Saturday, October 5, 2024
spot_img
spot_img
spot_img
spot_img
spot_img

MRSPTU ਵਿਖੇ ਉਤਸ਼ਾਹ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ 78ਵਾਂ ਸੁਤੰਤਰਤਾ ਦਿਵਸ

ਯੈੱਸ ਪੰਜਾਬ
ਬਠਿੰਡਾ, 15 ਅਗਸਤ, 2024

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮ.ਆਰ.ਐੱਸ.ਪੀ.ਟੀ.ਯੂ.), ਬਠਿੰਡਾ ਵੱਲੋਂ 78ਵਾਂ ਸੁਤੰਤਰਤਾ ਦਿਵਸ ਦੇਸ਼ ਭਗਤੀ ਦੇ ਰੰਗ ਅਤੇ ਉਤਸ਼ਾਹ ਨਾਲ ਯੂਨੀਵਰਸਿਟੀ ਦੇ ਐਥਲੈਟਿਕ ਗਰਾਉਂਡ ਵਿਖੇ ਵੀਰਵਾਰ ਨੂੰ ਸ਼ਾਨੋ ਸ਼ੋਕਤ ਨਾਲ ਮਨਾਇਆ ਗਿਆ।

ਸਮਾਗਮ ਦੀ ਸ਼ੁਰੂਆਤ ਸਮੇਂ ਐੱਮ.ਆਰ.ਐੱਸ.ਪੀ.ਟੀ.ਯੂ. ਦੇ ਵਾਈਸ ਚਾਂਸਲਰ ਪ੍ਰੋ.(ਡਾ.) ਸੰਦੀਪ ਕਾਂਸਲ ਨੇ ਰਾਸ਼ਟਰ ਅਤੇ ਇਸ ਦੇ ਮਹਾਨ ਸੁਤੰਤਰਤਾ ਸੈਨਾਨੀਆਂ ਨੂੰ ਸਲਾਮ ਕਰਦਿਆਂ ਰਾਸ਼ਟਰੀ ਝੰਡਾ ਲਹਿਰਾਇਆ ।

ਆਪਣੇ ਸੰਬੋਧਨ ਵਿੱਚ ਪ੍ਰੋ: ਕਾਂਸਲ ਨੇ ਭਾਰਤ ਦੇ ਪਿਛਲੇ ਸੰਘਰਸ਼ਾਂ ਅਤੇ ਜ਼ੁਲਮ ਨੂੰ ਮਾਤ ਦੇਣ ਲਈ ਮਾਨਸਿਕਤਾ ਦੇ ਪ੍ਰਭਾਵ ਨੂੰ ਦਰਸਾਉਂਦੇ ਹੋਏ 15 ਅਗਸਤ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਉਹਨਾਂ ਬ੍ਰਿਟਿਸ਼ ਅਤੇ ਮੁਗਲ ਰਾਜਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਕਿਵੇਂ ਪਾੜੋ ਅਤੇ ਰਾਜ ਕਰੋ ਵਰਗੀਆਂ ਰਣਨੀਤੀਆਂ ਨਾਲ ਭਾਰਤ ਨੂੰ ਗੁਲਾਮ ਬਣਾਇਆ ਅਤੇ ਅੰਦਰੂਨੀ ਕਮਜੋਰੀਆਂ ਕਾਰਨ ਦੇਸ਼ ਦਾ ਸ਼ੋਸ਼ਣ ਕੀਤਾ ਗਿਆ।

ਪ੍ਰੋ: ਕਾਂਸਲ ਨੇ ਆਜ਼ਾਦੀ ਘੁਲਾਟੀਆਂ ਦੀਆਂ ਮਹਾਨ ਕੁਰਬਾਨੀਆਂ ਦਾ ਸਨਮਾਨ ਕਰਦੇ ਹੋਏ ਕਿਹਾ ਕਿ ਇਨਕਲਾਬ ਮਨੁੱਖਜਾਤੀ ਦਾ ਅਟੁੱਟ ਅਤੇ ਜਨਮਸਿੱਧ ਅਧਿਕਾਰ ਹੈ। ਉਨ੍ਹਾਂ ਹਾਜ਼ਰੀਨ ਨੂੰ ਗੁਲਾਮੀਅਤ ਅਤੇ ਤੰਗਦਿਲੀ ਵਾਲੀ ਮਾਨਸਿਕਤਾ ਤੋਂ ਉਪਰ ਉਠ ਕੇ ਮਾਨਵਤਾ, ਭਾਈਚਾਰਕ ਸਾਂਝ ਅਤੇ ਕੌਮੀ ਏਕਤਾ ਦੀਆਂ ਕਦਰਾਂ-ਕੀਮਤਾਂ ਨੂੰ ਅਪਣਾਉਣ ਦੀ ਅਪੀਲ ਕੀਤੀ।

ਪ੍ਰੋ: ਕਾਂਸਲ ਨੇ ਵੱਖ-ਵੱਖ ਖੇਤਰਾਂ ਵਿੱਚ ਭਾਰਤ ਦੀ ਤਰੱਕੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਾਡਾ ਮਿਸ਼ਨ ਭਾਰਤ ਨੂੰ ਵਿਕਸਿਤ ਭਾਰਤ ਬਣਾਉਣਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਸਮਕਾਲੀ ਚੁਣੌਤੀਆਂ ਨਾਲ ਨਜਿੱਠਣ ਅਤੇ ਨਵੀਨਤਾ ਅਤੇ ਖੋਜ ਰਾਹੀਂ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।

ਉਹਨਾਂ ਕਿਹਾ ਕਿ ਇੱਕ ਸੁਤੰਤਰ ਮਾਨਸਿਕਤਾ ਅਪਣਾਓ ਅਤੇ ਸਮਾਜ ਵਿੱਚ ਯੋਗਦਾਨ ਪਾਓ। ਉਹਨਾਂ ਅੱਗੇ ਕਿਹਾ ਕਿ ਅਸੀਂ ਸਮਾਜਿਕ ਮੁੱਦਿਆਂ ਨੂੰ ਸੰਬੋਧਿਤ ਕਰਕੇ ਆਪਣੇ ਦੇਸ਼, ਰਾਜ ਅਤੇ ਯੂਨੀਵਰਸਿਟੀ ਦੀ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਾਂ।

ਸਮਾਰੋਹ ਵਿੱਚ ਐਨ.ਸੀ.ਸੀ. ਕੈਡਿਟਾਂ ਵੱਲੋਂ ਇੰਜ. ਵਿਵੇਕ ਕੋਂਡਲ, 2 ਪੰਜਾਬ ਆਰ. ਐਂਡ ਵੀ. ਐੱਸ.ਕਿਯੂ.ਐਨ ਦੇ ਏ.ਐਨ.ਓ, ਐਨ.ਸੀ.ਸੀ. ਦੀ ਅਗਵਾਈ ਵਿੱਚ ਇਕ ਪਰੇਡ ਦਾ ਆਯੋਜਨ ਕੀਤਾ ਗਿਆ। ਵੱਖ-ਵੱਖ ਰਾਜਾਂ ਅਤੇ ਨੇਪਾਲ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਅਤੇ ਡਾਂਸ ਪੇਸ਼ ਕੀਤੇ।

ਸਮਾਗਮ ਦੌਰਾਨ ਐਂਕਰਿੰਗ ਬਦੀਸ਼ਾ, ਮਨਜੋਤ, ਅਲਬੀਨਾ ਅਤੇ ਮੁਸਕਾਨ ਨੇ ਕੀਤੀ। ਜ਼ਿਕਰਯੋਗ ਪ੍ਰਦਰਸ਼ਨਾਂ ਵਿੱਚ ਰੀਆ, ਪ੍ਰਿਆ ਅਤੇ ਸ੍ਰਿਸ਼ਟੀ ਦੁਆਰਾ ਨੇਪਾਲੀ ਡਾਂਸ ਅਤੇ ਕ੍ਰਿਪਿਆ ਅਤੇ ਗੁਲਸ਼ਨ ਦੁਆਰਾ ਡਾਂਸ ਪ੍ਰਦਰਸ਼ਨ ਸ਼ਾਮਲ ਸਨ। ਲਿਟਲ ਚੈਂਪ ਵਜੋਂ ਜਾਣੇ ਜਾਂਦੇ ਸੰਦੀਪ ਦੁਆਰਾ ਇੱਕ ਸ਼ਾਨਦਾਰ ਡਾਂਸ ਦੀ ਪੇਸ਼ਕਾਰੀ ਕੀਤੀ ਗਈ, ਜਿਸਨੂੰ ਪ੍ਰੋ. ਕਾਂਸਲ ਅਤੇ ਉਸਦੀ ਪਤਨੀ, ਡਾ. ਮਮਤਾ ਕਾਂਸਲ ਵੱਲੋਂ ਉਸਦੀ ਬੇਮਿਸਾਲ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ