Saturday, October 5, 2024
spot_img
spot_img
spot_img
spot_img
spot_img

ਰਾਸ਼ਟਰਪਤੀ ਮੁਰਮੂ ਨੇ ਔਕਲੈਂਡ ਵਸਦੇ ਭਾਰਤੀ ਭਾਈਚਾਰੇ ਨੂੰ ਕੀਤਾ ਸੰਬੋਧਨ, 1926 ਵਿਚ ਨਿਊਜ਼ੀਲੈਂਡ ਆਈ ਭਾਰਤੀ ਹਾਕੀ ਟੀਮ ਨੂੰ ਕੀਤਾ ਯਾਦ

ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 9 ਅਗਸਤ, 2024

ਭਾਰਤ ਦੀ ਰਾਸ਼ਟਰਪਤੀ ਮਾਣਯੋਗ ਦਰੋਪਦੀ ਮੁਰਮੂ ਨੇ ਆਪਣੇ ਤਿੰਨ ਦਿਨਾਂ ਦੌਰੇ ਦੇ ਆਖਰੀ ਦਿਨ ਔਕਲੈਂਡ ਵਿਖੇ ਇਕ ਹੋਏ ‘ਕਮਿਊਨਿਟੀ ਰਿਸੈਪਸ਼ਨ’ ਸਮਾਗਮ ਦੇ ਵਿਚ ਭਾਰਤੀਆਂ ਦੇ ਲਗਪਗ 500 ਮੈਂਬਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਦੇ ਨਾਲ ਘੱਟ ਗਿਣਤੀ ਮੰਤਰਾਲੇ ਦੇ ਮੰਤਰੀ ਸ੍ਰੀ ਜਾਰਜ਼ ਕੁਰੀਅਨ ਅਤੇ ਦੋ ਹੋਰ ਸੰਸਦ ਮੈਂਬਰ ਸਨ।

ਪ੍ਰੋਗਰਾਮ ਦੀ ਸ਼ੁਰੂਆਤ ਭਾਰਤੀ ਨਿ੍ਰਤ ਮੰਡਲੀਆਂ ਦੇ ਨਾਲ ਹੋਈ। ਰਾਸ਼ਟਰਪਤੀ ਦੇ ਪਹੁੰਚਣ ਦੇ ਬਾਅਦ ਦੋਹਾਂ ਦੇਸ਼ਾਂ ਦੇ ਰਾਸ਼ਟਰੀ ਗੀਤ ਦਾ ਸੰਗੀਤ ਵਜਾਇਆ ਗਿਆ। ਸਮਾਗਮ ਨੂੰ ਸਭ ਤੋਂ ਪਹਿਲਾਂ ਭਾਰਤੀ ਹਾਈ ਕਮਿਸ਼ਨਰ ਸ੍ਰੀਮਤੀ ਨੀਤਾ ਭੂਸ਼ਣ ਨੇ ਸੰਬੋਧਨ ਕੀਤਾ। ਇਸ ਤੋਂ ਬਾਅਦ ਰਾਸ਼ਟਰਪਤੀ ਸ੍ਰੀਮਤੀ ਮਾਣਯੋਗ ਦਰੋਪਦੀ ਨੇ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਲਈ ਖੁਸ਼ੀ ਅਤੇ ਸਨਮਾਨ ਵਾਲੀ ਗੱਲ ਹੈ ਕਿ ਮੈਂ ਨਿਊਜ਼ੀਲੈਂਡ ਵਸਦੇ ਭਾਈਚਾਰੇ ਦੇ ਵਿਚ ਅੱਜ ਖੜੀ ਹਾਂ।

ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਦੇ ਵਿਚ ਭਾਰਤੀਆਂ ਦੇ ਸਾਹਸ ਅਤੇ ਉਪਲਬਧੀਆਂ ਦੇ ਲਈ ਉਹ ਕੁਰਬਾਨ ਜਾਂਦੀ ਹੈ। ਉਨ੍ਹਾਂ ਆਪਣੇ ਸੰਬੋਧਨ ਵਿਚ ਨਿਊਜ਼ੀਲੈਂਡ ਦੇ ਸਾਬਕਾ ਗਵਰਨਰ ਜਨਰਲ ਅਨੰਦ ਸੱਤਿਆਨੰਦ ਦਾ ਜ਼ਿਕਰ ਕੀਤਾ ਅਤੇ ਮਾਊਂਟ ਐਵਰੈਸਟ ਦੀ ਚੋਟੀ ਸਰ ਕਰਨ ਵਾਲੇ ਭਾਰਤ ਸਰਕਾਰ ਵੱਲੋਂ ਮਰਨੋ ਉਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਿਤ ਨਿਊਜ਼ੀਲੈਂਡ ਦੇ ਐਡਮੰਡ ਹਿਲੈਰੀ ਨੂੰ ਵੀ ਯਾਦ ਕੀਤਾ। ਉਨ੍ਹਾਂ ਨਿਊਜ਼ੀਲੈਂਡ-ਭਾਰਤ ਦਰਮਿਆਨ ਸਿਖਿਆ ਅਤੇ ਵਪਾਰ ਦੀ ਗੱਲਬਾਤ ਕੀਤੀ।

ਉਨ੍ਹਾਂ 1926 ਦੇ ਵਿਚ ਇੰਡੀਆ ਤੋਂ ਨਿਊਜ਼ੀਲੈਂਡ ਆਉਣ ਵਾਲੀ ਪਹਿਲੀ ਇੰਡੀਅਨ ਆਰਮੀ ਹਾਕੀ ਟੀਮ ਦਾ ਜ਼ਿਕਰ ਵੀ ਕੀਤਾ। ਇਸ ਟੀਮ ਦੇ ਵਿਚ ਸਟਾਰ ਪਲੇਅਰ ਧਿਆਨ ਚੰਦ ਸਨ।

ਵਰਨਣਯੋਗ ਹੈ ਕਿ 1901 ਦੇ ਵਿਚ ਇਥੇ ਸਿਰਫ 24 ਭਾਰਤੀ ਸਨ ਅਤੇ 1936 ਦੇ ਵਿਚ 1200 ਭਾਰਤੀ ਸਨ। ਰਾਸ਼ਟਰਪਤੀ ਨੇ ਐਲਾਨ ਕੀਤਾ ਕਿ ਔਕਲੈਂਡ ਵਿਖੇ ਭਾਰਤ ਦਾ ਦੂਜਾ ਸਫਾਰਤਖਾਨਾ ਜਲਦੀ ਖੋਲ੍ਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਜਲਦੀ ਹੀ ਦੁਨੀਆ ਦੀ ਤੀਜੀ ਵੱਡੀ ਆਰਥਿਕ ਸ਼ਕਤੀ ਬਨਣ ਵਾਲਾ ਹੈ। ਉਨ੍ਹਾਂ ਆਖਿਰ ਵਿਚ ਅਪੀਲ ਕੀਤੀ ਕਿ ਆਈ ਰਲ ਕੇ ਭਾਰਤ ਅਤੇ ਨਿਊਜ਼ੀਲੈਂਡ ਦਾ ਨਾਂਅ ਰੌਸ਼ਨ ਕਰੋ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ