾਵਾਂ ਮਹਿਸੂਸ ਕਰਦਾ ਹੈ।

ਸਾਬਕਾ ਸਪੀਕਰ ਨੇ ਅਪੀਲ ਕੀਤੀ ਕਿ ਵੋਟ ਬਣਾਉਣ ਲਈ ਸਰਕਾਰ ਲੋਕਾਂ ਕੋਲ ਪਹੁੰਚ ਕਰੇ।‌ਵੋਟ ਬਣਾਉਣ ਦੀ ਉਮਰ 21 ਸਾਲ ਹੈ।18 ਸਾਲ ਦੀ ਉਮਰ ਕਰਨ ਲਈ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇ।‌

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ