Saturday, October 5, 2024
spot_img
spot_img
spot_img
spot_img
spot_img

ਪੰਜਾਬ ਦੇ ਸਾਬਕਾ ਸਿਹਤ ਮੰਤਰੀ ਸੁਖ਼ਦੇਵ ਸਿੰਘ ਢਿੱਲੋਂ ਚੱਲ ਵੱਸੇ

ਯੈੱਸ ਪੰਜਾਬ
ਬਠਿੰਡਾ, 13 ਅਗਸਤ, 2024

ਪੰਜਾਬ ਦੇ ਉੱਘੇ ਸਾਬਕਾ ਮੰਤਰੀ ਅਤੇ ਤਿੰਨ ਵਾਰ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਸਰਦਾਰ ਸੁਖਦੇਵ ਸਿੰਘ ਢਿੱਲੋਂ ਦੇ ਦਿਹਾਂਤ ਦੀ ਖ਼ਬਰ ਬੜੇ ਦੁੱਖ ਨਾਲ ਦੱਸੀ ਜਾ ਰਹੀ ਹੈ, ਜਿਨ੍ਹਾਂ ਦਾ ਮੰਗਲਵਾਰ ਨੂੰ 92 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ।

ਉਨ੍ਹਾਂ ਦਾ ਅੰਤਿਮ ਸੰਸਕਾਰ 14 ਅਗਸਤ ਨੂੰ ਸਵੇਰੇ 11 ਵਜੇ ਕਸਬਾ ਰਾਮਪੁਰਾ ਫੂਲ ਵਿਖੇ ਕੀਤਾ ਜਾਵੇਗਾ।

1932 ਵਿੱਚ ਪਿੰਡ ਕਰਾੜਵਾਲਾ ਵਿੱਚ ਜਨਮੇ ਸਰਦਾਰ ਢਿੱਲੋਂ ਨੇ ਆਪਣਾ ਜੀਵਨ ਲੋਕ ਸੇਵਾ ਅਤੇ ਪੰਜਾਬ ਵਾਸੀਆਂ ਦੀ ਬਿਹਤਰੀ ਲਈ ਸਮਰਪਿਤ ਕਰ ਦਿੱਤਾ। ਉਹਨਾਂ ਨੇ ਤਿੰਨ ਵਾਰ ਵਿਧਾਇਕ ਵਜੋਂ ਸੇਵਾ ਕੀਤੀ। 1985 ਵਿੱਚ ਰਾਮਪੁਰਾ ਫੂਲ ਹਲਕੇ ਦੀ ਨੁਮਾਇੰਦਗੀ ਕੀਤੀ ਅਤੇ ਇਸ ਤੋਂ ਪਹਿਲਾਂ 1972 ਅਤੇ 1977 ਵਿੱਚ ਤਲਵੰਡੀ ਸਾਬੋ ਤੋਂ ਐਮ.ਐੱਲ.ਏ ਰਹੇ।

ਉਹ 1980 ਦੇ ਦਹਾਕੇ ਦੇ ਅਖੀਰਲੇ ਸਮੇਂ ਦੌਰਾਨ ਮਰਹੂਮ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵਿੱਚ ਸਿਹਤ ਮੰਤਰੀ ਰਹੇ ਅਤੇ ਉਹਨਾਂ ਵਲੋਂ ਕੀਤੇ ਸ਼ਲਾਘਾਯੋਗ ਕਮ ਅੱਜ ਵੀ ਯਾਦ ਕੀਤੇ ਜਾਂਦੇ ਹਨ।

ਆਪਣੀਆਂ ਰਾਜਨੀਤਿਕ ਪ੍ਰਾਪਤੀਆਂ ਤੋਂ ਇਲਾਵਾ, ਸਰਦਾਰ ਢਿੱਲੋਂ ਸਿੱਖਿਆ ਅਤੇ ਪੇਂਡੂ ਵਿਕਾਸ ਦੇ ਮਜ਼ਬੂਤ ਸਮਰਥਕ ਸਨ। ਰਾਮਪੁਰਾ ਫੂਲ ਐਜੂਕੇਸ਼ਨਲ ਸੋਸਾਇਟੀ ਦੇ ਸਰਪ੍ਰਸਤ ਹੋਣ ਦੇ ਨਾਤੇ, ਉਹਨਾਂ ਪੂਰੇ ਖੇਤਰ ਵਿੱਚ ਵਿਦਿਅਕ ਸੰਸਥਾਵਾਂ ਦੀ ਸਥਾਪਨਾ ਵਿੱਚ ਅਤੇ ਪੇਂਡੂ ਮਾਲਵੇ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਨੇਬਰਹੁੱਡ ਕੈਂਪਸਾਂ ਦਾ ਵਿਸਥਾਰ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ।

ਬਠਿੰਡਾ, ਮਾਨਸਾ ਅਤੇ ਫਰੀਦਕੋਟ ਜ਼ਿਲ੍ਹਿਆਂ ਲਈ ਜ਼ਿਲ੍ਹਾ ਪ੍ਰੀਸ਼ਦਾਂ ਦੇ ਚੇਅਰਮੈਨ ਵਜੋਂ ਉਨ੍ਹਾਂ ਦੀ ਅਗਵਾਈ ਨੇ ਭਾਈਚਾਰਕ ਤਰੱਕੀ ਲਈ ਉਹਨਾਂ ਦੀ ਵਚਨਬੱਧਤਾ ਨੂੰ ਹੋਰ ਵੀ ਪ੍ਰਦਰਸ਼ਿਤ ਕੀਤਾ।

ਸਰਦਾਰ ਢਿੱਲੋਂ ਨੂੰ ਖੇਤੀਬਾੜੀ ਵਿੱਚ ਪਾਏ ਯੋਗਦਾਨ ਲਈ ਵੀ ਜਾਣਿਆ ਜਾਂਦਾ ਸੀ, ਜਿਨ੍ਹਾਂ ਨੂੰ ਖੇਤਰ ਵਿੱਚ ਆਲੂ ਦੀ ਖੇਤੀ ਕਰਨ ਲਈ ਮਾਲਵੇ ਦੇ “ਆਲੂ ਕਿੰਗ” ਵੱਜੋਂ ਜਾਣਿਆ ਜਾਂਦਾ ਸੀ। ਸਟੱਡ ਫਾਰਮਿੰਗ ਅਤੇ ਖੇਡਾਂ ਪ੍ਰਤੀ ਉਤਸ਼ਾਹ ਰੱਖਣ ਵਾਲੇ ਸਰਦਾਰ ਢਿਲੋਂ ਦੀ ਨਿਮਰਤਾ, ਸਾਦਗੀ ਅਤੇ ਜੀਵਨ ਨੂੰ ਸੁਧਾਰਨ ਲਈ ਸਮਰਪਣ ਨੇ ਉਹਨਾਂ ਨੂੰ ਵਿਆਪਕ ਸਤਿਕਾਰ ਅਤੇ ਪ੍ਰਸ਼ੰਸਾ ਦਵਾਈ।

2002 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੇਰਨਾ ਸਦਕਾ ਸਰਦਾਰ ਢਿੱਲੋਂ ਅਤੇ ਉਸਦਾ ਪਰਿਵਾਰ ਉਸ ਸਮੇਂ ਦੀ ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੀ ਹਾਜ਼ਰੀ ਵਿੱਚ ਇੱਕ ਸਮਾਰੋਹ ਵਿੱਚ ਤਲਵੰਡੀ ਸਾਬੋ ਵਿਖੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਇਸ ਤੋਂ ਪਹਿਲਾਂ ਉਹ ਮਰਹੂਮ ਅਕਾਲੀ ਆਗੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਹੋਰ ਉੱਘੀਆਂ ਅਕਾਲੀ ਸ਼ਖ਼ਸੀਅਤਾਂ ਨਾਲ ਨੇੜਿਓਂ ਜੁੜੇ ਰਹੇ ਸਨ।

ਉਹ ਆਪਣੇ ਪਿੱਛੇ ਆਪਣੀ ਪਤਨੀ, ਪੁੱਤਰ ਸਰਦਾਰ ਅਮਰਦੀਪ ਸਿੰਘ ਢਿੱਲੋਂ – ਇੱਕ ਪ੍ਰਸਿੱਧ ਅਗਾਂਹਵਧੂ ਕਿਸਾਨ – ਅਤੇ ਉਸਦੇ ਪੋਤੇ-ਪੋਤੀਆਂ ਅਤੇ ਪੜਪੋਤੇ-ਪੋਤੀਆਂ ਨੂੰ ਛੱਡ ਗਏ ਹਨ। ਉਹ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸਰਦਾਰ ਲਛਮਣ ਸਿੰਘ ਗਿੱਲ ਦੇ ਨਜ਼ਦੀਕੀ ਰਿਸ਼ਤੇਦਾਰ ਸਨ।

ਸਰਦਾਰ ਸੁਖਦੇਵ ਸਿੰਘ ਢਿੱਲੋਂ ਦੀ ਸੇਵਾ ਅਤੇ ਸਮਰਪਣ ਦੀ ਵਿਰਾਸਤ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਉਹਨਾਂ ਦੇ ਚਲੇ ਜਾਣਾ ਉਹਨਾਂ ਦੇ ਪਰਿਵਾਰ, ਦੋਸਤਾਂ ਅਤੇ ਉਹਨਾਂ ਸਾਰੇ ਲੋਕਾਂ ਲਈ ਇੱਕ ਡੂੰਘਾ ਘਾਟਾ ਹੈ ਜੋ ਉਹਨਾਂ ਦੇ ਸ਼ਾਨਦਾਰ ਕੈਰੀਅਰ ਦੁਆਰਾ ਪ੍ਰਭਾਵਿਤ ਹੋਏ ਸਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ