Monday, October 7, 2024
spot_img
spot_img
spot_img
spot_img
spot_img

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਚੰਦਰੇਸ਼ਵਰ ਸਿੰਘ ਮੋਹੀ ਵੱਲੋਂ ਸ਼ਿਕਾਇਤਾਂ ’ਤੇ ਸਮਾਂ-ਬੱਧ ਕਾਰਵਾਈ ਦੀ ਹਦਾਇਤ

ਯੈੱਸ ਪੰਜਾਬ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਅਗਸਤ 7, 2024:

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਚੰਦਰੇਸ਼ਵਰ ਸਿੰਘ ਮੋਹੀ ਵੱਲੋਂ ਕਮਿਸ਼ਨ ਕੋਲ ਲੰਬਿਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਨਾਲ ਸਬੰਧਤ ਸ਼ਿਕਾਇਤਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁੁਲਿਸ ਵੱਲੋਂ ਕੀਤੀ ਕਾਰਵਾਈ ਦਾ ਜਾਇਜ਼ਾ ਲੈਣ ਲਈ ਅੱਜ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ।

ਮੈਂਬਰ ਐਸ ਸੀ ਕਮਿਸ਼ਨਰ ਮੋਹੀ ਵੱਲੋਂ ਇਸ ਮੌਕੇ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ-ਨਾਲ ਸ਼ਿਕਾਇਤ ਕਰਤਾਵਾਂ ਨੂੰ ਵੀ ਸਾਹਮਣੇ ਬਿਠਾ ਕੇ ਹੁਣ ਤੱਕ ਹੋਈ ਕਾਰਵਾਈ ਬਾਰੇ ਜਾਣਕਾਰੀ ਲਈ ਗਈ।

ਉਨ੍ਹਾਂ ਨੇ ਕੁੱਝ ਸ਼ਿਕਾਇਤਾਂ ਜਿਨ੍ਹਾਂ ’ਚ ਐਫ ਆਈ ਆਰ ਦਰਜ ਹੋ ਚੁੱਕੀ ਹੈ, ਨਾਲ ਸਬੰਧਤ ਸ਼ਿਕਾਇਤ ਕਰਤਾਵਾਂ ਨੂੰ ਹੁਣ ਇਸ ਸਬੰਧੀ ਪੁਲਿਸ ਦੀ ਪੜਤਾਲ/ਅਦਾਲਤ ਪ੍ਰਕਿਰਿਆ ਨੂੰ ਮੁਕੰਮਲ ਹੋਣ ਦੇਣ ਲਈ ਆਖਿਆ।

ਉਨ੍ਹਾਂ ਕਿਹਾ ਕਿ ਕਮਿਸ਼ਨ ਦਾ ਮੰਤਵ ਪੀੜਿਤ ਧਿਰ ਨੂੰ ਇਨਸਾਫ਼ ਦਿਵਾਉਣਾ ਹੈ ਅਤੇ ਜਿਨ੍ਹਾਂ ਮਾਮਲਿਆਂ ’ਚ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਚੁੱਕੀ ਹੈ, ਉਸ ਨੂੰ ਸਿੱਟੇ ’ਤੇ ਪਹੁੰਚਣ ਦਿੱਤਾ ਜਾਵੇ ਅਤੇ ਫ਼ੈਸਲੇ ਦੀ ਉਡੀਕ ਕੀਤੀ ਜਾਵੇ।

ਕਮਿਸ਼ਨ ਮੈਂਬਰ ਦੀ ਆਮਦ ਮੌਕੇ ਜ਼ਿਲ੍ਹੇ ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਐਸ ਤਿੜਕੇ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੋਨਮ ਚੌਧਰੀ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਐਸ ਡੀ ਐਮ ਮੋਹਾਲੀ ਦੀਪਾਂਕਰ ਗਰਗ, ਡੀ ਐਸ ਪੀ ਸਿਟੀ-1 ਮੋਹਿਤ ਅਗਰਵਾਲ, ਜ਼ਿਲ੍ਹ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਆਸ਼ੀਸ਼ ਕਥੂਰੀਆ ਅਤੇ ਹੋਰ ਅਧਿਕਾਰੀ ਮੌਜੂਦ ਸਨ।

ਇਸ ਮੌਕੇ ਜਸਪ੍ਰੀਤ ਸਿੰਘ ਵਾਸੀ ਗੜਾਂਗਾ ਦੀ ਸ਼ਿਕਾਇਤ ’ਤੇ ਡੀ ਐਸ ਪੀ ਖਰੜ-1 ਰਾਹੀਂ 2 ਸਤੰਬਰ ਤੱਕ ਕੀਤੀ ਕਾਰਵਾਈ/ਸਟੇਟਸ ਰਿਪੋਰਟ ਕਮਿਸ਼ਨ ਦੇ ਦਫ਼ਤਰ ਵਿਖੇ ਨਿੱਜੀ ਤੌਰ ’ਤੇ ਸੌਂਪਣ ਲਈ ਕਿਹਾ ਗਿਆ।

ਨਗਲਾ ਪਿੰਡ ’ਚ ਛੱਪੜ ਡੂੰਘਾ ਕਰਕੇ ਘਰ ਨੂੰ ਖਤਰੇ ’ਚ ਪਾਉਣ ਦੀ ਰਾਜਬੀਰ ਸਿੰਘ ਦੀ ਸ਼ਿਕਾਇਤ ’ਤੇ ਡੀ ਡੀ ਪੀ ਓ ਐਸ ਏ ਐਸ ਨਗਰ ਰਾਹੀਂ ਕੀਤੀ ਕਾਰਵਾਈ ਦੀ ਰਿਪੋਰਟ ਕਮਿਸ਼ਨ ਦੇ ਦਫ਼ਤਰ ਵਿਖੇ 20 ਅਗਸਤ ਨੂੰ ਪੇਸ਼ ਕਰਨ ਲਈ ਕਿਹਾ ਗਿਆ।

ਹਰਬੰਸ ਸਿੰਘ ਬਸੀ ਬਾਂਡਿਆਂ ਵੱਲੋਂ ਦੁਕਾਨ ਵੇਚਣ ’ਚ ਹੋਈ ਹੇਰਾਫ਼ੇਰੀ ਸਬੰਧੀ ਸ਼ਿਕਾਇਤ ’ਤੇ ਜ਼ਿਲ੍ਹਾ ਪੁਲਿਸ ਵੱਲੋਂ ਦੱਸਿਆ ਗਿਆ ਕਿ ਇਸ ਸਬੰਧੀ ਐਫ਼ ਆਈ ਆਰ ਦਰਜ ਕੀਤੀ ਜਾ ਚੁੱਕੀ ਹੈ ਅਤੇ ਅਗਲੀ ਪ੍ਰਕਿਰਿਆ ਚੱਲ ਰਹੀ ਹੈ।

ਸ੍ਰੀਮਤੀ ਸੋਤੀਪਾਲ ਪਤਨੀ ਰਸਮੋਏ ਪਾਲ ਵਾਸੀ ਢਕੋਲੀ ਜ਼ੀਰਕਪੁਰ ਵੱਲੋਂ ਐਨ ਆਈ ਟੀ ਕੁਰੂਕਸ਼ੇਤਰ ’ਚ ਆਪਣੇ ਬੱਚੇ ਦੇ ਦਾਖਲੇ ਦੇ ਨਾਂ ’ਤੇ ਵੱਜੀ 15 ਲੱਖ ਰੁਪਏ ਦੀ ਕਥਿੱਤ ਠੱਗੀ ਦੇ ਮਾਮਲੇ ’ਚ ਵੀ ਪੁਲਿਸ ਨੇ ਦੱਸਿਆ ਕਿ ਐਫ਼ ਆਈ ਆਰ ਦਰਜ ਕਰਨ ਉਪਰੰਤ ਅਗਲੇਰੀ ਕਾਰਵਾਈ ਚੱਲ ਰਹੀ ਹੈ।

ਬੂਥਗੜ੍ਹ ਦੇ ਨਛੱਤਰ ਸਿੰਘ ਤੇ ਹੋਰਾਂ ਵੱਲੋਂ ਜ਼ਮੀਨ ’ਤੇ ਧੱਕੇ ਨਾਲ ਕਬਜ਼ਾ ਕਰਨ ਦੀ ਕੀਤੀ ਸ਼ਿਕਾਇਤ ’ਤੇ ਡੀ ਐਸ ਪੀ ਖਰੜ-2 ਨੂੰ ਕੀਤੀ ਕਾਰਵਾਈ ਦੀ ਰਿਪੋਰਟ ਲੈ ਕੇ 2 ਸਤੰਬਰ ਨੂੰ ਕਮਿਸ਼ਨ ਦੇ ਦਫ਼ਤਰ ਪੇਸ਼ ਹੋਣ ਲਈ ਕਿਹਾ ਗਿਆ।

ਦਾਊਂ ਦੀ ਗ੍ਰਾਮ ਪੰਚਾਇਤ ਵੱਲੋਂ ਟੋਭੇ ਦੇ ਰਸਤੇ ’ਤੇ ਪਖਾਨੇ ਦਾ ਨਜਾਇਜ਼ ਤੌਰ ’ਤੇ ਖੱਡਾ ਬਣਾਉੁਣ ਦੀ ਸ਼ਿਕਾਇਤ ਦੀ ਸੁਣਵਾਈ ਕਰਦਿਆਂ ਕਮਿਸ਼ਨ ਮੈਂਬਰ ਚੰਦਰੇਸ਼ਵਰ ਸਿੰਘ ਮੋਹੀ ਨੇ ਵਧੀ ਡਿਪਟੀ ਕਮਿਸ਼ਨਰ (ਵਿਕਾਸ) ਸੋਨਮ ਚੌਧਰੀ ਨੂੰ ਇਸ ਮਾਮਲੇ ’ਚ ਜਲਦ ਬਣਦੀ ਕਾਰਵਾਈ ਕਰਕੇ ਕਮਿਸ਼ਨ ਨੂੰ ਸੂਚਿਤ ਕਰਨ ਲਈ ਆਖਿਆ।

ਬਲਾਕ ਖਰੜ ਦੇ ਪਿੰਡ ਮਾਜਰੀਆਂ ਦੀ ਪੰਚਾਇਤੀ ਚੋਣ ’ਚ ਐਸ ਸੀ ਪੰਚ ਲਈ ਸੀਟ ਰਾਖਵੀ ਕਰਨ ਦੀ ਸ਼ਿਕਾਇਤ ’ਤੇ ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਐਸ ਤਿੜਕੇ ਨੇ ਕਮਿਸ਼ਨ ਮੈਂਬਰ ਸ੍ਰੀ ਮੋਹੀ ਨੂੰ ਜਾਣਕਾਰੀ ਦਿੱਤੀ ਕਿ ਆਉਂਦੀਆਂ ਪੰਚਾਇਤੀ ਚੋਣਾਂ ’ਚ ਇਸ ਦਾ ਨਿਪਟਾਰਾ ਪੰਚਾਇਤੀ ਚੋਣਾਂ ਨਾਲ ਸਬੰਧਤ ਰਾਖਵੇਂਕਰਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰ ਦਿੱਤਾ ਜਾਵੇਗਾ।

ਪਿੰਡ ਚੋਲਟਾ ਖੁਰਦ ਤਹਿਸੀਲ ਖਰੜ ਵਿਖੇ ਵੱਖ-ਵੱਖ ਵਰਗਾਂ ਨਾਲ ਸਬੰਧਤ ਰੂੜੀਆਂ ਦੇ ਢੇਰਾਂ, ਗੁਹਾਰੇ ਅਤੇ ਸ਼ਾਮਲਾਤ ਜ਼ਮੀਨ ’ਤੇ ਨਜਾਇਜ਼ ਕਬਜੇ ਦੀ ਸ਼ਿਕਾਇਤ ਸਬੰਧੀ ਕੀਤੀ ਕਾਰਵਾਈ ਦੀ ਰਿਪੋਰਟ ਲੈ ਕੇ ਡੀ ਡੀ ਪੀ ਓ ਨੂੰ 20 ਅਗਸਤ ਨੂੰ ਕਮਿਸ਼ਨ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ।

ਗੁਰਸੇਵ ਸਿੰਘ ਵਾਸੀ ਕਲੋਲੀ ਜੱਟਾਂ ਦੀ ਸ਼ਿਕਾਇਤ ਸਬੰਧੀ ਰਿਪੋਰਟ ਲੈ ਕੇ ਸਬੰਧਤ ਡੀ ਐਸ ਪੀ ਨੂੰ 2 ਸਤੰਬਰ ਨੂੰ ਕਮਿਸ਼ਨ ਕੋਲ ਪੇਸ਼ ਹੋਣ ਲਈ ਕਿਹਾ ਗਿਆ। ਇਸੇ ਤਰ੍ਹਾਂ ਮਨਿੰਦਰ ਸਿੰਘ ਖਾਨਪੁਰ ਦੀ ਸ਼ਿਕਾਇਤ ’ਤੇ ਦੱਸਿਆ ਗਿਆ ਕਿ ਇਸ ਸਬੰਧੀ ਮਾਮਲਾ ਖਰੜ ਅਦਾਲਤ ’ਚ ਜਾਣ ਕਰਕੇ ਅਦਾਲਤ ਦੇ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਕਮਿਸ਼ਨ ਮੈਂਬਰ ਚੰਦਰੇਸ਼ਵਰ ਸਿੰਘ ਮੋਹੀ ਵੱਲੋਂ ਜ਼ਿਲ੍ਹੇ ਨਾਲ ਸਬੰਧਤ ਕਮਿਸ਼ਨ ਕੋਲ ਲੰਬਿਤ ਹੋਰਨਾਂ ਸ਼ਿਕਾਇਤਾਂ ’ਤੇ ਕੀਤੀ ਗਈ ਕਾਰਵਾਈ ਦੀ ਵੀ ਜਾਣਕਾਰੀ ਮੰਗੀ ਗਈ ਅਤੇ ਹਦਾਇਤ ਕੀਤੀ ਗਈ ਕਿ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਭੇਜੀਆਂ ਜਾਂਦੀਆਂ ਸ਼ਿਕਾਇਤਾਂ ਦੀ ਪਹਿਲ ਦੇ ਆਧਾਰ ’ਤੇ ਪੜਤਾਲ ਕਰਕੇ/ ਬਣਦੀ ਕਾਰਵਾਈ ਕਰਕੇ ਕਮਿਸ਼ਨ ਨੂੰ ਬਿਨਾਂ ਦੇਰੀ ਰਿਪੋਰਟ ਭੇਜਣੀ ਯਕੀਨੀ ਬਣਾਈ ਜਾਵੇ।

ਉਨ੍ਹਾਂ ਨੇ ਅੱਜ ਸੁਣੀਆਂ ਗਈਆਂ ਸ਼ਿਕਾਇਤਾਂ ’ਚੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨਾਲ ਸਬੰਧਤ ਸ਼ਿਕਾਇਤਾਂ ਦਾ ਜੁਆਬ 20 ਅਗਸਤ ਨੂੰ ਡੀ ਡੀ ਪੀ ਓ ਰਾਹੀਂ ਕਮਿਸ਼ਨ ਦੇ ਦਫ਼ਤਰ ’ਚ ਪੇਸ਼ ਕਰਨ ਅਤੇ ਪੁਲਿਸ ਮਹਿਕਮੇ ਨਾਲ ਸਬੰਧਤ ਸ਼ਿਕਾਇਤਾਂ ਦੀ ਰਿਪੋਰਟ 2 ਸਤੰਬਰ ਤੱਕ ਡੀ ਐਸ ਪੀ/ਐਸ ਪੀ ਪੱਧਰ ਦੇ ਅਧਿਕਾਰੀ ਰਾਹੀਂ ਕਮਿਸ਼ਨ ਦੇ ਦਫ਼ਤਰ ’ਚ ਪੇਸ਼ ਕਰਨ ਲਈ ਆਖਿਆ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ