ਯੈੱਸ ਪੰਜਾਬ
ਅੰਮ੍ਰਿਤਸਰ, 9 ਅਗਸਤ, 2024
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਲੇਸਮੈਂਟ ਐਂਡ ਕਰੀਅਰ ਇਨਹਾਂਸਮੈਂਟ ਡਾਇਰੈਕਟੋਰੇਟ ਵੱਲੋਂ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਪੈਨੇਸੀਆ ਬਾਇਓਟੈਕ ਕੰਪਨੀ ਵੱਲੋਂ ਐਮ.ਐਸ.ਸੀ. ਕੈਮਿਸਟਰੀ, ਐਮ.ਐਸ.ਸੀ. ਬਾਇਓਟੈਕਨਾਲੋਜੀ, ਐਮ.ਐਸ.ਸੀ. ਮਾਈਕਰੋਬਾਇਓਲੋਜੀ, ਐਮ.ਫਾਰਮਾ. ਅਤੇ ਬੀ.ਫਾਰਮਾ. ਦੇ ਬੈਚ 2024 ਦੇ ਵਿਿਦਆਰਥੀਆਂ ਲਈ ਕੈਂਪਸ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ।
ਕੰਪਨੀ ਵੱਲੋਂ ਇਹਨਾਂ ਕੋਰਸਾਂ ਵਿੱਚੋਂ 10 ਵਿਿਦਆਰਥੀਆਂ ਦੀ ਚੋਣ ਕੀਤੀ ਜਿਨ੍ਹਾਂ ਵਿਚ 3 ਐਮ.ਐਸ.ਸੀ. ਮਾਈਕਰੋਬਾਇਓਲੋਜੀ ਦੇ, 2-2 ਐਮ.ਐਸ.ਸੀ. ਕੈਮਿਸਟਰੀ, ਐਮ.ਐਸ.ਸੀ. ਬਾਇਓਟੈਕਨਾਲੋਜੀ ਅਤੇ ਐਮ.ਫਾਰਮਾ. ਅਤੇ 1 ਵਿਿਦਆਰਥੀ ਬੀ.ਫਾਰਮਾ ਦੇ ਹਨ।
ਵਿਭਾਗ ਦੇ ਡਾਇਰੈਕਟਰ ਡਾ ਅਮਿਤ ਚੋਪੜਾ ਨੇ ਦੱਸਿਆ ਕਿ ਇਹ ਵਿਿਦਆਰਥੀ ਆਪਣੇ ਕੋਰਸ ਪਾਸ ਕਰਨ ਤੋਂ ਬਾਅਦ ਆਪਣੀ ਨੌਕਰੀ ਜੁਆਇਨ ਕਰਨਗੇ। ਇਹ ਇਕ ਗਲੋਬਲ ਜੈਨਰਿਕ ਅਤੇ ਸਪੈਸ਼ਲਿਟੀ ਫਾਰਮਾਸਿਊਟੀਕਲ ਅਤੇ ਵੈਕਸੀਨ ਨਿਰਮਾਤਾ ਹੈ। ਇਸ ਕੋਲ ਬੱਦੀ ਵਿਖੇ ਯੂ.ਐਸ.ਐਫ.ਡੀ.ਏ. ਦੁਆਰਾ ਪ੍ਰਵਾਨਿਤ ਫਾਰਮਾਸਿਊਟੀਕਲ ਨਿਰਮਾਣ ਸਹੂਲਤ ਅਤੇ ਲਾਲੜੂ (ਪੰਜਾਬ) ਅਤੇ ਬੱਦੀ ਵਿਖੇ ਵੈਕਸੀਨ ਉਤਪਾਦਨ ਲਈ ਡਬਲਯੂ ਐਚ ਓ ਦੀ ਪ੍ਰੀ-ਕੁਆਲੀਫਾਈਡ ਸੁਵਿਧਾਵਾਂ ਹਨ।
ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਪੈਨੇਸੀਆ ਬਾਇਓਟੈਕ ਵਿੱਚ ਵਿਿਦਆਰਥੀਆਂ ਦੀ ਚੋਣ ਲਈ ਵਿਿਦਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ ਹੈ। ਡੀਨ ਅਕਾਦਮਿਕ ਮਾਮਲੇ ਡਾ. ਪਲਵਿੰਦਰ ਸਿੰਘ ਅਤੇ ਰਜਿਸਟਰਾਰ ਡਾ. ਕੇ.ਐਸ. ਕਾਹਲੋਂ ਨੇ ਵੀ ਵਿਿਦਆਰਥੀਆਂ ਨੂੰ ਇਸ ਵੱਡੀ ਸਫਲਤਾ ਲਈ ਵਧਾਈ ਦਿੱਤੀ।
ਡਾ. ਅਮਿਤ ਚੋਪੜਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਿਦਆਰਥੀਆਂ ਨੂੰ ਕੈਂਪਸ ਪਲੇਸਮੈਂਟ ਰਾਹੀਂ ਬਹੁ-ਰਾਸ਼ਟਰੀ ਅਤੇ ਰਾਸ਼ਟਰੀ ਕੰਪਨੀਆਂ ਤੋਂ ਨੌਕਰੀ ਦੀਆਂ ਪੇਸ਼ਕਸ਼ਾਂ ਮਿਲ ਰਹੀਆਂ ਹਨ। ਇਸ ਤੋਂ ਇਲਾਵਾ, ਇੰਜਨੀਅਰਿੰਗ, ਇਕਨਾਮਿਕਸ ਤੇ ਬਿਜ਼ਨਸ, ਫਿਜ਼ੀਕਲ ਪਲੈਨਿੰਗ ਤੇ ਆਰਕੀਟੈਕਚਰ, ਸਪੋਰਟਸ ਮੈਡੀਸਨ ਤੇ ਫਿਜ਼ੀਓਥੈਰੇਪੀ, ਸਾਇੰਸਜ਼, ਲਾਈਫ ਸਾਇੰਸਜ਼ ਅਤੇ ਸਰੀਰਕ ਸਿੱਖਿਆ ਵਰਗੀਆਂ ਸਾਰੀਆਂ ਫੈਕਲਟੀਜ਼ ਦੇ ਵਿਿਦਆਰਥੀ ਇਨ੍ਹਾਂ ਪਲੇਸਮੈਂਟ ਡਰਾਈਵਾਂ ਵਿੱਚ ਸ਼ਾਮਲ ਹੋ ਰਹੇ ਹਨ।