ਅੱਜ-ਨਾਮਾ
ਰੌਲਾ ਪਿਆ ਵਾਹਵਾ ਫਿਰ ਕਾਲੋਨੀਆਂ ਦਾ,
ਕਿਹੜੀ ਗਲਤ ਤੇ ਕਿਹੜੀ ਹੈ ਠੀਕ ਬੇਲੀ।
ਕਿਸ ਦੇ ਕੋਲ ਮਨਜ਼ੂਰੀ ਦਾ ਨਹੀਂ ਕਾਗਜ਼,
ਹੋਇਆ ਸਾਰਾ ਹੀ ਭੇਦ ਇਹ ਲੀਕ ਬੇਲੀ।
ਸਾਲ ਕਾਗਜ਼ਾਂ ਵਿੱਚ ਕਿਸੇ ਬਦਲ ਧਰਿਆ,
ਕਿਸੇ ਨੇ ਦਿੱਤੀ ਇਹ ਬਦਲ ਤਰੀਕ ਬੇਲੀ।
ਜਿਹੜੇ ਪੇਸ਼ ਕੋਈ ਕਾਗਜ਼ ਸੀ ਗਏ ਕੀਤੇ,
ਕਿਧਰੇ ਹੁੰਦਾ ਨਹੀਂ ਕੋਈ ਤਸਦੀਕ ਬੇਲੀ।
ਮਾਇਆ ਭੈੜੀ ਕਰਵਾਏ ਕਈ ਕੰਮ ਮਾੜੇ,
ਖੁੱਲ੍ਹ ਰਿਹਾ ਇੱਕ ਪਿੱਛੋਂ ਦੂਜਾ ਭੇਦ ਬੇਲੀ।
ਚੱਲ ਪਈ ਜਾਂਚ, ਪੁਆੜੇ ਨੇ ਪਏ ਫਿਰਦੇ,
ਰਿਹਾ ਕੋਈ ਅੰਦਰਲੀ ਗੱਲ ਕੁਰੇਦ ਬੇਲੀ।
ਤੀਸ ਮਾਰ ਖਾਂ
9 ਅਗਸਤ, 2024