Tuesday, December 24, 2024
spot_img
spot_img
spot_img

IKGPTU ਅੰਮ੍ਰਿਤਸਰ ਕੈਂਪਸ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਨੂੰ ਸੁਤੰਤਰ ਦਿਵਸ ਪਰੇਡ ਵਿੱਚ ਮਹਿਮਾਨ ਵੱਜੋਂ ਸ਼ਮੂਲੀਅਤ ਦਾ ਸੱਦਾ

ਯੈੱਸ ਪੰਜਾਬ
ਜਲੰਧਰ/ਕਪੂਰਥਲਾ, 12 ਅਗਸਤ, 2024

ਆਈ.ਕੇ.ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ ) ਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਕੈਂਪਸ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਨੂੰ ਨਵੀਂ ਦਿੱਲੀ ਵਿਖੇ ਹੋਣ ਵਾਲੀ ਰਾਸ਼ਟਰੀ ਸੁਤੰਤਰ ਦਿਵਸ ਪਰੇਡ ਵਿੱਚ ਮਹਿਮਾਨ ਵੱਜੋਂ ਸ਼ਮੂਲੀਅਤ ਦਾ ਸੱਦਾ ਮਿਲਿਆ ਹੈ। ਵਿਦਿਆਰਥਣ ਐਨ.ਐਸ.ਐਸ ਵਲੰਟੀਅਰ ਹੈ ਅਤੇ ਯੂਨੀਵਰਸਿਟੀ ਦੇ ਅੰਮ੍ਰਿਤਸਰ ਸਾਹਿਬ ਕੈਂਪਸ ਵਿਚ ਬੀ.ਟੈਕ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰ ਰਹੀ ਹੈ।

ਵਿਦਿਆਰਥਣ ਨੂੰ ਇਹ ਮੌਕਾ ਉਸਦੀਆਂ ਵਲੰਟੀਅਰ ਵੱਜੋਂ ਕੀਤੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਮਿਲਿਆ ਹੈ! ਇਹ ਵਿਦਿਆਰਥਣ ਆਜ਼ਾਦੀ ਦਿਵਸ ਦੀ ਵਿਸ਼ਵ ਭਰ ਵਿਚ ਪ੍ਰਸਿੱਧ ਪਰੇਡ ਦਾ ਹਿੱਸਾ ਬਣੇਗੀ! ਵਿਦਿਆਰਥਣ ਗੁਰਪ੍ਰੀਤ ਕੌਰ ਦੀ ਇਸ ਉਪਲਬਧੀ ਉਪਰ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਸੁਸ਼ੀਲ ਮਿੱਤਲ, ਰਜਿਸਟਰਾਰ ਡਾ. ਐਸ ਕੇ ਮਿਸ਼ਰਾ ਨੇ ਵਧਾਈ ਦਿੱਤੀ ਹੈ।

ਉਹਨਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਕੈਂਪਸ ਦੇ ਡਾਇਰੈਕਟਰ ਡਾ ਆਸ਼ੀਸ਼ ਅਰੋੜਾ ਨੂੰ ਵੀ ਵਧਾਈ ਭੇਜੀ ਹੈ! ਨਾਲ ਹੀ ਉਪ-ਕੁਲਪਤੀ ਡਾ. ਸੁਸ਼ੀਲ ਮਿੱਤਲ ਨੇ ਭਵਿੱਖ ਵਿਚ ਹੋਰਨਾਂ ਵਿਦਿਆਰਥੀਆਂ ਨੂੰ ਵੀ ਵਾਲੰਟੀਅਰ ਵੱਜੋਂ ਵੱਧ ਚੜ੍ਹ ਕੇ ਕੰਮ ਕਰਨ ਦੀ ਪ੍ਰੇਰਨਾ ਦਿੱਤੀ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ