Saturday, January 11, 2025
spot_img
spot_img
spot_img
spot_img

ਅਲਾਸਕਾ ਦੇ ਤੱਟ ਨੇੜੇ ਕਿਸ਼ਤੀ ਉਲਟੀ, ਟੈਕਸਾਸ ਦੇ ਇਕ ਪਰਿਵਾਰ ਦੇ ਦੋ ਬੱਚਿਆਂ ਸਮੇਤ 4 ਜੀਅ ਲਾਪਤਾ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਗਸਤ 8, 2024:

ਅਲਾਸਕਾ ਦੇ ਤੱਟ ਨੇੜੇ ਇਕ ਕਿਸ਼ਤੀ ਦੇ ਉਲਟਣ ਨਾਲ ਇਕ ਪਰਿਵਾਰ ਦੇ  4 ਜੀਅ ਲਾਪਤਾ ਹੋਣ ਦੀ ਰਿਪਰਟ ਹੈ ਜਿਨਾਂ ਵਿਚ ਦੋ ਬੱਚੇ ਵੀ ਸ਼ਾਮਿਲ ਹਨ।

ਯੂ ਐਸ ਕੋਸਟ ਗਾਰਡ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਟੋਰੀ, ਟੈਕਸਾਸ ਦਾ ਇਕ ਪਰਿਵਾਰ  ਹੋਮਰ ਦੇ ਪੱਛਮ ਵਿਚ ਤਕਰੀਬਨ 16 ਮੀਲ ਦੂਰ ਇਕ 28 ਫੁੱਟ ਲੰਬੀ ਅਲਮੀਨੀਅਮ ਦੀ ਕਿਸ਼ਤੀ ਵਿਚ ਸਵਾਰ ਸੀ ਜੋ ਕਿਸ਼ਤੀ ਅਚਾਨਕ ਉਲਟ ਗਈ।

ਕੋਸਟ ਗਾਰਡ ਦੁਆਰਾ ਤੁਰੰਤ  ਚੌਕਸੀ ਵਰਤਦਿਆਂ 4 ਜਣਿਆਂ ਨੂੰ ਬਚਾ ਲਿਆ ਗਿਆ ਜਦ ਕਿ ਬਾਕੀ 4 ਦੀ ਅਜੇ ਕੋਈ ਉੱਗ ਸੁੱਗ ਨਹੀਂ ਲੱਗੀ। ਫਿਲਹਾਲ 24 ਘੰਟੇ ਬਾਅਦ ਤਲਾਸ਼ੀ ਮੁਹਿੰਮ ਨੂੰ ਰੋਕ ਦਿੱਤਾ ਗਿਆ ਹੈ।

ਲਾਪਤਾ ਪਰਿਵਾਰਕ ਜੀਆਂ ਵਿਚ ਡੇਵਿਡ ਮੇਨਾਰਡ, ਮੈਰੀ ਮੇਨਾਰਡ, ਕੋਲਟਨ ਮੇਨਾਰਡ ਤੇ ਬਰਾਂਟਲੇ ਮੇਨਾਰਡ ਸ਼ਾਮਿਲ ਹਨ। ਇਨਾਂ ਵਿਚ ਕੋਲਟਨ ਤੇ ਬਰਾਂਟਲੇ ਦੋ ਬੱਚੇ ਸ਼ਾਮਿਲ ਹਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ